Ad-Time-For-Vacation.png

500 ਤੇ 1000 ਦੇ ਨੋਟ ਤੋਂ ਬਾਅਦ 100 ਦੇ ਨੋਟ ਦੀ ਵਾਰੀ

ਮੁੰਬਈ: ਨੋਟਬੰਦੀ ਤੋਂ ਬਾਅਦ ਹੁਣ ਰਿਜ਼ਰਵ ਬੈਂਕ ਜਲਦੀ ਹੀ 100 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਹੀ ਹੈ। ਇਸ ਦੇ ਦੋਵੇਂ ਪਾਸੇ ਕੁਝ ਬਦਲਾਅ ਕੀਤੇ ਗਏ ਹਨ। ਆਰ.ਬੀ.ਆਈ. ਵੱਲੋਂ ਜਾਰੀ ਬਿਆਨ ਮੁਤਾਬਕ ਕਿਹਾ ਗਿਆ ਹੈ ਕਿ ਨਵੇਂ ਨੋਟਾਂ ਦੇ ਆਉਣ ਦੇ ਨਾਲ-ਨਾਲ ਪੁਰਾਣੇ 100 ਦੇ ਨੋਟ ਵੀ ਚੱਲਦੇ ਰਹਿਣਗੇ।

ਆਰ.ਬੀ.ਆਈ. ਦੇ ਬਿਆਨ ‘ਚ ਕਿਹਾ ਗਿਆ ਹੈ, ਆਰ.ਬੀ.ਆਈ. ਮਹਾਤਮਾ ਗਾਂਧੀ-2005 ਸੀਰੀਜ ਤਹਿਤ ਛੇਤੀ ਹੀ 100 ਰੁਪਏ ਦੇ ਨਵੇਂ ਨੋਟ ਜਾਰੀ ਕਰੇਗਾ। ਇਸ ‘ਚ ਮੌਜੂਦਾ ਗਵਰਨਰ ਉਰਜਿਤ ਪਟੇਲ ਦੇ ਦਸਤਖਤ ਹੋਣਗੇ ਤੇ ਕਰੰਸੀ ਦਾ ਸਾਲ 2016 ਦਰਜ ਹੋਵੇਗਾ।
ਜਾਣਕਾਰੀ ਮੁਤਾਬਕ ਨਵੇਂ ਨੋਟਾਂ ਦਾ ਡਿਜਾਈਨ ਪੁਰਾਣੇ ਨੋਟਾਂ ਵਰਗਾ ਹੀ ਹੋਵੇਗਾ, ਹਾਲਾਂਕਿ ਨੰਬਰ ਪੈਨਲ, ਨੰਬਰ ਦੀ ਸੀਰੀਜ਼, ਬਲੀਡ ਲਾਈਨ, ਪਛਾਣ ਦੇ ਨਿਸ਼ਾਨ ਨੂੰ ਵੱਡਾ ਕੀਤਾ ਜਾਵੇਗਾ। ਹਾਲਾਂਕਿ ਬੈਂਕ ਨੇ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਹ ਨੋਟ ਕਿੰਨੀ ਗਿਣਤੀ ‘ਚ ਜਾਰੀ ਕੀਤੇ ਜਾਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.