Skip to content
Wednesday, October 28, 2026 5°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਨਹੀਂ ਲੋਟ ਆ ਰਿਹਾ ਨੋਟਬੰਦੀ ਦਾ ਜੁਗਾੜ, ਅਠੰ ਛੱਡੋ ਬੈਂਕਾਂ ‘ਚ ਕੈਸ਼ ਮੁੱਕਿਆ!

By Admin Published 2 min read

ਚੰਡੀਗੜ੍ਹ: ਨੋਟਬੰਦੀ ਦੇ ਮਹੀਨੇ ਬਾਅਦ ਹਾਲਾਤ ਹੋਰ ਵੀ ਬਦਤਰ ਹੁੰਦੇ ਜਾ ਰਹੇ ਹਨ। ਜ਼ਿਆਦਾਤਰ ਬੈਂਕਾਂ ਦੇ ਬਾਹਰ ਹੁਣ ਲੰਮੀਆਂ ਲਾਈਨਾਂ ਹਨ ਏੇ.ਟੀ ਐਮ ਅਤੇ ਬੈਕਾਂ ‘ਚ ਕੈਸ਼ ਪਹੁੰਚ ਹੀ ਨਹੀਂ ਰਿਹਾ। ਇਹ ਹਾਲਾਤ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਦੇ ਹਨ। ਜੇਕਰ ਚੰਡੀਗੜ੍ਹ ਤੇ ਮੁਹਾਲੀ ਦੀ ਗੱਲ ਕਰੀਏ, ਜਿੱਥੇ ਪਿਛਲੇ ਦਿਨੀਂ 10 ਪਿੱਛੇ ਤਿੰਨ ਏੇ.ਟੀ ਐਮ ੰ ਤੋਂ ਨੋਟ ਮਿਲ ਰਹੇ ਸਨ। ਹੁਣ 10 ਪਿੱਛੇ ਮੁਸ਼ਕਲ ਨਾਲ ਇੱਕ ਏੇ.ਟੀ ਐਮ ਹੀ ਪੈਸੇ ਕੱਢ ਰਿਹਾ ਹੈ, ਉਹ ਵੀ ਕਿੰਨੀ ਲੰਮੀ ਲਾਈਨ ‘ਚ ਲੱਗਣ ਤੋਂ ਬਾਅਦ। ਅਜਿਹੇ ‘ਚ ਲੋਕਾਂ ਦੀਆਂ ਮੁਸ਼ਕਲਾਂ ਬੇਹੱਦ ਵਧ ਗਈਆਂ ਹਨ।

ਨੋਟਬੰਦੀ ਤੋਂ ਬਾਅਦ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਕੁਝ ਦਿਨਾਂ ਅੰਦਰ ਹੀ ਹਾਲਾਤ ਠੀਕ ਕਰ ਲਏ ਜਾਣਗੇ। ਦਾਅਵਾ ਇਹ ਵੀ ਸੀ ਕਿ ਇਹ ਮੁਸ਼ਕਲ ਸਿਰਫ 50 ਦਿਨ ਲਈ ਹੈ ਪਰ ਜ਼ਮੀਨੀ ਹਾਲਾਤ ਦੇਖ ਕੇ ਇਹ ਦਾਅਵੇ ਸੱਚਾਈ ਤੋਂ ਕੋਹਾਂ ਦੂਰ ਨਜ਼ਰ ਆ ਰਹੇ ਹਨ। ਦਿਨ-ਬ-ਦਿਨ ਹਾਲਾਤ ਹੋਰ ਮੁਸ਼ਕਲ ਬਣਦੇ ਜਾ ਰਹੇ ਹਨ। ਨਵੇਂ ਨੋਟ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੇ ਹਨ।

ਏੇ.ਟੀ ਐਮ ਦੇ ਹਾਲਾਤ ਜਾਣਨ ਲਈ ਅਸੀਂ ਮੁਹਾਲੀ ਤੇ ਚੰਡੀਗੜ੍ਹ ਦੀ ਪੜਤਾਲ ਕੀਤੀ। ਇੱਥੇ ਪਤਾ ਲੱਗਾ ਕਿ ਜ਼ਿਆਦਤਰ ਅਠੰ ਦੇ ਬਾਹਰ ‘ਨੋ ਕੈਸ਼’ ਦਾ ਬੋਰਡ ਲੱਗਾ ਹੈ। ਮੁਸ਼ਕਲ ਨਾਲ ਕਿਸੇ ਇੱਕਾ-ਦੁੱਕਾ ਏੇ.ਟੀ ਐਮ ‘ਚ ਪੈਸੇ ਪਾਏ ਗਏ ਸਨ ਪਰ ਉੱਥੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਖਾਲੀ ਪਏ ਏੇ.ਟੀ ਐਮ ਦੇ ਗਾਰਡ ਤੋਂ ਪੁੱਛਣ ‘ਤੇ ਪਤਾ ਲੱਗਾ ਕਿ ਇਨ੍ਹਾਂ ਏੇ.ਟੀ ਐਮ ‘ਚ ਪਿਛਲੇ 3-4 ਦਿਨਾਂ ਤੋਂ ਪੈਸੇ ਨਹੀਂ ਪਾਏ ਗਏ ਹਨ। ਹਾਲਾਂਕਿ ਇਹ ਉਹੀ ਅ ਏੇ.ਟੀ ਐਮ ਹਨ, ਜਿੰਨਾਂ ‘ਚ ਨੋਟਬੰਦੀ ਤੋਂ ਬਾਅਦ ਬੇਸ਼ੱਕ ਲਾਈਨਾਂ ‘ਚ ਲੱਗਣ ਤੋਂ ਬਾਅਦ ਹੀ ਸਹੀ, ਪਰ ਪੈਸੇ ਮਿਲ ਰਹੇ ਸਨ।

ਅਜਿਹੇ ‘ਚ ਹਾਲਤ ਸਾਫ ਹੈ ਕਿ ਸਮਾਂ ਬੀਤਣ ਦੇ ਨਾਲ ਹਾਲਾਤ ਬਿਹਤਰ ਹੋਣ ਦੀ ਥਾਂ ਖਰਾਬ ਹੁੰਦੇ ਨਜਰ ਆ ਰਹੇ ਹਨ। ਅਜਿਹੇ ‘ਚ ਜਨਤਾ ਦੀਆਂ ਮੁਸ਼ਕਲਾਂ ਵਧਣਾ ਯਕੀਨੀ ਹੈ ਪਰ ਸਰਕਾਰ ਦਾ ਦਾਅਵਾ ਹੈ ਕਿ ਹਲਾਤ ਪੂਰੀ ਤਰਾਂ ਠੀਕ ਹੋ ਰਹੇ ਹਨ। ਬੈਂਕਾਂ ਤੇ ਅਠੰ ‘ਚ ਪੈਸੇ ਪਹੁੰਚਾਉਣ ਦੇ ਦਾਅਵੇ ਲਗਾਤਾਰ ਜਾਰੀ ਹਨ ਪਰ ਸਰਕਾਰ ਜੀ ਆਖਰ ਨੋਟ ਕਿਹੜੀ ਬੈਂਕ ਤੇ ਕਿਹੜੇ ਅਠੰ ‘ਚ ਭੇਜੇ ਜਾ ਰਹੇ ਹਨ, ਜ਼ਰਾ ਜਨਤਾ ਨੂੰ ਵੀ ਦੱਸ ਦਿਉ। ਤਾਂ ਕਿ ਨਵੇਂ ਨੋਟਾਂ ਨੂੰ ਤਰਸਦੀ ਜਨਤਾ ਖੱਜਲ ਹੋਣ ਦੀ ਥਾਂ ਉੱਥੇ ਹੀ ਲਾਈਨ ‘ਚ ਲੱਗੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp