Ad-Time-For-Vacation.png

ਭਾਰਤੀ ਸੈਨਾ ਵਿੱਚ ਮਾਰੇ ਗਏ ਜਵਾਨਾਂ ਨੂੰ ਸ਼ਹੀਦ ਨਹੀਂ ਕਿਹਾ ਜਾ ਸਕਦਾ:ਭਾਰਤੀ ਗ੍ਰਹਿ ਮੰਤਰਾਲਾ

ਨਵੀਂ ਦਿੱਲੀ ( ਨੀਤਾ ਸ਼ਰਮਾ)

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਲੋਕ ਸਭਾ ਦੱਸਿਆ ਕਿ ਕਿਸੇ ਵੀ ਸੈਨਿਕ ਕਾਰਵਾਈ ਵਿੱਚ ਮਾਰੇ ਗਏ ਸੁੱਰਖਿਆ ਕਰਮਚਾਰੀ ਨੂੰ ਸ਼ਹੀਦ ਨਹੀਂ ਐਲਾਨਿਆ ਜਾਂਦਾ।ਸ਼ਹੀਦ ਵਰਗਾ ਸਬਦ ਭਾਰਤੀ ਸੈਨਾ ਅਤੇ ਪੈਰਾਮਿਲਟਰੀ ਦੇ ਮਾਰੇ ਗਏ ਜਵਾਨਾ ਵਾਸਤੇ ਇਸਤੇਮਾਲ ਨਹੀਂ ਕੀਤਾ ਜਾ ਸਕਦਾ।ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਲਿਖਤੀ ਤੌਰ ਤੇ ਦੱਸਿਆ ਕਿ ਰੱਖਿਆ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਨੂੰ ਦੱਸਿਆ ਹੈ ਕਿ ਜੇਕਰ ਕੋਈ ਜਵਾਨ ਕਿਸੇ ਅਪ੍ਰੇਸ਼ਨ ਦੌਰਾਨ ਮਰ ਜਾਂਦਾ ਹੈ ਤਾਂ ਉਸਦੇ ਲਈ ਸੈਨਾ ਵਿੱਚ ਸ਼ਹੀਦ ਦਾ ਸਬਦ ਇਸਤੇਮਾਲ ਨਹੀਂ ਕੀਤਾ ਜਾਂਦਾ।ਇਸੇ ਤਰਾਂ ਕਿਸੇ ਵੀ ਕੇਂਦਰੀ ਸ਼ਾਸਤਾਰੀ ਬੱਲ ਜਾਂ ਅਸਾਮ ਰਾਈਫਲ ਦੇ ਜਵਾਨ ਕਿਸੇ ਅਪਰੇਸ਼ਨ ਦੌਰਾਨ ਮਾਰੇ ਜਾਂਦੇ ਹਨ ਤਾਂ ਕਿਸੇ ਲਈ ਸ਼ਹੀਦ ਸਬਦ ਨਹੀਂ ਵਰਤਿਆ ਜਾਂਦਾ ।ਕਿਰਨ ਰਿਜੀਜੂ ਨੇ ਕਿਹਾ ਮਾਰੇ ਗਾਏ ਜਵਾਨ ਦੇ ਪ੍ਰੀਵਾਰ ਨੂੰ ਨਿਯਮਾ ਅਨੁਸਾਰ ਪੂਰੀ ਪੈਨਸ਼ਨ ਅਤੇ ਨਿਯਤਮ ਰੁਪ ਵਿੱਚ ਰਾਸ਼ੀ ਦਿੱਤੀ ਜਾਂਦੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.