Ad-Time-For-Vacation.png

ਧਰਤੀ ਵੱਲ ਤੇਜ਼ੀ ਨਾਲ ਵਧ ਰਿਹਾ ਹੈ ਇਹ ਗ੍ਰਹਿ, ਟਕਰਾਇਆ ਤਾਂ ਮਚੇਗੀ ‘ਤਬਾਹੀ’

ਵਾਸ਼ਿੰਗਟਨ—ਧਰਤੀ ਵੱਲ ਤੇਜ਼ੀ ਨਾਲ ‘ਵੇਨੂੰ’ ਨਾਮੀ ਤਬਾਹੀ ਵਧ ਰਹੀ ਹੈ। ਸੂਰਜੀ ਮੰਡਲ ‘ਚ ਘੁੰਮਦਾ ਇਕ ਛੋਟਾ ਜਿਹਾ ਗ੍ਰਹਿ ਵੇਨੂੰ ਧਰਤੀ ਦੀ ਖਿੱਚ ਕਾਰਨ ਤੇਜ਼ੀ ਨਾਲ ਸਾਡੀ ਧਰਤੀ ਵੱਲ ਵੱਧ ਰਿਹਾ ਹੈ, ਜੇ ਇਹ ਗ੍ਰਹਿ ਧਰਤੀ ਨਾਲ ਟਕਰਾਉਂਦਾ ਹੈ ਤਾਂ ਭਿਆਨਕ ਤਬਾਹੀ ਦਾ ਕਾਰਨ ਬਣ ਸਕਦਾ ਹੈ। ਫਿਲਹਾਲ ਇਹ ਪਤਾ ਨਹੀਂ ਹੈ ਕਿ ਇਹ ਗ੍ਰਹਿ ਧਰਤੀ ਨਾਲ ਕਦੋਂ ਟਕਰਾਏਗਾ। ਮਾਹਿਰਾਂ ਮੁਤਾਬਕ ਉਂਝ ਇਸ ਤਰ੍ਹਾਂ ਹੋਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ। ਆਉਣ ਵਾਲੇ 150 ਸਾਲ ਤੱਕ ਵੀ ਅਜਿਹੀ ਘਟਨਾ ਧਰਤੀ ਨਾਲ ਵਾਪਰਨ ਦੀ ਉਮੀਦ ਨਹੀਂ ਹੈ। 150 ਸਾਲ ਬਾਅਦ ਭਾਵ 2135 ਦੇ ਨੇੜੇ ਇਹ ਪਤਾ ਲੱਗ ਸਕੇਗਾ ਕਿ ਛੋਟਾ ਗ੍ਰਹਿ ਜਿਸ ਨੂੰ ਵੇਨੂੰ ਕਿਹਾ ਜਾਂਦਾ ਹੈ, ਕਦੇ ਧਰਤੀ ਨਾਲ ਟਕਰਾਏਗਾ ਜਾਂ ਨਹੀਂ। ਯੂਨੀਵਰਸਿਟੀ ਆਫ ਐਰੀਜ਼ੋਨਾ ਦੇ ਪਲੈਨੇਟ ਸਾਇੰਸ ਇਨਵੈਸਟੀਗੇਟਰ ਪ੍ਰੋਫੈਸਰ ਲੋਰੇਟਾ ਨੇ ਕਿਹਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ।ਨਾਸਾ ਅਤੇ ਯੂਨੀਵਰਸਿਟੀ ਆਫ ਐਰੀਜ਼ੋਨਾ ਵੱਲੋਂ 8 ਸਤੰਬਰ ਨੂੰ ਇਕ ਏਅਰਕ੍ਰਾਫਟ ਵੇਨੂੰ ਵੱਲ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਅਗਲੇ ਸਾਲ ਅਗਸਤ ਤੱਕ ਵੇਨੂੰ ਪਹੁੰਚ ਜਾਵੇਗਾ ਤੇ ਉਥੋਂ ਵੱਖ-ਵੱਖ ਨਮੂਨੇ ਲੈ ਕੇ ਧਰਤੀ ‘ਤੇ ਵਾਪਸ ਆਏਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.