Skip to content
Wednesday, October 28, 2026 6°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਪਿਛਲੇ 100 ਸਾਲਾਂ ‘ਚ ਜੋ ਕੋਈ ਰਾਸ਼ਟਰਪਤੀ ਨਹੀਂ ਕਰ ਸਕਿਆ ਉਹ ਓਬਾਮਾ ਨੇ ਇਕ ਦਿਨ ‘ਚ ਕਰ ਦਿਖਾਇਆ

By Admin Published 2 min read

ਵਾਸ਼ਿੰਗਟਨ— ਪਿਛਲੇ 100 ਸਾਲਾਂ ਵਿਚ ਜੋ ਕੰਮ ਕੋਈ ਅਮਰੀਕੀ ਰਾਸ਼ਟਰਪਤੀ ਨਹੀਂ ਕਰ ਸਕਿਆ, ਕੰਮ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਕ ਦਿਨ ਵਿਚ ਕਰ ਦਿਖਾਇਆ। ਓਬਾਮਾ ਨੇ 214 ਕੈਦੀਆਂ ਦੀ ਸਜ਼ਾ ਇੱਕੋ ਦਿਨ ਮੁਆਫ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਤੱਕ ਉਹ 562 ਲੋਕਾਂ ਦੀ ਸਜ਼ਾ ਮੁਆਫ ਕਰ ਚੁੱਕੇ ਹਨ। ਵਾਈਟ ਹਾਊਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਦੀ ਮਦਦ ਨਾਲ ਕਿਹਾ ਕਿ ਅਮਰੀਕਾ ਇਕ ਅਜਿਹਾ ਦੇਸ਼ ਹੈ, ਜਿੱਥੇ ਲੋਕਾਂ ਨੂੰ ਦੂਜਾ ਮੌਕਾ ਦਿੱਤਾ ਜਾਂਦਾ ਹੈ। ਪਿਛਲੇ 100 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਇੰਨੀਂ ਵੱਡੀ ਗਿਣਤੀ ਵਿਚ ਲੋਕਾਂ ਦੀ ਸਜ਼ਾ ਮੁਆਫ ਕੀਤੀ ਗਈ ਹੋਵੇ।

ਵਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਨੇ ਇਹ ਫੈਸਲਾ ਇਹ ਦੇਖ ਕੇ ਲਿਆ ਕਿ ਡਰੱਗਜ਼ ਨਾਲ ਜੁੜੇ ਗੈਰ-ਹਿੰਸਕ ਮਾਮਲਿਆਂ ਵਿਚ ਵੀ ਪੁਰਾਣੇ ਅਤੇ ਲੋੜ ਤੋਂ ਜ਼ਿਆਦਾ ਸਖਤ ਕਾਨੂੰਨ ਅਧੀਨ ਸਜ਼ਾ ਦਿੱਤੀ ਗਈ ਸੀ। ਜਿਨ੍ਹਾਂ ਲੋਕਾਂ ਦੀ ਸਜ਼ਾ ਮੁਆਫ ਕੀਤੀ ਗਈ, ਉਨ੍ਹਾਂ ‘ਚ 67 ਲੋਕ ਅਜਿਹੇ ਹਨ, ਜੋ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ। ਹਾਲਾਂਕਿ ਸਾਰੇ ਕੈਦੀਆਂ ਨੂੰ ਤੁਰੰਤ ਰਿਹਾਅ ਨਹੀਂ ਕੀਤੀ ਜਾਵੇਗਾ। ਕੁਝ ਕੈਦੀਆਂ ਦੀ ਸਜ਼ਾ ਵਰਤਮਾਨ ਕਾਨੂੰਨਾਂ ਤਹਿਤ ਘੱਟ ਕਰ ਦਿੱਤੀ ਜਾਵੇਗੀ, ਜਦੋਂ ਕਿ ਹੋਰ ਲੋਕਾਂ ਨੂੰ ਪਹਿਲਾਂ ਨਸ਼ਾ ਮੁਕਤੀ ਪ੍ਰੋਗਰਾਮ ਪੂਰਾ ਕਰਨਾ ਪਵੇਗਾ। ਪਿਛਲੇ 9 ਅਮਰੀਕੀ ਰਾਸ਼ਟਰਪਤੀਆਂ ਦੀਆਂ ਤੁਲਨਾ ਵਿਚ ਓਬਾਮਾ ਨੇ ਵਧੇਰੇ ਲੋਕਾਂ ਨੂੰ ਜਿਊਣ ਦਾ ਦੂਜਾ ਮੌਕਾ ਦਿੱਤਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp