Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਸ਼ਹੀਦ ਸਿੱਖ ਫੌਜੀ ਦੇ ਪਰਿਵਾਰ ਦੇ ਦਿਲ ‘ਤੇ ਸੂਲਾਂ ਵਾਂਗ ਚੁੱਭੇ ਟਰੰਪ ਦੇ ਬੋਲ, ਕੀਤੀ ਮੁਆਫੀ ਦੀ ਮੰਗ (ਤਸਵੀਰਾਂ)

By uscreative Published 2 min read

ਵਾਸ਼ਿੰਗਟਨ— ਡੋਨਾਲਡ ਟਰੰਪ ਦੇ ਕੌੜੇ ਸ਼ਬਦਾਂ ਨੇ ਇਕ ਵਾਰ ਫਿਰ ਕਈ ਲੋਕਾਂ ਦਾ ਦਿਲ ਦੁਖਾ ਦਿੱਤਾ ਹੈ ਅਤੇ ਇਨ੍ਹਾਂ ਲੋਕਾਂ ਵਿਚ ਇਕ ਸ਼ਹੀਦ ਸਿੱਖ ਫੌਜੀ ਦਾ ਪਰਿਵਾਰ ਵੀ ਸ਼ਾਮਲ ਹੈ। ਅਮਰੀਕੀ ਸਿੱਖ ਫੌਜੀ ਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਟਰੰਪ ਵੱਲੋਂ ਸ਼ਹੀਦ ਮੁਸਲਿਮ ਫੌਜੀ ਹੁਮਾਯੂੰ ਖਾਨ ਦੇ ਮਾਤਾ-ਪਿਤਾ ਦਾ ਅਪਮਾਨ ਕੀਤੇ ਜਾਣ ਤੋਂ ਦੁਖੀ ਹਨ। ਉਹ ਸ਼ਹੀਦ ਦੇ ਮਾਤਾ-ਪਿਤਾ ਦਾ ਦਰਦ ਸਮਝ ਸਕਦੇ ਹਨ। ਸ਼ਹੀਦ ਮਰੀਨ ਗੁਰਪ੍ਰੀਤ ਸਿੰਘ ਦੇ ਪਿਤਾ ਨਿਰਮਲ ਸਿੰਘ ਨੇ ਕਿਹਾ ਕਿ ਸ਼ਹੀਦ ਦੇ ਮਾਤਾ-ਪਿਤਾ ਦੇ ਨਾਂ ‘ਤੇ ਖੇਡੀ ਜਾ ਰਹੀ ਰਾਜਨੀਤੀ ਦੁਖ ਦਾ ਵਿਸ਼ਾ ਹੈ। ਨਿਰਮਲ ਸਿੰਘ ਦਾ ਬੇਟਾ ਪੰਜ ਸਾਲ ਪਹਿਲਾਂ ਅਫਗਾਨਿਸਤਾਨ ਵਿਚ ਸ਼ਹੀਦ ਹੋ ਗਿਆ ਸੀ।

ਜ਼ਿਕਰਯੋਗ ਹੈ ਕਿ ਸ਼ਹੀਦ ਹੁਮਾਯੂੰ ਖਾਨ ਦੇ ਮਾਤਾ-ਪਿਤਾ ਵੱਲੋਂ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਸਮਰਥਨ ਦਿੱਤੇ ਜਾਣ ਤੋਂ ਬਾਅਦ ਟਰੰਪ ਦਾ ਪਾਰਾ ਚੜ੍ਹ ਗਿਆ ਸੀ। ਟਰੰਪ ਨੇ ਇਹ ਕਹਿ ਕੇ ਉਨ੍ਹਾਂ ਦਾ ਅਪਮਾਨ ਕੀਤਾ ਕਿ ਸ਼ਹੀਦ ਦੀ ਮਾਂ ਉਸ ਖਿਲਾਫ ਕੁਝ ਨਹੀਂ ਬੋਲੀ, ਸ਼ਾਇਦ ਉਨ੍ਹਾਂ ਦੇ ਧਰਮ ਵਿਚ ਔਰਤਾਂ ਨੂੰ ਬੋਲਣ ਦੀ ਆਜ਼ਾਦੀ ਨਹੀਂ ਹੈ।

ਨਿਰਮਲ ਸਿੰਘ ਨੇ ਕਿਹਾ ਕਿ ਕੋਈ ਇਕ ਗੋਲਡ ਸਟਾਰ ਪਰਿਵਾਰ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ। ਉਸ ਪਰਿਵਾਰ ਦੇ ਬੇਟੇ ਨੇ ਦੇਸ਼ ਲਈ ਜਾਨ ਵਾਰੀ ਸੀ। ਸ਼ਹੀਦ ਗੁਰਪ੍ਰੀਤ ਸਿੰਘ ਦੀ ਭੈਣ ਨੇ ਮਨਪ੍ਰੀਤ ਨੇ ਕਿਹਾ ਕਿ ਉਸ ਦੇ ਭਰਾ ਦੀ ਮੌਤ ਬਾਰੇ ਉਸ ਦੀ ਮਾਂ ਵੀ ਕੁਝ ਨਹੀਂ ਬੋਲਦੀ। ਉਸ ਨੇ ਕਿਹਾ ਕਿ ਹੁਮਾਯੂੰ ਖਾਨ ਦੀ ਮਾਤਾ ਦਾ ਅਪਮਾਨ, ਉਸ ਦੀ ਮਾਂ ਦਾ ਅਪਮਾਨ ਹੈ। ਸਿੱਖ ਪਰਿਵਾਰ ਨੇ ਟਰੰਪ ਤੋਂ ਮੁਆਫੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਧਰਮ ਕੋਈ ਵੀ, ਦੇਸ਼ ‘ਤੇ ਜਾਨ ਵਾਰਨ ਤੋਂ ਪਹਿਲਾਂ ਉਨ੍ਹਾਂ ਦੇ ਬੇਟਿਆਂ ਨੇ ਕੁਝ ਨਹੀਂ ਸੋਚਿਆ। ਉਹ ਕਿਸੇ ਵੀ ਧਰਮ ਅਤੇ ਹਰ ਚੀਜ਼ ਤੋਂ ਜ਼ਿਆਦਾ ਆਪਣੇ ਦੇਸ਼ ਅਮਰੀਕਾ ਨੂੰ ਪਿਆਰ ਕਰਦੇ ਸਨ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp