Skip to content
Thursday, October 29, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਹਿਲੇਰੀ ਨੇ ਟਰੰਪ ‘ਤੇ ਹਾਸਲ ਕੀਤੀ ਦੋਹਰੇ ਅੰਕਾਂ ਦੀ ਲੀਡ

By Admin Published 2 min read

ਵਾਸ਼ਿੰਗਟਨ—ਅਮਰੀਕੀ ਰਾਸ਼ਟਰਪਤੀ ਚੋਣਾਂ ਦਾ ਦਿਨ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਉਂਝ-ਉਂਝ ਸਾਰੇ ਸਮੀਕਰਣ ਵਾਰ-ਵਾਰ ਬਦਲ ਰਹੇ ਹਨ। ਹੁਣ ਤਾਜ਼ਾ ਸਰਵੇਖਣਾਂ ਅਨੁਸਾਰ ਹਿਲੇਰੀ ਕਲਿੰਟਨ ਨੇ ਰੀਪਬਲਿਕਨ ਪਾਰਟੀ ਦੇ ਉਮੀਦਵਾਰ ਨੂੰ ਪਛਾੜਦੇ ਹੋਏ ਦੋਹਰੇ ਅੰਕਾਂ ਦੀ ਲੀਡ ਹਾਸਲ ਕਰ ਲਈ ਹੈ। ਪਿਛਲੇ ਹਫਤੇ ਤੋਂ ਟਰੰਪ ਲਈ ਇਹ ਲੜਾਈ ਮੁਸ਼ਕਿਲ ਹੁੰਦੀ ਦਿਖਾਈ ਦੇ ਰਹੀ ਹੈ। ਇਹ ਜਾਣਕਾਰੀ ਹਾਲੀਆ ਸਰਵੇਖਣ ਵਿਚ ਸਾਹਮਣੇ ਆਈ ਹੈ। ਪਿਛਲੇ ਹਫਤੇ ਇਕ ਤੋਂ ਬਾਅਦ ਇਕ ਹੋਏ ਦੋਹਾਂ ਪਾਰਟੀਆਂ ਦੇ ਸੰਮੇਲਨਾਂ ਦੀ ਸਮਾਪਤੀ ਤੋਂ ਬਾਅਦ ਆਪਣੇ ਪਹਿਲੇ ਚੋਣ ਸਰਵੇਖਣਾਂ ਦੇ ਨਤੀਜੇ ਜਾਰੀ ਕਰਦੇ ਹੋਏ ‘ਫਾਕਸ ਨਿਊਜ਼’ ਨੇ ਕਿਹਾ ਕਿ ਵਾਈਟ ਹਾਊਸ ਦੀ ਦੌੜ ਵਿਚ ਕਲਿੰਟਨ-ਕੇਨ ਦੀ ਜੋੜੀ ਨੇ ਟਰੰਪ-ਪੇਂਸੇ ਦੀ ਜੋੜੀ ‘ਤੇ 10 ਅੰਕਾਂ ਦੀ ਲੀਡ ਹਾਸਲ ਕਰ ਲਈ ਹੈ। ਹਿਲੇਰੀ ਦੇ ਨਾਲ ਵਰਜੀਨੀਆ ਦੇ ਸੈਨੇਟਰ ਟਿਮ ਕੇਨ ਉਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ, ਜਦੋਂ ਕਿ ਗਵਰਨਰ ਮਾਈਕ ਪੇਂਸੇ, ਟਰੰਪ ਦੀ ਪਾਰਟੀ ਤੋਂ ਉਪ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਹਨ।

ਹਿਲੇਰੀ ਦੀ ਇਸ ਲੀਡ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਵਿਚ ਕਮੀ ਆਉਣ ਦੀ ਗੁੰਜਾਇਸ਼ ਨਹੀਂ ਹੈ। ਹਾਲਾਂਕਿ ਸਰਵੇਖਣਾਂ ਮੁਤਾਬਕ ਪ੍ਰਤੀਕਿਰਿਆ ਦੇਣ ਵਾਲੇ 61 ਫੀਸਦੀ ਲੋਕ ਹਿਲੇਰੀ ਨੂੰ ਵਿਸ਼ਵਾਸ ਯੋਗ ਨਹੀਂ ਮੰਨਦੇ ਹਨ। ਇਸ ਵਿਚ ਦੱਸਿਆ ਗਿਆ ਹੈ ਕਿ ਔਰਤਾਂ ਦੇ ਵਿਚ ਹਿਲੇਰੀ ਨੂੰ 57-34 ਫੀਸਦੀ, ਕਾਲੇ ਲੋਕਾਂ ਦੇ ਵਿਚ 83 ਫੀਸਦੀ ਅੰਕ, ਹਿਸਪੇਨਿਕ ਦੇ ਵਿਚ 48 ਅੰਕਾਂ ਅਤੇ 30 ਤੋਂ ਘੱਟ ਉਮਰ ਦੇ ਵੋਟਰਾਂ ਵਿਚ 18 ਅੰਕ ਹਾਸਲ ਕੀਤੇ। ਪਿਛਲੇ ਹਫਤੇ ਫਿਲਾਡੇਲਫੀਆ ਵਿਚ ਡੈਮੋਕ੍ਰੇਟਿਕ ਸੰਮਲੇਨ ਤੋਂ ਬਾਅਦ ਹਿਲੇਰੀ ਦੀ ਲੋਕਪ੍ਰਿਯਤਾ ਕਾਫੀ ਵਧੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp