ਸ਼ਿਕਾਗੋ— ਅਮਰੀਕਾ ‘ਚ 32 ਸਾਲ ਦੀ ਇਕ ਮੁਸਲਿਮ ਔਰਤ ਨੇ ਇਕ ਅਮਰੀਕੀ ਡਿਪਾਰਟਮੈਂਟ ਸਟੋਰ ‘ਤੇ ਉਦੋਂ ਭੇਦਭਾਵ ਦਾ ਦੋਸ਼ ਲਗਾਇਆ ਜਦੋਂ ਉਸ ਨੂੰ ਰਸਮੀ ਇਸਲਾਮੀ ‘ਹਿਜਾਬ’ ਪਹਿਨਣ ਲਈ ਖੁਦਰਾ ਸਟੋਰ ਤੋਂ ਬਾਹਰ ਕੱਢ ਦਿੱਤਾ ਗਿਆ। ਅਮਰੀਕਾ ਦੀ ਰਹਿਣ ਵਾਲੀ ਸਾਰਾਹ ਸਫੀ ਨੇ ਜਦੋਂ ‘ਫੈਮਿਲੀ ਡਾਲਰ’ ਸਟੋਰ ‘ਚ ਐਂਟਰੀ ਕੀਤੀ ਤਾਂ ਉਸ ਨੇ ਹਿਜਾਬ ਪਹਿਨਿਆ ਹੋਇਆ ਸੀ। ਇਸ ਕਾਰਨ ਉਸ ਦੀਆਂ ਅੱਖਾਂ ਨੂੰ ਛੱਡ ਕੇ ਚਿਹਰੇ ਦਾ ਬਾਕੀ ਹਿੱਸਾ ਹਿਜਾਬ ਨਾਲ ਢੱਕਿਆ ਹੋਇਆ ਸੀ। ਘਟਨਾ ਦੀ ਮੋਬਾਈਲ ਨਾਲ ਵੀਡੀਓ ਬਣਾਈ ਗਈ, ਜੋ ਕਿ ਸਫੀ ਦੇ ਬੱਚਿਆਂ ਦੇ ਸਾਹਮਣੇ ਹੋਈ। ਇਹ ਘਟਨਾ ਬੀਤੇ ਸੋਮਵਾਰ ਨੂੰ ਉਦੋਂ ਵਾਪਰੀ, ਜਦੋਂ ਸਫੀ ਸਟੋਰ ‘ਤੇ ਬਾਰਬੇਕਿਊ ਲਈ ਕੋਲਾ ਖਰੀਦਣ ਲਈ ਰੁਕੀ। ਸਫੀ ਨੇ ਡਬਲਿਊ. ਐਲ. ਐਸ. ਟੀ.ਵੀ. ਨੂੰ ਦੱਸਿਆ, ‘ਉਸਨੇ ਸਟੋਰ ‘ਚ 10 ਕਦਮ ਹੀ ਰੱਖੇ ਹੋਣਗੇ ਅਤੇ ਇਕ ਔਰਤ ਨੇ ਉਸ ਨੂੰ ਪਿੱਛੋਂ ਆਵਾਜ਼ ਲਗਾਈ ਕਿ ਮੈਡਮ ਤੁਹਾਨੂੰ ਜਿਹਾਬ ਆਪਣੇ ਚਿਹਰੇ ਤੋਂ ਹਟਾਉਣਾ ਹੋਵੇਗਾ ਜਾਂ ਸਟੋਰ ‘ਚੋਂ ਬਾਹਰ ਜਾਣਾ ਹੋਵੇਗਾ। ਉਸ ਸਮੇਂ ਸਫੀ ਨੇ ਗੱਲਬਾਤ ਨੂੰ ਆਪਣੇ ਮੋਬਾਈਲ ਰਾਹੀਂ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਸਟੋਰ ‘ਚ ਮੌਜੂਦ ਔਰਤ ਨੂੰ ਦੱਸਿਆ ਕਿ ਉਹ ਹਿਜਾਬ ਧਾਰਮਿਕ ਮਕਸਦ ਲਈ ਪਹਿਨਦੀ ਹੈ ਪਰ ਸਟੋਰ ‘ਚ ਕੰਮ ਕਰਨ ਵਾਲੀ ਔਰਤ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਤੁਹਾਨੂੰ ਸਟੋਰ ‘ਚੋਂ ਬਾਹਰ ਜਾਣਾ ਹੀ ਹੋਵੇਗਾ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


