ਉੱਤਰੀ ਸਿਆਟਲ ‘ਚ ਫਾਇਰਿੰਗ – ਤਿੰਨ ਲੋਕਾਂ ਦੀ ਮੌਤ, 1 ਫੱਟੜ
ਸਿਆਟਲ)— ਸਿਆਟਲ ਦੀ ਉਪ ਨਗਰੀ ਮਲਕੇਤੀਉ ਇਲਾਕੇ ‘ਚ ਹੋਈ ਫਾਇਰਿੰਗ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਫੱਟੜ ਹੋ ਗਿਆ। ਇਸ ਸਬੰਧੀ ਇਕ ਸ਼ੱਕੀ ਨੂੰ ਪੁਲਸ ਵਲੋਂ ਹਿਰਾਸਤ ‘ਚ ਲਿਆ ਗਿਆ ਹੈ। ਉਸ ਨੇ ਦੱਸਿਆ ਕਿ ਫੱਟੜ ਵਿਅਕਤੀ ਨੂੰ ਹਾਰਬੋਵਿਊ ਮੈਡੀਕਲ ਸੈਂਟਰ ਲਿਜਾਇਆ ਗਿਆ ਹੈ। ਟਵੀਟ ‘ਚ ਕਿਹਾ ਗਿਆ ਹੈ ਕਿ ਇਕ ਸ਼ੱਕੀ ਨੂੰ ਲੇਵਿਸ ਕਾਊਂਟੀ ਤੋਂ ਫੜਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚੇਨਾਲਟ ਖੇਤਰ ਸਥਿਤ ਇਕ ਘਰ ‘ਚ ਜਦੋਂ ਫਾਇਰਿੰਗ ਹੋਈ ਤਾਂ ਉਥੇ 15 ਤੋਂ 20 ਵਿਅਕਤੀ ਮੌਜੂਦ ਸਨ। ਪੁਲਸ ਨੇ ਫਾਇਰਿੰਗ ਜਾਂ ਸ਼ੱਕੀ ਬਾਰੇ ਤੁਰੰਤ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਹੈ।

