ਆਨਲਾਈਨ ਡੈਸਕ, ਨਵੀਂ ਦਿੱਲੀ : ਮਨੋਰੰਜਨ ਇੰਡਸਟਰੀ ਦੇ ਦੋ ਸਿਤਾਰਿਆਂ ਰਣਦੀਪ ਹੁੱਡਾ ਤੇ ਲਿਨ ਲੈਸ਼ਰਾਮ ਨੇ 29 ਨਵੰਬਰ ਨੂੰ ਮਨੀਪੁਰੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ਜਿਸ ‘ਚ ਦੋਵੇਂ ਰਵਾਇਤੀ ਅੰਦਾਜ਼ ‘ਚ ਨਜ਼ਰ ਆ ਰਹੇ ਸਨ।
11 ਦਸੰਬਰ ਨੂੰ ਇਸ ਜੋੜੇ ਨੇ ਮੁੰਬਈ ‘ਚ ਰਿਸੈਪਸ਼ਨ ਦਿੱਤਾ ਜਿਸ ‘ਚ ਬੀ ਟਾਊਨ ਦੇ ਸਾਰੇ ਸਿਤਾਰੇ ਸ਼ਾਮਲ ਹੋਏ। ਇਸ ਦੌਰਾਨ 15 ਦਸੰਬਰ ਨੂੰ ਰਣਦੀਪ-ਲਿਨ ਨੇ ਇਕ ਹੋਰ ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ ਜਿਸ ਵਿਚ ਰਾਜਨੀਤਿਕ ਤੇ ਸਪੋਰਟਸ ਫੀਲਡ ਦੇ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ
ਬੀ ਟਾਊਨ ਦੇ ਨਵੇਂ ਵਿਆਹੇ ਜੋੜੇ ਰਣਦੀਪ ਤੇ ਲਿਨ ਦੇ ਦਿੱਲੀ ਵਿੱਚ ਹੋਏ ਸਮਾਗਮ ਦੀ ਸ਼ਾਮ ਨੂੰ ਕ੍ਰਿਕਟਰ ਸੁਰੇਸ਼ ਰੈਨਾ, ਮੁੱਕੇਬਾਜ਼ ਵਿਜੇਂਦਰ ਸਿੰਘ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਰਣਦੀਪ ਤੇ ਲਿਨ ਨੇ ਸਾਰਿਆਂ ਨਾਲ ਪਾਪਰਾਜ਼ੀ ਲਈ ਪੋਜ਼ ਦਿੱਤੇ। ਇਸ ਰਿਸੈਪਸ਼ਨ ਪਾਰਟੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ।
ਸੁਰੇਸ਼ ਰੈਨਾ ਨੇ ਜੋੜੇ ਨਾਲ ਪੋਜ਼ ਦਿੱਤਾ ਹੈ। ਆਪਣੇ ਰਿਸੈਪਸ਼ਨ ਵਿੱਚ ਰਣਦੀਪ ਨੇ ਨੀਲੇ ਰੰਗ ਦਾ ਸ਼ਾਹੀ ਲੁੱਕ ਵਾਲਾ ਕੁੜਤਾ ਤੇ ਚਿੱਟੇ ਰੰਗ ਦਾ ਪੈਂਟ ਸਟਾਈਲ ਪਜਾਮਾ ਪਾਇਆ ਸੀ। ਇਸ ਦੌਰਾਨ ਲਿਨ ਨੇ ਜਾਮਨੀ ਰੰਗ ਦੀ ਸਾੜੀ ਵਿੱਚ ਖੁਦ ਨੂੰ ਤਿਆਰ ਕੀਤਾ। ਉਸਨੇ ਸੋਨੇ ਦੇ ਗਹਿਣਿਆਂ ਨਾਲ ਆਪਣੀ ਖੂਬਸੂਰਤ ਲੁਕ ਨੂੰ ਪੂਰਾ ਕੀਤਾ।
Congratulations @RandeepHooda & Lin. Wishing you both a very happy married life! pic.twitter.com/Ko4SHCrT5M
— Suresh Raina🇮🇳 (@ImRaina) December 15, 2023
ਵਿਜੇਂਦਰ ਸਹਿਵਾਗ ਵੀ ਹੋਏ ਸ਼ਾਮਲ
ਮੁੱਕੇਬਾਜ਼ ਵਿਜੇਂਦਰ ਸਹਿਵਾਗ ਨੇ ਜੋੜੇ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨਾਲ ਇਕ ਫੋਟੋ ਸ਼ੇਅਰ ਕੀਤੀ।
India’s Most Influential Revolutionary. The Man most feared by the British. Find out #WhoKilledHisStory
@RandeepHooda in and as #SwantantryaVeerSavarkar In Cinemas 2023
#SavarkarTeaser out now
#AnkitaLokhande @amit_sial @anandpandit63 @apmpictures@RandeepHoodaF… pic.twitter.com/a0ppieHdbV
— Randeep Hooda (@RandeepHooda) May 28, 2023
ਇਹ ਹਸਤੀਆਂ ਵੀ ਹੋਈਆ ਸ਼ਾਮਲ
Attended the wedding reception of @RandeepHooda and @linlaish! Wishing the newlyweds a lifetime of love, laughter, and beautiful moments together. Congratulations to the happy couple! #RandeepAndLin pic.twitter.com/ufonyJ6f1e
— Rajeev Shukla (@ShuklaRajiv) December 16, 2023
10 ਸਾਲ ਦਾ ਹੈ Age Gap
ਰਣਦੀਪ ਤੇ ਲਿਨ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਸਨ। ਜੋੜੇ ਦੀ ਵਿੱਚ 10 ਸਾਲ ਦਾ Age Gap ਹੈ। 29 ਨਵੰਬਰ ਨੂੰ ਜੋੜੇ ਨੇ ਮਨੀਪੁਰ ਵਿੱਚ ਮੀਤਾਈ ਰੀਤੀ-ਰਿਵਾਜਾਂ ਅਨੁਸਾਰ ਇੰਟਰਕਾਸਟ ਵਿਆਹ ਕੀਤਾ ਸੀ।



