ਮੁੰਬਈ— ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਵਿਦਿਆਵਤੀ ਦਾ ਕਿਰਦਾਰ ਨਿਭਾਅ ਚੁੱਕੀ ਕਾਮੇਡੀਅਨ ਸੁਗੰਧਾ ਮਿਸ਼ਰਾ ਜਲਦ ਹੀ ਇਸ ਸ਼ੋਅ ‘ਚ ਥੋੜੇ ਸਮੇਂ ਲਈ ਨਜ਼ਰ ਆਉਣ ਵਾਲੇ ਡਾ: ਸੰਕੇਤ ਭੋਸਲੇ ਨਾਲ ਵਿਆਹ ਕਰਵਾਏਗੀ। ਸ਼ੋਅ ‘ਚ ਸਾਕੇਤ ਸੰਜੇ ਦੱਤ ਦੀ ਮਿਮਕਰੀ ਕਰਦੇ ਨਜ਼ਰ ਆਉਂਦੇ ਸਨ। ਸੁਗੰਧਾ ਮਿਸ਼ਰਾ ਅਤੇ ਸੰਕੇਤ ਇਨ੍ਹੀਂ ਦਿਨੀਂ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਾਫੀ ਚਰਚਾ ‘ਚ ਹਨ। ਸੁਗੰਧਾ ਨੇ ਹੀ ਕਪਿਲ ਦੇ ਸ਼ੋਅ ‘ਚ ਆਪਣੇ ਬੁਆਏਫਰੈਂਡ ਸੰਕੇਤ ਨੂੰ ਇਸ ਸ਼ੋਅ ‘ਚ ਕਾਮੇਡੀ ਕਰਨ ਦਾ ਮੌਕਾ ਦਿਵਾਇਆ ਸੀ। ਸੰਕੇਤ ਇਸ ਸ਼ੋਅ ਦੇ ਕੁਝ ਹੀ ਐਪੀਸੋਡ ‘ਚ ਨਜ਼ਰ ਆਏ ਸਨ। ਸ਼ੋਅ ‘ਚ ਆਉਣ ਵਾਲਾ ਹਰ ਸੈਲੀਬ੍ਰਿਟੀ ਉਨ੍ਹਾਂ ਦੀ ਅਦਾਕਾਰੀ ਨੂੰ ਪਸੰਦ ਕਰਦਾ ਹੈ।
ਸੂਤਰਾਂ ਮੁਤਾਬਕ ਸੁਗੰਧਾ ਅਤੇ ਸਾਕੇਤ ਇਕ ਦੂਜੇ ਦੇ ਕਾਫੀ ਕਰੀਬ ਹਨ। ਉਹ ਦੋਵੇਂ ਆਪਣੇ ਰਿਲੇਸ਼ਨਸਿੱਪ ਨੂੰ ਲੈ ਕੇ ਕਾਫੀ ਸੀਰੀਅਸ ਹਨ। ਖਬਰਾਂ ਦੀ ਮੰਨੀਏ ਤਾਂ ਇਹ ਦੋਵੇਂ ਜਲਦ ਹੀ ਜੀ ਟੀ. ਵੀ. ਦੇ ਸ਼ੋਅ ‘ਸਮਰ ਐਕਸਪ੍ਰੈਸ 2017’ ਨੂੰ ਹੋਸਟ ਕਰਨਗੇ। ਇਸ ਤੋਂ ਇਲਾਵਾ ਸੁਨੀਲ ਗਰੋਵਰ ਦੇ ਨਵੇਂ ਸ਼ੋਅ ‘ਚ ਵੀ ਨਜ਼ਰ ਆ ਸਕਦੇ ਹਨ।