Skip to content
Wednesday, November 4, 2026 4°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਰਿਸ਼ੀ ਨੇ ਕੀਤਾ ਇਹ ਖੁਲਾਸਾ ਨੀਤੂ ਨਹੀਂ ਕੋਈ ਹੋਰ ਸੀ ਉਨ੍ਹਾਂ ਦਾ ਪਹਿਲਾ ਪਿਆਰ, ਇਸ ਕਾਰਨ ਹੋਇਆ ਸੀ ਬ੍ਰੇਕਅੱਪ!

By Admin Published 2 min read

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਦੀ ਬਾਇਓਗ੍ਰਾਫੀ ‘ਖੁਲੱਮ-ਖੁੱਲਾਂ’ ‘ਚ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਗਏ ਹਨ। ਮੀਨਾ ਅਇਰ ਵਲੋਂ ਲਿਖੀ ਗਈ ਇਸ ਕਿਤਾਬ ‘ਚ ਰਿਸ਼ੀ ਕਪੂਰ ਨੇ ਆਪਣੀ ਲਵ-ਲਾਈਫ ਬਾਰੇ ਕਾਫੀ ਕੁਝ ਦੱਸਿਆ। ਇਸ ਕਿਤਾਬ ‘ਚ ਉਨ੍ਹਾਂ ਨੇ ਕਿਹਾ ਕਿ ਉਹ ਨੀਤੂ ਸਿੰਘ ਤੋਂ ਵੀ ਪਹਿਲਾ ਉਨ੍ਹਾਂ ਦਾ ਕਿਸੇ ਹੋਰ ਨਾਲ ਅਫੇਅਰ ਚੱਲ ਰਿਹਾ ਸੀ। ਉਹ ਕਿਸੇ ਪਾਰਸੀ ਲੜਕੀ ਯਮਸੀਨ ਮਹਿਤਾ ਨਾਲ ਪਿਆਰ ਕਰਦੇ ਸਨ। ਯਮਸੀਨ ਬਾਰੇ ਉਨ੍ਹਾਂ ਨੇ ਕੁਝ ਜ਼ਿਆਦਾ ਨਹੀਂ ਦੱਸਿਆ, ਪਰ ਉਨ੍ਹਾਂ ਨੇ ਇੰਨੀ ਗੱਲ ਦੱਸੀ ਸੀ ਕਿ ਜਦੋਂ ਉਹ ਨੀਤੂ ਨੂੰ ਮਿਲੇ ਸੀ ਤਾਂ ਉਸ ਸਮੇਂ ਉਹ ਯਮਸੀਨ ਨੂੰ ਡੇਟ ਕਰ ਰਹੇ ਸਨ।

ਅਦਾਕਾਰ ਰਿਸ਼ੀ ਨੇ ਆਪਣੀ ਬੁੱਕ ‘ਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ 1973 ‘ਚ ਜਦੋਂ ‘ਬੌਬੀ’ ਫਿਲਮ ਰਿਲੀਜ਼ ਹੋਈ ਸੀ ਤਾਂ ਮੈਗਜ਼ੀਨ ‘ਸਟਾਰਡਮ’ ਨੇ ਉਨ੍ਹਾਂ ਦੀਆਂ ਅਤੇ ਡਿੰਪਲ ਕਪਾਡੀਆ ਦੇ ਰੋਮਾਂਸ ਦੀਆਂ ਖ਼ਬਰਾਂ ਕਾਫੀ ਪਬਲਿਸ਼ ਕੀਤੀਆਂ ਸਨ। ਖਾਸ ਗੱਲ ਇਹ ਹੈ ਕਿ ਉਸ ਸਮੇਂ ਡਿੰਪਲ ਰਾਜੇਸ਼ ਖੰਨਾ ਨਾਲ ਵਿਆਹੁਤਾ ਜ਼ਿੰਦਗੀ ਬਤੀਤ ਕਰ ਰਹੀ ਸੀ। ਇਸ ਕਰਕੇ ਇਸ ਗੱਲ ਦਾ ਕੁਝ ਜ਼ਿਆਦਾ ਅਸਰ ਤਾਂ ਨਹੀਂ ਹੋਇਆ, ਪਰ ਇਸ ਕਾਰਨ ਉਨ੍ਹਾਂ ਦਾ ਅਤੇ ਯਮਸੀਨ ਦਾ ਬ੍ਰੇਕਅੱਪ ਹੋ ਗਿਆ ਸੀ। ਰਿਸ਼ੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਯਮਸੀਨ ਨੂੰ ਵਾਪਸ ਆਪਣੀ ਜ਼ਿੰਦਗੀ ‘ਚ ਲਿਆਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਵਾਪਸੀ ਲਈ ਸਹਿਮਤ ਨਹੀਂ ਹੋਈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp