Skip to content
Tuesday, November 3, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਬਾਹੂਬਲੀ 2′ ਨੂੰ ਮਿਲ ਰਹੀ ਇਤਿਹਾਸਕ ਸਫਲਤਾ ‘ਤੇ ਜਾਣੋ ਕੀ ਕਹਿਣਾ ਹੈ ਡਾਇਰੈਕਟਰ ਰਾਜਾਮੌਲੀ ਦਾ?

By Admin Published 1 min read

‘ਬਾਹੂਬਲੀ 2’ ਦੀ ਧਮਾਕੇਦਾਰ ਕਮਾਈ ਤੋਂ ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਕਾਫੀ ਖੁਸ਼ ਹਨ। ਟਵਿਟਰ ਰਾਹੀਂ ਉਨ੍ਹਾਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਨਾਲ ਹੀ ਫੈਨਜ਼ ਦਾ ਵੀ ਧੰਨਵਾਦ ਕੀਤਾ ਹੈ। 43 ਸਾਲਾ ਡਾਇਰੈਕਟਰ ਨੇ ਟਵਿਟਰ ‘ਤੇ ਲਿਖਿਆ, ‘ਤੁਹਾਡੇ ਸਾਰਿਆਂ ਦੇ ਸਮਰਥਨ ਲਈ ਧੰਨਵਾਦ। ਤੁਸੀਂ ਸਾਨੂੰ ਵੱਡੀ ਸਫਲਤਾ ਦਿੱਤੀ ਹੈ, ਜਿਸ ਨੂੰ ਅਸੀਂ ਆਪਣੇ ਦਿਲਾਂ ‘ਚ ਜ਼ਿੰਦਗੀ ਭਰ ਵਸਾ ਕੇ ਰੱਖ ਸਕਦੇ ਹਾਂ। ਪਿਛਲੇ 5 ਸਾਲਾਂ ਤੋਂ ਜੋ ਵੀ ਸਾਡੇ ਨਾਲ ਹੈ, ਉਨ੍ਹਾਂ ਸਾਰਿਆਂ ਦਾ ਧੰਨਵਾਦ।’

ਰਾਜਾਮੌਲੀ ਨੇ ਟਵਿਟਰ ਰਾਹੀਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਕਿਹਾ, ‘ਇਹ ਸਾਧਾਰਨ ਹੈ ਕਿ ਬਾਹੂਬਲੀ ਵਰਗੇ ਵੱਡੇ ਪ੍ਰਾਜੈਕਟ ਨੂੰ ਰਿਲੀਜ਼ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਮੈਂ ਕਹਿ ਸਕਦਾ ਹਾਂ ਕਿ ਤੁਹਾਡੇ ਪਿਆਰ ਤੇ ਸਮਰਥਨ ਨੇ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰ ਦਿੱਤਾ।’

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp