ਜਗਦੇਵ ਗਰੇਵਾਲ, ਜੋਧਾਂ : ਨੇੜਲੇ ਪਿੰਡ ਰਤਨ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਹੋਈ। ਬਲਾਕ ਮੁੱਲਾਂਪੁੁਰ ਕਾਂਗਰਸ ਦੇ ਜਨਰਲ ਸਕੱਤਰ ਡਾ. ਕਮਲ ਰੰਧਾਵਾ ਦੀ ਅਗਵਾਈ ਹੇਠ ਪਿੰਡ ਰਤਨ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਹੋਈ ਮੀਟਿੰਗ ਦੌਰਾਨ ਕੈਪਟਨ ਸੰਦੀਪ ਸੰਧੂ ਹਲਕਾ ਇੰਚਾਰਜ ਦਾਖਾ ਕਾਂਗਰਸ ਤੇ ਯੂਕੇ ਯੂਰਪ ਕਾਂਗਰਸ ਮਹਿਲਾ ਵਿੰਗ ਦੇ ਕਨਵੀਨਰ ਗੁਰਮਿੰਦਰ ਕੌਰ ਰੰਧਾਵਾ ਵਿਸ਼ੇਸ਼ ਤੌਰ ਤੇ ਪੁੱਜੇ।

ਇਸ ਮੌਕੇ ਵੱਡੀ ਗਿਣਤੀ ‘ਚ ਇਕੱਤਰ ਹੋਏ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਦੀਪ ਸੰਧੂ ਨੇ ਕਿਹਾ ਵਿਧਾਨ ਸਭਾ ਹਲਕਾ ਦਾਖਾ ਦੇ ਕਾਂਗਰਸ ਪਾਰਟੀ ਦੇ ਵਰਕਰ ਮੇਰਾ ਆਪਣਾ ਪਰਿਵਾਰ ਹੈ, ਇਨ੍ਹਾਂ ਦੇ ਹਰ ਦੁੱਖ ਸੁੱਖ ‘ਚ ਹਾਜ਼ਰ ਹੋਣਾ ਮੇਰੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਾਂਗਰਸ ‘ਚ ਹਰ ਮਿਹਨਤੀ ਵਰਕਰ ਨੂੰ ਪੂਰਾ ਮਾਣ ਸਨਮਾਨ ਤੇ ਅਹੁੁਦੇ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।

ਇਸ ਦੌਰਾਨ ਯੂਕੇ ਯੂਰਪ ਮਹਿਲਾ ਕਾਂਗਰਸ ਦੇ ਕਨਵੀਨਰ ਗੁੁਰਮਿੰਦਰ ਰੰਧਾਵਾ ਨੇ ਕਿਹਾ ਕਾਂਗਰਸ ਧਰਮ ਨਿਰਪੱਖ ਤੇ ਦੇਸ਼ ਸਮਾਜ ਦੀ ਭਲਾਈ ਲਈ ਚੰਗੀ ਸੋਚ ਤੇ ਵਿਚਾਰਧਾਰਾ ਰੱਖਣ ਵਾਲੇ ਲੋਕਾਂ ਦੀ ਪਾਰਟੀ ਹੈ। ਇਸ ਮੌਕੇ ਸੁੁਖਵਿੰਦਰ ਸਿੰਘ ਪਮਾਲੀ ਬਲਾਕ ਪ੍ਰਧਾਨ, ਮਿੱਠੂ ਸਿੰਘ, ਅਵਤਾਰ ਸਿੰਘ, ਨਿਰਮਲ ਸਿੰਘ, ਦਲਵਾਰਾ ਸਿੰਘ, ਅਮਨਦੀਪ ਸਿੰਘ, ਜੁਗਰਾਜ ਸਿੰਘ ਰਾਜਾ, ਗੁਰਵਿੰਦਰ ਸਿੰਘ ਗੋਲੂ, ਕੁਲਦੀਪ ਬੱਦੋਵਾਲ, ਪਰਮਜੀਤ ਸਿੰਘ, ਜਗਦੇਵ ਸਿੰਘ, ਇੰਦਰਜੀਤ ਸਿੰਘ ਹਾਜ਼ਰ ਸਨ।