Ad-Time-For-Vacation.png

ਦਲਿਤਾਂ ਦੀ ਜੂਨ ਬੁਰੀ:ਯੂ ਪੀ ‘ਚ ਦੁਕਾਨਦਾਰ ਨੇ 15 ਰੁਪਏ ਲਈ ਦਲਿਤ ਜੋੜੇ ਨੂੰ ਕੁਹਾੜੀ ਨਾਲ ਵੱਢਿਆ

ਇਟਾਵਾ : ਉੱਤਰ ਪ੍ਰਦੇਸ਼ ਦੇ ਮੈਨਪੁਰੀ ਵਿਚ 15 ਰੁਪਏ ਦੇ ਲੈਣ ਦੇ ਵਿਵਾਦ ਵਿਚ ਇਕ ਦਲਿਤ ਜੋੜੇ ਦੀ ਕੁਹਾੜੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਇਕ ਸਥਾਨਕ ਦੁਕਾਨਦਾਰ ਨੇ ਅੰਜਾਮ ਦਿੱਤਾ ਹੈ। ਪੁਲਿਸ ਨੇ ਦੋਸ਼ੀ ਦੁਕਾਨਦਾਰ ਨੂੰ ਗ੍ਰਿਫਤਾਰ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਲਿਤ ਜੋੜੇ ਨੂੰ ਜਾਨੋਂ ਮਾਰਨ ਦਾ ਮਾਮਲਾ ਥਾਣਾ ਕੁਰਰਾ ਇਲਾਕੇ ਦੇ ਲਖਮੀਪੁਰ ਪਿੰਡ ਦਾ ਹੈ। ਇੱਥੇ ਰਹਿਣ ਵਾਲੇ ਭਾਰਤ ਸਿੰਘ ਅਤੇ ਉਨ•ਾਂ ਦੀ ਪਤਨੀ ਨੇ ਪਿੰਡ ਦੇ ਦੁਕਾਨਦਾਰ ਅਸ਼ੋਕ ਮਿਸ਼ਰਾ ਤੋਂ 15 ਰੁਪਏ ਦਾ ਸਮਾਨ ਉਧਾਰ ਲਿਆ ਸੀ, ਜਿਸ ਨੂੰ ਉਹ ਵਾਪਸ ਨਹੀਂ ਮੋੜ ਸਕੇ ਸਨ। ਵੀਰਵਾਰ ਸਵੇਰੇ ਦਲਿਤ ਜੋੜਾ ਜਦੋਂ ਝੋਨੇ ਦੀ ਲਵਾਈ ਦੀ ਮਜਦੂਰੀ ਲਈ ਜਾ ਰਿਹਾ ਸੀ ਤਾਂ ਅਸ਼ੋਕ ਮਿਸ਼ਰਾ ਨੇ ਉਨ•ਾਂ ਕੋਲੋਂ 15 ਰੁਪਏ ਦੀ ਮੰਗ ਕੀਤੀ। ਝਗੜਾ ਵਧਣ ਉੱਤੇ ਅਸ਼ੋਕ ਮਿਸ਼ਰਾ ਨੇ ਜੋੜੇ ਉੱਪਰ ਕੁਹਾੜੀ ਨਾਲ ਹਮਲਾ ਕੀਤਾ, ਜਿਸ ਕਾਰਨ ਭਾਰਤ ਅਤੇ ਉਸ ਦੀ ਪਤਨੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪੁਲਿਸ ਨੇ ਘਟਨਾ ਸਥਾਨ ਉੱਤੇ ਪਹੁੰਚ ਕੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.