ਸਿਰਸਾ — ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਸੀ.ਬੀ.ਆਈ. ਅਦਾਲਤ ਵਲੋਂ ਦੱਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਈ ਹਿੰਸਾ ਦੇ ਮਾਮਲੇ ‘ਚ ਪੁਲਸ ਨੂੰ ਗੋਲੋ ਮਾਸੀ ਦੀ ਭਾਲ ਹੈ। ਪੁਲਸ ਇਨ੍ਹਾਂ ਦੀ ਗ੍ਰਿਫਤਾਰੀ ਲਈ ਪੰਜਾਬ ਦੇ ਫਿਰੋਜ਼ਪੁਰ ਅਤੇ ਮੁਕਤਸਰ ਜ਼ਿਲੇ ‘ਚ ਛਾਪੇਮਾਰੀ ਕਰ ਰਹੀ ਹੈ। ਪੁਲਸ ਦੀ ਟੀਮ ਦੋਵਾਂ ਦੀ ਬਰਾਮਦਗੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪਰ ਅਜੇ ਤੱਕ ਪੁਲਸ ਦੇ ਹੱਥ ਖਾਲੀ ਹਨ। ਸਿਰਸਾ ਹਿੰਸਾ ਮਾਮਲੇ ‘ਚ ਦੋਵੇਂ ਦੋਸ਼ੀ ਲੋੜੀਂਦੇ ਹਨ। ਗੋਲੋ ਮਾਸੀ ਰਾਮ ਰਹੀਮ ਦੀ ਰਿਸ਼ਤੇਦਾਰ ਹੈ ਅਤੇ ਹਿੰਸਾ ਤੋਂ ਪਹਿਲਾਂ ਭਾਸ਼ਣਬਾਜੀ ਅਤੇ ਸਮਰਥਕਾਂ ਨੂੰ ਭੜਕਾਉਣ ਦੇ ਦੋਵਾਂ ‘ਤੇ ਦੋਸ਼ ਹਨ। ਪੁਲਸ ਦੀ ਹਿਰਾਸਤ ‘ਚ ਆਏ ਕਈ ਲੋਕਾਂ ਨੇ ਪੁੱਛਗਿੱਛ ਦੌਰਾਨ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਸਿਰਸਾ ‘ਚ ਭੜਕੀ ਹਿੰਸਾ ਦੌਰਾਨ ਸਰਕਾਰੀ ਜਾਇਦਾਦ ਦਾ ਭਾਰੀ ਮਾਤਰਾ ‘ਚ ਨੁਕਸਾਨ ਕੀਤਾ ਗਿਆ ਸੀ, ਜਿਸ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਪੰਡਾਲ ‘ਚ ਬੈਠੀ ਗੋਲੋ ਮਾਸੀ ਵਾਰ-ਵਾਰ ਸਮਰਥਕਾਂ ਨੂੰ ਭੜਕਾ ਰਹੀ ਸੀ। ਗੋਲੋ ਮਾਸੀ ਦੇ ਭੜਕਾਊ ਭਾਸ਼ਣ ਤੋਂ ਬਾਅਦ ਹੀ ਸਮਰਥਕਾਂ ਦੀ ਭੀੜ ਸ਼ਹਿਰ ਵੱਲ ਰਵਾਨਾ ਹੋਈ ਸੀ। ਉਸ ਸਮੇਂ ਤੋਂ ਹੀ ਪੁਲਸ ਗੋਲੋ ਮਾਸੀ ਦੀ ਭਾਲ ਕਰ ਰਹੀ ਹੈ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ


