Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਚੋਰ ਹੁੰਦਾ ਤਾਂ ਜੇਲ ‘ਚ ਨਹੀਂ, ਭਾਜਪਾ ‘ਚ ਹੁੰਦਾ

By Admin Published 1 min read

ਪਟਨਾ— ਦੇਸ਼ ‘ਚ ਚਰਚਿਤ ਚਾਰਾ ਘਪਲੇ ਦੇ ਇਕ ਮਾਮਲੇ ‘ਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਬੇਸ਼ੱਕ ਹੀ ਜੇਲ ‘ਚ ਬੰਦ ਹੋਣ ਪਰ ਉਨ੍ਹਾਂ ਦੇ ਟਵਿਟਰ ਹੈਂਡਲ ਰਾਹੀਂ ਭਾਜਪਾ ‘ਤੇ ਲਗਾਤਾਰ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ। ਸੋਮਵਾਰ ਲਾਲੂ ਦੇ ਟਵਿਟਰ ਹੈਂਡਲ ਤੋਂ ਇਕ ਟਵੀਟ ਰਾਹੀਂ ਭਾਜਪਾ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਦਿਆਂ ਲਿਖਿਆ ਗਿਆ ਕਿ ਜੇ ਲਾਲੂ ਚੋਰ ਹੁੰਦਾ ਤਾਂ ਜੇਲ ‘ਚ ਨਹੀਂ ਸਗੋਂ ਭਾਜਪਾ ‘ਚ ਹੁੰਦਾ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਲਾਲੂ ਦੇ ਟਵਿਟਰ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ‘ਤੇ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ। ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਪਿੱਛੋਂ ਲਾਲੂ ਨੇ ਟਵੀਟ ਕਰ ਕੇ ਲੋਕਾਂ ਨੂੰ ਸੰਦੇਸ਼ ਦਿੱਤਾ ਸੀ ਕਿ ਮੇਰੇ ਜੇਲ ‘ਚ ਰਹਿਣ ਦੇ ਬਾਵਜੂਦ ਲੋਕਾਂ ਨੂੰ ਟਵਿਟਰ ਰਾਹੀਂ ਮੇਰੇ ਸੰਦੇਸ਼ ਮਿਲਦੇ ਰਹਿਣਗੇ। ਉਨ੍ਹਾਂ ਦਾ ਟਵਿਟਰ ਹੈਂਡਲ ਕਰਨ ਦਾ ਕੰਮ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਤੇ ਦਫਤਰ ਦੇ ਲੋਕ ਕਰਨਗੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp