ਸਰੀ:-ਡਾ. ਐਲਿਸਨ ਪੈਟਨ ਇਕ ਬਹੁਤ ਹੀ ਕਾਬਲੀਅਤ ਵਾਲੇ ਹਨ।ਡਾ. ਐਲਿਸਨ ਪੈਟਨ ਸਰੀ ਵਿਚ ਨੌਜਵਾਨਾਂ ਲਈ ਰੋਲ ਮਾਡਲ ਹੈ ਅਤੇ ਉਨ੍ਹਾਂ ਦਾ ਪ੍ਰਭਾਵ ਕੌਂਸਲਰ ਦੇ ਰੂਪ ਵਿਚ ਆਪਣੀ ਭੂਮਿਕਾ ਵਿਚ ਵਧਦਾ ਰਹੇਗਾ ਇਹ ਟਿਪਣੀਂ ਡੋਗ ਮੈਕੱਲਮ ਨੇ ਕੀਤੀ।ਡਾ. ਐਲਿਸਨ ਪੈਟਨ ਨੇ ਦੱਸਿਆ ਕਿ ਉਹ ਕੌਂਸਲ ਲਈ ਚੋਣ ਕਿਉਂ ਲੜ੍ਹ ਰਹੀ ਹੈ।17 ਸਾਲ ਤੋਂ ਵੱਧ ਸਮੇਂ ਤੋਂ ਡਾਕਟਰ ਵਜੋਂ, ਮੈਂ ਦੇਖਦੀ ਹਾਂ ਕਿ ਬੀਮਾਰੀ ਦੇ ਕੀ ਕਾਰਣ ਹਨ। ਮੇਰਾ ਮਕਸਦ ਹੈ ਸਰੀ ਦੇ ਨਾਗਰਿਕਾਂ ਨੂੰ ਬਿਹਤਰ, ਲੰਬੀ ਜ਼ਿੰਦਗੀ ਜਿਉਣ ਦੇ ਯੋਗ ਬਣਾ ਸਕਾਂ। ਮੇਰੇ ਕੋਲ ਇੱਕ ਵਿਲੱਖਣ ਦ੍ਰਿਸ਼ਟੀਕੋਣ ਹੈ ਜੋ ਕਿ ਸਮਾਰਟ ਡਿਵੈਲਪਮੈਂਟ ਦਿਸ਼ਾ ਨਿਰਦੇਸ਼ਾਂ ਦਾ ਹਿੱਸਾ ਹੋਣਾ ਚਾਹੀਦਾ ਹੈ।ਉਨਾ ਦੱਸਿਆ ਕਿ 2010 ਵਿਚ, ਮੈਂ ਰਾਇਲ ਰੋਡਜ਼ ਯੂਨੀਵਰਸਿਟੀ ਤੋਂ ਲੀਡਰਸ਼ਿਪ ਵਿਚ ਆਪਣੇ ਮਾਸਟਰਜ਼ ਬਿਜ਼ਨਸ ਐਡਮਨਿਸਟਰੇਸ਼ਨ (ਐਮ ਬੀ ਏ) ਦੀ ਪੜ੍ਹਾਈ ਕੀਤੀ। ਗ੍ਰੈਜੂਏਸ਼ਨ ਤੋਂ ਬਾਅਦ ਮੈਨੂੰ ਯੂਨੀਵਰਸਿਟੀ ਦੇ ਸਭ ਤੋਂ ਵਧੀਆ ਥੀਸਿਸ ਲਈ ਗਵਰਨਰ ਜਨਰਲ ਦੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਮੇਰੇ ਪਿਤਾ ਇੱਕ ਸਿੱਖਿਅਕ ਸਨ ਅਤੇ ਮੇਰੀ ਮਾਂ ਇੱਕ ਨਰਸ ਸੀ। ਮੈਂ ਇਕ ਅਜਿਹੇ ਮਾਹੌਲ ਵਿਚ ਵੱਡੀ ਹੋਈ ਜਿੱਥੇ ਲੋਕਾਂ ਦੀ ਮਦਦ ਕੀਤੀ ਜਾਂਦੀ ਸੀ।ਇਨਾ ਸਾਲਾਂ ਦੌਰਾਨ ਮੈਂ ਹਜ਼ਾਰਾਂ ਮਰੀਜ਼ਾਂ ਨੂੰ ਸੁਣਨ ਅਤੇ ਸਮਝਣ ਲਈ ਸਮਾਂ ਦਿੱਤਾ। ਮੈਂ ਬਹੁਤ ਕੁਝ ਸਿੱਖਿਆ ਹੈ ਅਤੇ ਮੈਂ ਸਰ੍ਹੀ ਕੌਂਸਲ ਨੂੰ ਇੱਕ ਸ਼ਕਤੀਸ਼ਾਲੀ ਆਵਾਜ਼ ਦੇਣਾ ਚਾਹੁੰਦੀ ਹਾਂ ਜੋ ਇੱਕ ਸਿਹਤਮੰਦ ਭਾਈਚਾਰੇ ਦਾ ਪ੍ਰਚਾਰ ਕਰਦੀ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


