Ad-Time-For-Vacation.png

ਵਿਧਾਨ ਸਭਾ ਸ਼ੈਸ਼ਨ ਵਿੱਚ ਦੋ-ਦੋ ਜਾਂਚ ਕਮਿਸ਼ਨ ਉਡੀਕ ਰਹੇ ਹਨ ਬਾਦਲ ਦਲ ਨੂੰ

ਫਰਵਰੀ 1986 ਵਿੱਚ ਵਾਪਰੇ ਬੇਅਦਬੀ ਤੇ ਨਕੋਦਰ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਕੀਤਾ ਸੀ ਅਕਾਲੀਆਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ
ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ) ਸਾਲ 2015 ਵਿੱਚ ਅੰਜ਼ਾਮ ਦਿੱਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸ਼ਾਂਤਮਈ ਢੰਗ ਨਾਲ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਿੱਖਾਂ ਨੂੰ ਲਾਠੀਆਂ ਤੇ ਗੋਲੀਆਂ ਦਾ ਸ਼ਿਕਾਰ ਬਨਾਉਣ ਵਾਲੀ ਬਾਦਲ ਅਕਾਲੀ ਦਲ ਸਰਕਾਰ ਨੂੰ ਡਰ ਹੈ ਕਿ ਪੰਜਾਬ ਵਿਧਾਨ ਸਭਾ ਦੇ 24 ਅਗਸਤ ਤੋਂ 28 ਅਗਸਤ ਤੀਕ ਹੋਣ ਵਾਲੇ ਮੌਨਸੂਨ ਸ਼ੈਸ਼ਨ ਦੌਰਾਨ ਪੇਸ਼ ਹੋਣ ਵਾਲੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ,ਉਸਦੇ ਸਿਆਸੀ ਤੇ ਪੰਥਕ ਭਵਿੱਖ ਤੇ ਹਮੇਸ਼ਾਂ ਲਈ ਵਿਰਾ੍ਹਮ ਨਾ ਲਗਾ ਦੇਵੇ।ਇਹੀ ਕਾਰਣ ਹੈ ਕਿ ਦਲ ਦਾ ਪੂਰਾ ਜੋਰ ਇਸ ਕਮਿਸ਼ਨ ਨੂੰ ਨਾ ਅਹਿਲ,ਸਿਆਸਤ ਤੋਂ ਪ੍ਰੇਰਤ ਅਤੇ ਫਰਾਡ ਸਾਬਿਤ ਕਰਨ ਤੇ ਲੱਗਾ ਹੋਇਆ ਹੈ।ਲੇਕਿਨ ਵਿਧਾਨ ਸਭਾ ਦੇ ਇਸ ਚਾਰ ਰੋਜ਼ਾ ਸ਼ੈਸ਼ਨ ਦੌਰਾਨ ਦਲ ਦੇ ਹੀ ਇੱਕ ਹੋਰ ਰਾਜ ਭਾਗ(1985-88) ਦੌਰਾਨ ਹੋਈ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਖਿਲਾਫ ਰੋਸ ਪ੍ਰਗਟਾਣ ਵਾਲੇ 4 ਸਿੱਖ ਨੌਜੁਆਨਾਂ ਦੇ ਅਕਾਲੀਆਂ ਦੀ ਪੁਲਸ ਵਲੋਂ ਅੰਜ਼ਾਮ ਦਿੱਤੇ ਕਤਲ ਅਤੇ ਇਸਦੀ ਜਾਂਚ ਲਈ ਗਠਿਤ ਜਾਂਚ ਕਮਿਸ਼ਨ ਦੀ ਅਸਲੀਅਤ ਵੀ ਸਾਹਮਣੇ ਆ ਸਕਦੀ ਹੈ।ਅਕਾਲੀ ਦਲ ਲੋਂਗੋਵਾਲ(ਜੋ ਹੁਣ ਬਾਦਲ ਦਲ ਦਾ ਹਿੱਸਾ ਬਣ ਚੁੱਕਿਆ ਹੈ) ਦੇ ਬੈਨਰ ਹੇਠ ਸਾਲ 1985 ਵਿੱਚ ਬਣੀ ਸਰਕਾਰ ਦੇ ਕਾਰਜਕਾਲ ਦੌਰਾਨ 2ਫਰਵਰੀ 1986 ਨੂੰ ਨਕੋਦਰ ਵਿਖੇ ਕੁਝ ਗੁਰੂ ਦੋਖੀਆਂ ਵਲੋਂ ਇਕ ਗੁਰਦੁਆਰਾ ਸਾਹਿਬ ਉਪਰ ਹਮਲਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਕੀਤੇ ਗਏ ਸਨ ।ਘਟਨਾ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਵਲੋਂ ਕੱਢੇ ਗਏ ਰੋਸ ਮਾਰਚ ਦੀ ਅਗਵਾਈ ਉਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਕੀਤੀ ਸੀ।ਇਸ ਸ਼ਾਂਤਮਈ ਰੋਸ ਮਾਰਚ ਨੂੰ ਪੁਲਿਸ ਨੇ ਬੜੀ ਸ਼ਾਤਰਤਾ ਨਾਲ ਘੇਰ ਕੇ ਗੋਲੀਆਂ ਚਲਾਈਆਂ ਤੇ ਚਾਰ ਸਿੱਖ ਨੌਜੁਆਨਾਂ (ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਝਲਮਣ ਸਿੰਘ ਗੋਰਸੀਆਂ ਅਤੇ ਭਾਈ ਹਰਮਿੰਦਰ ਸਿੰਘ) ਸ਼ਹੀਦ ਕਰ ਦਿੱਤੇ ਗਏ।ਪੁਲਿਸ ਨੇ ਬੜੀ ਹੀ ਹੁਸ਼ਿਆਰੀ ਨਾਲ ਇਨ੍ਹਾਂ ਨੋਜੁਆਨਾਂ ਨੂੰ ਲਾਵਾਰਸ ਕਰਾਰ ਦੇਕੇ ਸਸਕਾਰ ਕਰਨ ਦੀ ਵੀ ਜ਼ੁਰਅਤ ਵਿਖਾਈ ।ਪ੍ਰੰਤੂ ਸੰਗਤੀ ਰੋਹ ਤੇ ਰੋਸ ਦੇ ਵੇਖਦਿਆਂ ਸੇਵਾਮੁਕਤ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਇਕ ਜਾਂਚ ਕਮਿਸ਼ਨ ਸਥਾਪਿਤ ਕਰ ਦਿੱਤਾ ਜਿਸਨੇ ਸਮੁਚੀ ਘਟਨਾ ਦਾ ਸੱਚ ਸਾਹਮਣੇ ਲਿਆਣਾ ਸੀ ਤੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣੀਆਂ ਸਨ।
ਨਕੋਦਰ ਗੋਲੀ ਕਾਂਡ ਦਾ ਸ਼ਿਕਾਰ ਹੋਏ ਚਾਰ ਸਿੱਖ ਨੌਜੁਆਨਾਂ ਦੇ ਵਾਰਸਾਂ ਨੂੰ ਜਦੋਂ 32 ਸਾਲ ਬੀਤ ਜਾਣ ਤੇ ਵੀ ਇਨਸਾਫ ਨਾ ਮਿਲਿਆ ਇਨ੍ਹਾਂ ਨੌਜੁਆਨਾਂ ‘ਚੋਂ ਇੱਕ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਸ. ਬਲਦੇਵ ਸਿੰਘ ਲਿੱਤਰਾਂ ਨੇ 19 ਜਨਵਰੀ 2018 ਨੂੰ ਸੂਚਨਾ ਦਾ ਅਧਿਕਾਰ ਤਹਿਤ ਜਾਣਕਾਰੀ ਮੰਗੀ ਸੀ ਕਿ 4 ਫਰਵਰੀ 1986 ਨੂੰ ਨਕੋਦਰ ‘ਚ ਹੋਏ ਗੋਲੀ ਕਾਂਡ ਵਿੱਚ ਹੋਈਆ ਮੌਤਾ ਅਤੇ 5 ਫਰਵਰੀ 1986 ਨੂੰ ਅਣਪਛਾਤੇ ਵਿਅਕਤੀਆਂ ਦੇ ਸਸਕਾਰ ਦੀ ਰਿਪੋਰਟ ਅਤੇ ਮ੍ਰਿਤਕਾਂ ਦੀ ਪਛਾਣ ਬਾਰੇ ਦੱਸਿਆ ਜਾਵੇ।ਸਬ ਡਿਵੀਜ਼ਨ ਨਕੋਦਰ ਦੇ ਡੀਐੱਸਪੀ ਵੱਲੋਂ 3 ਮਾਰਚ 2018 ਨੂੰ ਇਹ ਜਾਣਕਾਰੀ ਦਿੱਤੀ ਗਈ ਸੀ 4 ਫਰਵਰੀ 1986 ਨੂੰ ਕੋਈ ਵੀ ਗੋਲੀ ਕਾਂਡ ਨਹੀਂ ਸੀ ਵਾਪਰਿਆ ਤੇ ਨਾ ਹੀ ਕਿਸੇ ਦੀ ਗੋਲੀ ਲੱਗਣ ਕਰਕੇ ਮੌਤ ਹੋਈ ਹੈ। 5 ਫਰਵਰੀ 1986 ਨੂੰ ਕਿਸੇ ਵੀ ਲਾਵਾਰਿਸ ਜਾਂ ਅਣਪਛਾਤੇ ਵਿਅਕਤੀ ਦਾ ਸਸਕਾਰ ਨਹੀਂ ਕੀਤਾ ਗਿਆ।ਜਦੋਂ ਕਿ ਸਮੁਚੀ ਘਟਨਾ ਨੂੰ ਮੁੜ ਬਿਆਨਦਿਆਂ ਸ਼ਹੀਦ ਭਾਈ ਰਵਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ 2 ਫਰਵਰੀ 1986 ਨੂੰ ਨਕੋਦਰ ਦੇ ਗੁਰੂ ਨਾਨਕਪੁਰਾ ਮੁਹੱਲੇ ਵਿਚਲੇ ਸ੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ‘ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾੜੇ ਗਏ ਸਨ। ਇਸ ਦੇ ਰੋਸ ਵਜੋਂ 3 ਫਰਵਰੀ 1986 ਨੂੰ ਸ਼੍ਰੋਮਣੀ ਅਕਾਲੀ ਦਲ, ਨਕੋਦਰ ਕਚਹਿਰੀਆਂ ਦੇ ਵਕੀਲ, ਕਾਲਜਾਂ ਤੇ ਸਕੂਲਾਂ ਦੇ ਵਿਦਆਰਥੀ, ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਨੇ ਗੁਰਦੁਆਰਾ ਸਾਹਿਬ ਤੋਂ ਥਾਣੇ ਤੱਕ ਰੋਸ ਮਾਰਚ ਕੀਤਾ ਸੀ।ਉਸ ਵੇਲੇ ਦੇ ਨਕੋਦਰ ਦੇ ਐੱਸਡੀਐੱਮ ਸੁਰਜੀਤ ਸਿੰਘ ਰਾਜਪੂਤ ਤੇ ਡੀਐੱਸਪੀ ਗੋਪਾਲ ਸਿੰਘ ਘੁੰਮਣ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤੇ ਇਹ ਗੱਲ ਕਹੀ ਸੀ ਕਿ ਇਹ ਕਿਸੇ ਦੀ ਸ਼ਰਾਰਤ ਹੈ। ਉਦੋਂ ਨਕੋਦਰ ਹਲਕੇ ‘ਚ ਸਰਗਰਮ ਸ਼ਿਵ ਸੈਨਾ ਦੇ ਆਗੂ ਵਿਰੁੱਧ ਕਾਰਵਾਈ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ। ਐੱਸਡੀਐੱਮ ਨਕੋਦਰ ਨੇ ਵੀ ਆਪਣੀ ਰਿਪੋਰਟ ਵਿੱਚ ਉਕਤ ਸ਼ਿਵ ਸੈਨਾ ਆਗੂ ਨੂੰ ਗ੍ਰਿਫਤਾਰ ਕਰਨ ਦੀ ਸਿਫਾਰਸ਼ ਕੀਤੀ ਹੈ। ਉਸ ਸਮੇ ਦੇ ਜਲੰਧਰ ਦੇ ਐੱਸਐੱਸਪੀ ਇਜ਼ਹਾਰ ਆਲਮ ਅਤੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਨੇ 2 ਫਰਵਰੀ 1986 ਦੀ ਸ਼ਾਮ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। 3 ਫਰਵਰੀ ਦੇ ਰੋਸ ਮਾਰਚ ਦੌਰਾਨ ਪੁਲੀਸ ਨੇ ਕਰਫਿਊ ਲਾ ਦਿੱਤਾ ਸੀ ਪਰ ਆਲੇ-ਦੁਆਲੇ ਦੇ ਲੋਕਾ ਨੂੰ ਇਸ ਗੱਲ ਦੀ ਕੋਈ ਖ਼ਬਰ ਨਹੀਂ ਸੀ। ਉਨ੍ਹਾ ਦੱਸਿਆ ਕਿ ਰੋਸ ਮਾਰਚ ਕਰ ਰਹੀ ਸੰਗਤ ‘ਤੇ ਜਦੋ ਪੁਲੀਸ ਨੇ ਅੰਨ੍ਹੇਵਾਹ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਲੋਕ ਇਧਰ-ਉਧਰ ਦੌੜਨ ਲੱਗੇ। ਉਨ੍ਹਾ ਦੱਸਿਆ ਕਿ ਇਸ ਗੋਲੀ ਕਾਂਡ ‘ਚ ਸਭ ਤੋ ਪਹਿਲਾ ਉਨ੍ਹਾ ਦਾ ਪੁੱਤਰ ਭਾਈ ਰਵਿੰਦਰ ਸਿੰਘ ਗੋਲੀ ਲੱਗਣ ਨਾਲ ਸ਼ਹੀਦ ਹੋਇਆ ਸੀ। ਭਾਈ ਬਲਧੀਰ ਸਿੰਘ ਤੇ ਝਲਮਣ ਸਿੰਘ ਨੇੜਲੇ ਖੇਤਾ ਵਿੱਚ ਕਿਸੇ ਡੇਰੇ ‘ਤੇ ਲੁਕ ਗਏ ਸਨ ਤੇ ਪੁਲੀਸ ਨੇ ਉਥੇ ਹੀ ਘੇਰਾ ਪਾ ਕੇ ਉਨ੍ਹਾ ਨੂੰ ਗੋਲੀਆ ਮਾਰ ਦਿੱਤੀਆ। ਡੇਰੇ ਵਾਲਿਆਂ ਦੇ ਇਸ ਗੋਲੀ ਕਾਂਡ ਵਿਚ ਬਲਦ ਵੀ ਮਾਰੇ ਗਏ ਸਨ।
ਭਾਈ ਹਰਮਿੰਦਰ ਸਿੰਘ, ਜਿਹੜਾ ਕਿ ਉਸ ਵੇਲੇ ਸਿੱਖ ਸਟੂਡੈਂਟਸ ਫੈਡਰੇਸ਼ਨ ਜਲੰਧਰ ਜ਼ਿਲੇ ਦਾ ਕਨਵੀਨਰ ਸੀ, ਉਹ ਕੰਧ ਟੱਪ ਕੇ ਆਰੇ ‘ਤੇ ਲੁੱਕ ਗਏ ਸਨ, ਉਥੇ ਵੀ ਪੁਲੀਸ ਨੇ ਪਿੱਛਾ ਕਰਕੇ ਉਸ ਦੇ ਮੂੰਹ ਵਿੱਚ ਰਿਵਾਲਵਰ ਰੱਖ ਕੇ ਗੋਲੀ ਮਾਰੀ ਸੀ। ਉਨ੍ਹਾ ਇਹ ਵੀ ਦਾਅਵਾ ਕੀਤਾ ਕਿ ਭਾਈ ਹਰਮਿੰਦਰ ਸਿੰਘ ਗੋਲੀ ਲੱਗਣ ਦੇ ਬਾਅਦ ਵੀ ਜਿਊਂਦਾ ਸੀ ਤੇ ਸਿਵਲ ਹਸਪਤਾਲ ਜਾ ਕੇ ਵੀ ਪੁਲੀਸ ਨੇ ਉਸ ਦਾ ਇਲਾਜ ਨਹੀ ਕਰਵਾਇਆ। ਉਨ੍ਹਾ ਕਿਹਾ ਕਿ ਪੁਲੀਸ ਨੇ ਉਸ ਨੂੰ ਬਾਅਦ ਵਿੱਚ ਉਦੋ ਗੋਲੀ ਮਾਰ ਕੇ ਮਾਰਿਆ ਜਦੋਂ ਡਾਕਟਰਾ ਨੇ ਜਲੰਧਰ ਸਿਵਲ ਹਸਪਤਾਲ ਲਈ ਉਸ ਨੂੰ ਰੈਫਰ ਕੀਤਾ ਸੀ।ਬਲਦੇਵ ਸਿੰਘ ਲਿੱਤਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚ ਮੰਗ ਕੀਤੀ ਹੈ ਕਿ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ 24 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ ।ਉਸ ਵਿਚ ਉਸ ਵੇਲੇ ਦੀ ਅਕਾਲੀ ਸਰਕਾਰ ਵਲੋਂ ਬਣਾਏ ਗਏ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਸਦਨ ਵਿੱਚ ਰੱਖੀ ਜਾਵੇ ਜਿਵੇ ਬਹਿਬਲ ਕਲਾ ਤੇ ਬਰਗਾੜੀ ਕਾਂਡ ਦੀ ਰੱਖੀ ਜਾਣੀ ਹੈ। ਉਧਰ ਵਿਧਾਨ ਸਭਾ ਹਲਕਾ ਨਕੋਦਰ ਤੋ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਉਨ੍ਹਾ ਨੇ ਬਲਦੇਵ ਸਿੰਘ ਲਿੱਤਰਾਂ ਦੀ ਇਸ ਮੰਗ ਪ੍ਰਤੀ ਵਿਧਾਨ ਸਭਾ ਵਿੱਚ ਆਪਣਾ ਸਵਾਲ ਲਗਾ ਦਿੱਤਾ ਹੈ ਅਤੇ ਉਹ ਇਸ ਮਾਮਲੇ ਨੂੰ ਉਹ ਸੰਜੀਦਗੀ ਨਾਲ ਉਠਾਉਣਗੇ।ਹੁਣ ਵੇਖਣਾ ਇਹ ਹੋਵੇਗਾ ਕਿ 24 ਅਗਸਤ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਦੇ ਵਿਸ਼ੇਸ਼ ਸ਼ੈਸ਼ਨ ਦੌਰਾਨ ਬਾਦਲ ਅਕਾਲੀ ਦਲ ਆਪਣੀ ਹੀ ਸਰਕਾਰ ਵਲੋਂ 32 ਸਾਲ ਪਹਿਲਾਂ ਗਠਿਤ ਕੀਤੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਾਰੇ ਕਿਹੜੇ ਲਕਬ ਵਰਤਦਾ ਹੈ ।ਕੀ ਉਹ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਨੂੰ ਵੀ ਦਲ ਵਲੋਂ 32 ਸਾਲ ਪਹਿਲਾਂ ਕੀਤਾ ਡਰਾਮਾ ਹੀ ਦੱਸੇਗਾ ?ਕਿਉਂਕਿ ਸਾਲ 1986 ਤੇ 2015 ਦੀਆਂ ਦੋਨੋਂ ਘਟਨਾਵਾਂ ਅਤੇ ਦੋਨੋਂ ਕਮਿਸ਼ਨ ,ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਅਤੇ ਇਨਸਾਫ ਮੰਗ ਰਹੇ ਸਿੱਖਾਂ ਦੇ ਕਤਲ ਦੀ ਜਾਚ ਨਾਲ ਜੜੇ ਹੋਏ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.