ਸਟਾਫ ਰਿਪੋਰਟਰ, ਖੰਨਾ : ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਖੰਨਾ ਦੀ ਮੀਟਿੰਗ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਸਰਬਸੰਮਤੀ ਨਾਲ ਕਈ ਮਤੇ ਪਾਸ ਕੀਤੇ ਗਏ। ਕਰਮਜੀਤ ਸਿੰਘ ਸਿਫਤੀ ਨੇ ਦੱਸਿਆ 26 ਨਵੰਬਰ ਨੂੰ ਸੰਵਿਧਾਨ ਦਿਵਸ ਹੈ ਜਿਸ ਤਹਿਤ ਖੰਨਾ ਇਲਾਕੇ ਦੇ ਵੱਖ-ਵੱਖ ਸਕੂਲਾਂ ‘ਚ ਸੈਮੀਨਾਰ ਲਾ ਕੇ ਸੰਵਿਧਾਨ ਦੇ ਮਾਹਰ ਬੁਲਾਰਿਆਂ ਵੱਲੋਂ ਸਕੂਲੀ ਬੱਚਿਆਂ ਨੂੰ ਬਾਬਾ ਸਾਹਿਬ ਦੀ ਜੀਵਨੀ, ਸਿੱਖਿਆਵਾਂ ਤੇ ਸੰਵਿਧਾਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਦੇ ਕਨੂੰਨੀ ਸਲਾਹਕਾਰ ਐਡਵੋਕੇਟ ਨੂੰ ਦੂਸਰੇ ਇਕ ਜਨਰਲ ਐਡਵੋਕੇਟ ਵੱਲੋਂ ਵਰਤੇ ਗਏ ਜਾਤੀਸੂਚਕ ਸ਼ਬਦ ਤੇ ਬੋਲੀ ਗਈ ਭੱਦੀ ਸ਼ਬਦਾਵਲੀ ਦੀ ਵੀ ਨਿਖੇਧੀ ਕੀਤੀ ਗਈ। ਵੱਖ ਵੱਖ ਬੁਲਾਰਿਆਂ ਨੇ ਕਿਹਾ ਜੇਕਰ ਕਾਨੂੰਨੀ ਸਲਾਹਕਾਰ ਨੂੰ ਜਲਦੀ ਇਨਸਾਫ ਨਾ ਮਿਲਿਆ ਤਾਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।
ਇਸ ਮੌਕੇ ਪਿੰ੍ਸੀਪਲ ਜਸਵੰਤ ਸਿੰਘ ਮਿੱਤਰ, ਬਲਬੀਰ ਸਿੰਘ ਭੱਟੀ, ਪਾਲ ਸਿੰਘ ਕੈੜੇ, ਈਸਰ ਸਿੰਘ, ਮਹਿੰਦਰ ਸਿੰਘ ਮਾਨੂੰਪੁਰ, ਜਰਨੈਲ ਸਿੰਘ ਮਾਨੂੰਪੁਰ, ਦਰਬਾਰਾ ਸਿੰਘ ਖੱਟੜਾ, ਐਡਵੋਕੇਟ ਗੁਰਪ੍ਰਰੀਤ ਸਿੰਘ ਧਾਲੀਵਾਲ, ਠੇਕੇਦਾਰ ਤਰਸੇਮ ਸੱਲ ਆਦਿ ਮੈਂਬਰ ਹਾਜ਼ਰ ਸਨ।


