ਬੇਹੱਦ ਹੈਰਾਨੀਜਨਕ ਘਟਨਾਕ੍ਰਮ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਸਾਬਕਾ ਵਕੀਲ ਮਾਈਕਲ ਕੋਹੇਨ ਨੇ ਪ੍ਰਚਾਰ ਮੁਹਿੰਮ ਦੋ ਔਰਤਾਂ ਨੂੰ ਟਰੰਪ ਦੇ ਨਾਲ ਉਨ੍ਹਾਂ ਦੇ ਕਥਿਤ ਪ੍ਰੇਮ ਸਬੰਧਾਂ ਨੂੰ ਗੁਪਤ ਰੱਖਣ ਦੇ ਬਦਲੇ ਵਿਚ ਪੈਸੇ ਦੇਣ ਦੀ ਗੱਲ ਸਵੀਕਾਰ ਕੀਤੀ ਹੈ। ਗੌਰਤਲਬ ਹੈ ਕਿ ਬੀਤੇ ਦਿਨ ਹੀ Îਇਕ ਹੋਰ ਅਦਾਲਤ ਨੇ ਟਰੰਪ ਦੇ ਸਾਬਕਾ ਪ੍ਰਚਾਰ ਮੁਖੀ ਪੌਲ ਮੈਨਫੋਰਟ ਨੂੰ ਵਿੱਤੀ ਅਪਰਾਧ ਦੇ ਅੱਠ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਹੈ। ਨਿਊਯਾਰਕ ਦੀ ਅਦਾਲਤ ਵਿਚ 51ਸਾਲਾ ਕੋਹੇਨ ਨੇ ਕਰ ਚੋਰੀ, ਸੰਘੀ ਬੈਂਕ ਤੋਂ ਝੂਠ ਬੋਲਣ ਅਤੇ ਵਿੱਤੀ ਉਲੰਘਣਾ ਦੇ ਮਾਮਲੇ ਵਿਚ ਅਪਣਾ ਦੋਸ਼ ਸਵੀਕਾਰ ਕੀਤਾ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ


