ਪੁਲਿਸ ਵੱਲੋਂ ਘਰ ‘ਚ ਵੜ ਕੇ ਨੌਜਵਾਨ ਤੇ ਪਿਉ ‘ਤੇ ਤਸ਼ੱਦਦ
ਚੰਡੀਗੜ੍ਹ: ਘਾਹ ਕੱਟਣ ਤੋਂ ਬਾਅਦ ਹੋਏ ਤਕਰਾਰ ਮਾਮਲੇ ‘ਚ ਬਿਲਾਸਪੁਰ ਪੁਲਿਸ ਵੱਲੋਂ ਪੀੜਤ ਨੌਜਵਾਨ ਦੇ ਘਰ ਪਹੁੰਚ ਕੇ ਉਸ ਨਾਲ ਦੁਰ-ਵਿਵਹਾਰ ਕਰਦਿਆਂ ਉਸ ਦੇ ਪਿਤਾ ਦੀ ਬੁਰੀ ਤਰ੍ਹਾਂ ਮਾਰ-ਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ‘ਤੇ ਪਿੰਡ ਵਾਲਿਆਂ ਦੇ ਇਕੱਠੋ ਹੋਣ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਛੱਡ ਦਿੱਤਾ। ਪਿੰਡ ਵਾਲਿਆਂ ਨੇ ਮੌਕੇ ‘ਤੇ ਪਹੁੰਚ ਕੇ ਇਸ ਘਟਨਾ ਦੀ ਬਣਾਈ ਵੀਡੀਓ ਨੂੰ ਵਾਇਰਲ ਕਰ ਦਿੱਤਾ।



