Ad-Time-For-Vacation.png

ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀਆਂ ਦਾ ਬਚਾਅ ਕਰਨ ਤੇ ਮਨੁੱਖੀ ਅਧਿਕਾਰ ਸੰਗਠਨ ਨੇ ਸੁਰੇਸ਼ ਅਰੋੜੇ ‘ਤੇ ਗੰਭੀਰ ਸਵਾਲ ਚੁੱਕੇ

ਚੰਡੀਗੜ੍ਹ: (ਨਰਿੰਦਰ ਪਾਲ ਸਿੰਘ) ਪੰਜਾਬ ਪੁਲਿਸ ਦੇ ਮੁਖੀ ਨੇ ਮੰਗ ਕੀਤੀ ਹੈ ਕਿ ਪੁਲਿਸ ਅਧਿਕਾਰੀਆਂ ਖਿਲਾਫ ਅੱਤਵਾਦ ਦੇ ਦੌਰਾਨ ਕਤਲ, ਅਗਵਾ, ਤਸ਼ੱਦਦ, ਪੈਸੇ ਵਸੂਲਣ, ਸਬੂਤੀ ਦਸਤਾਵੇਜਾਂ ਨੂੰ ਬਦਲਣ ਅਤੇ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਲਾਵਾਰਿਸ ਕਰਾਰ ਦੇਕੇ ਸਾੜਨ ਦੇ ਦੋਸ਼ਾਂ ਤਹਿਤ ਚਲ ਰਹੇ ਕੇਸ ਹਮਦਰਦੀ ਵਜੋਂ ਵਾਪਿਸ ਲੈ ਲਏ ਜਾਣ ਦੇ ਦਿੱਤੇ ਬਿਆਨ ਤੇ ਟਿਪਣੀ ਕਰਦਿਆਂ ਪੰਜਾਬ ਡਾਕੂਮੈਨਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ, ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਕਮੇਟੀ ਫਾਰ ਕੋਆਰਡੀਨੇਸ਼ਨ ਆਨ ਡਿਸਅਪੀਅਰੈਂਸਜ਼ ਇਨ ਪੰਜਾਬ ਨੇ ਕਿਹਾ ਹੈ ਕਿ ਅਜੇਹੇ ਅਦਾਲਤੀ ਮਾਮਲਿਆਂ ਵਿੱਚ ਸਰਕਾਰ ਦਖਲ ਨਹੀ ਦੇ ਸਕਦੀ।
ਜਥੇਬੰਦੀਆਂ ਵਲੋਂ ਜਾਰੀ ਸਾਂਝੇ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ “ਅਸੀਂ ਉਨ੍ਹਾਂ ਸਾਰੀਆਂ ਬਾਹਰੀ ਕੋਸ਼ਿਸ਼ਾਂ ਦੀ ਨਿੰਦਾ ਕਰਦੇ ਹਾਂ ਜੋ ਪੰਜਾਬ ਸਰਕਾਰ, ਕੇਂਦਰ ਸਰਕਾਰ ਜਾਂ ਪੰਜਾਬ ਪੁਲਿਸ ਵਲੋਂ ਉਨ੍ਹਾਂ ਚਲ ਰਹੇ ਅਦਾਲਤੀ ਮਾਮਲਿਆਂ ਤੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੀ ਚਲ ਰਹੀ ਪੈਰਵਾਈ ਵਿੱਚ ਦਖਲ ਦੇਣ ਦੀ ਕੋਸ਼ਿਸ਼ ਵਜੋਂ ਹਨ।ਜਿਨ੍ਹਾਂ ਮਾਮਲਿਆਂ ਦੀ ਦੋ ਦਹਾਕੇ ਪਹਿਲਾਂ ਕੇਂਦਰੀ ਜਾਂਚ ਬਿਊਰੋ ਨੇ ਬਕਾਇਦਾ ਅਦਾਲਤੀ ਹੁਕਮਾਂ ਨਾਲ ਜਾਂਚ ਕੀਤੀ ਅਤੇ ਜਿਹੜੇ ਮਾਮਲੇ ਇਨਸਾਫ ਦੇ ਆਖਰੀ ਤੇ ਫੈਸਲਾਕੁੰਨ ਪੜਾਅ ਤੇ ਹਨ”।

ਪ੍ਰੈਸ ਰਲੀਜ ਵਿੱਚ ਦੱਸਿਆ ਗਿਆ ਹੈ ਕਿ ਪੀੜਤ ਪਰਿਵਾਰਾਂ ਨੇ 26 ਸਾਲ ਦੀ ਨਿਰੰਤਰ ਇੰਤਜਾਰ ਕੀਤੀ ਹੈ ਕਿ ਅਦਾਲਤੀ ਕਾਰਵਾਈ ਕਿਸੇ ਸਿੱਟੇ ਤੇ ਪੁਜੇ, ਜਿਸਨੂੰ ਕੁਝ ਦੋਸ਼ੀ ਪੁਲਿਸ ਮੁਲਾਜਮਾਂ ਵਲੋਂ ਕਾਨੂੰਨੀ ਕਾਰਵਾਈ ਨਾਲ ਲੰਮਕਾਣ ਦੀ ਕੋਸ਼ਿਸ਼ ਵੀ ਕੀਤੀ ਗਈ।ਉਨ੍ਹਾਂ ਦੱਸਿਆ ਹੈ ਕਿ 2016 ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਦੋ ਟੁੱਕ ਫੈਸਲਾ ਕੀਤਾ ਸੀ ਕਿ ਕੇਂਦਰੀ ਜਾਂਚ ਬਿਊਰੋ ਦੁਆਰਾ ਕੀਤੀ ਜਾਂਚ ਦੌਰਾਨ ਜਿਹੜੇ ਮਾਮਲਿਆਂ ਵਿੱਚ ਗੈਰ ਕਾਨੂੰਨੀ ਕਤਲ ਸਪਸ਼ਟ ਹੋ ਚੁੱਕਾ ਹੈ ।ਉਨ੍ਹਾਂ ਮਾਮਲਿਆਂ ਵਿੱਚ ਅਦਾਲਤੀ ਕੇਸ ਚਲਾਉਣ ਲਈ ਕਿਸੇ ਇਜਾਜਤ ਦੀ ਜਰੂਰਤ ਨਹੀ ਹੈ।ਇਸ ਲਈ ਅਜੇਹੇ ਮੁਜਰਮਾਨਾਂ ਮਾਮਲਿਆਂ ਵਿੱਚ ਅਦਾਲਤੀ ਪੈਰਵਾਈ ਵਿੱਚ ਕਿਸੇ ਕਿਸਮ ਦੀ ਬਾਹਰੀ ਦਬਾਅ ਸਰਾਸਰ ਨਜਾਇਜ ਹੈ।
ਜਥੇਬੰਦੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਕਿਹਾ ਹੈ ਕਿ ਅਜੇਹੇ ਲੋਕਾਂ ਖਿਲਾਫ ਅਦਾਲਤੀ ਮਾਮਲਿਆਂ ਵਿੱਚ ਹਮਦਰਦੀ ਮੰਗੀ ਜਾ ਰਹੀ ਹੈ ਜਿਨ੍ਹਾਂ ਨੇ ਪੁਲਿਸ ਵਰਦੀ ਦੀ ਆੜ ਹੇਠ ਗੈਰਕਾਨੂੰਨੀ ਕੰਮਾਂ ਨੂੰ ਅੰਜ਼ਾਮ ਤੀਕ ਪਹੰਚਾਇਆ।ਅਜੇਹੇ ਦੋਸ਼ੀ ਪੁਲਿਸ ਅਫਸਰਾਂ ‘ਚੋਂ ਜਿਆਦਤਾਰ ਉਹ ਹਨ ਜਿਨ੍ਹਾਂ ਨੂੰ ਕਦੇ ਸਬੰਧਤ ਮਾਮਲਿਆਂ ਵਿੱਚ ਕਦੇ ਨੌਕਰੀ ਤੋਂ ਮੁਅਤਲ ਨਹੀ ਕੀਤਾ ਗਿਆ ਅਤੇ ਜਿਨ੍ਹਾਂ ਨੇ ਨੌਕਰੀ ਦੌਰਾਨ ਸਾਰੀਆਂ ਤਨਖਾਹਾਂ ਤੇ ਭੱਤੇ ਹਾਸਿਲ ਕੀਤੇ।ਇਸਦੇ ਉਲਟ ਪੀੜਤ ਪਰਿਵਾਰਾਂ ਨੇ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕੀਤਾ ਕਿਉਂਕਿ ਉਨ੍ਹਾਂ ਦੇ ਕਮਾਊ ਜੀਆਂ ਦਾ ਦਿਨ ਦੀਵੀ ਕਤਲ ਕਰ ਦਿੱਤਾ ਗਿਆ ਸੀ ।ਅਜੇਹੇ ਪਰਿਵਾਰਾਂ ਨੂੰ ਆਸ ਹੈ ਕਿ ਦੋ ਦਹਾਕਿਆਂ ਦੀ ਅਦਾਲਤੀ ਸੁਣਵਾਈ ਬਾਅਦ,ਬਿਨ੍ਹਾਂ ਕਿਸੇ ਬਾਹਰੀ ਦਬਾਅ ਦੇ ਇਨਸਾਫ ਮਿਲ ਰਿਹਾ ਹੈ।
ਮੁਖ ਮੰਤਰੀ ਪੰਜਾਬ ਨੂੰ ਲੋਕਾਂ ਨਾਲ ਕੀਤੇ ਉਸ ਵਾਅਦੇ ਨੂੰ ਯਾਦ ਕਰਵਾਇਆ ਗਿਆ ਹੈ ਕਿ ‘ਉਸਦੀ ਸਰਕਾਰ ਗੈਰ ਕਾਨੂੰਨੀ ਕਤਲਾਂ ਤੇ ਜਬਰੀ ਲਾਪਤਾ ਮਾਮਲਿਆਂ ਦੀ ਜਾਂਚ ਕਰਵਾਏਗੀ ਤੇ ਦੋਸ਼ੀਆਂ ਨੂੰ ਸਜਾਵਾਂ ਦਿਵਾਏਗੀ’ ।ਮਨੁਖੀ ਅਧਿਕਾਰਾਂ ਦੀ ਰਾਖੀ ਲਈ ਲੜਨ ਵਾਲੀਆਂ ਇਨ੍ਹਾਂ ਜਥੇਬੰਦੀਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਸੁਝਾਅ ਦਿੱਤਾ ਹੈ ਕਿ ਪੰਜਾਬ ਪੁਲਿਸ ਦੇ ਮੁਖੀ ਦੇ ਅਹੁੱਦੇ ਲਈ ਇਮਾਨਦਾਰ ਤੇ ਚੰਗੇ ਕਿਰਦਾਰ ਵਾਲੇ ਪੁਲਿਸ ਅਧਿਕਾਰੀਆਂ ਦੇ ਨਾਮ ਸੁਝਾਏ ਜਾਣ,ਗੈਰ ਕਾਨੂੰਨੀ ਕਤਲਾਂ, ਮਨੁਖੀ ਅਧਿਕਾਰਾਂ ਦੀ ਉਲੰਘਣਾ ਤੇ ਪੰਜਾਬ ਪੁਲਿਸ ਤੇ ਨਸ਼ਿਆਂ ਦੇ ਸੌਦਾਗਰਾਂ ਦਰਮਿਆਨ ਪੁਲ ਹੋਣ ਦੇ ਦੋਸ਼ੀ ਨਾ ਹੋਣ ਅਤੇ ਅਜੇਹੀਆਂ ਨਿਯੁਕਤੀਆਂ ਸਿਆਸੀ ਪ੍ਰਭਾਵ ਤੋਂ ਮੁਕਤ ਹੋਣੀਆਂ ਚਾਹੀਦੀਆਂ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.