Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਪੁਰਬ ਮੌਕੇ ਬਾਦਲ ਦਲ ਨੂੰ ਨਹੀ ਕਰਨ ਦਿੱਤੀ ਜਾਵੇਗੀ ਅਗਵਾਈ : ਪੰਥਕ ਜਥੇਬੰਦੀਆਂ

By uscreative Published 3 min read

ਬਟਾਲਾ/ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਹੋਣ ਨਾਲ ਬਾਦਲ ਦਲ ਲਈ ਮੁਸ਼ਕਿਲਾਂ ਬਹੁਤ ਵਧ ਗਈਆਂ ਹਨ ਤੇ ਸਾਰੇ ਪੰਜਾਬ ਵਿੱਚ ਦਲ ਖਿਲਾਫ ਜਾਰੀ ਰੋਸ ਧਰਨਿਆਂ ਦੀ ਸ਼ੁਰੂ ਹੋਈ ਲੜੀ ਤਹਿਤ ਬਟਾਲਾ ਵਿੱਚ ਬਾਦਲ ਦਲ ਖਿਲਾਫ ਪੰਥਕ ਜਥੇਬੰਦੀਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਬਹੁਤ ਵੱਡਾ ਰੋਸ ਮਾਰਚ ਕੱਢਿਆ ਗਿਆ ਅਤੇ ਬਟਾਲਾ ਦੇ ਐਸ.ਡੀ.ਐਮ ਨੂੰ ਮੰਗ ਪੱਤਰ ਦਿੱਤਾ ਗਿਆ।

ਉਸ ਵੇਲੇ ਬਹੁਤ ਹੈਰਾਨੀ ਵੀ ਹੋਈ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ (ਅੰਤਰਿੰਗ ਕਮੇਟੀ ਮੈਂਬਰ) ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਤੁਗਲਵਾਲ ਵੀ ਵੱਡੀ ਗਿਣਤੀ ਸਮਰਥਕਾਂ ਦੇ ਨਾਲ ਇਸ ਰੋਸ ਮਾਰਚ ਵਿੱਚ ਬਾਦਲਾਂ ਦੇ ਖਿਲਾਫ ਸ਼ਾਮਿਲ ਹੋਏ।
ਜਥੇਬੰਦੀਆਂ ਨੇ ਕਿਹਾ ਕਿ 16 ਸਤੰਬਰ ਦਿਨ ਐਤਵਾਰ ਨੂੰ ਬਟਾਲਾ ਸ਼ਹਿਰ ਵਿੱਚ ਸਿੱਖ ਸੰਗਤਾਂ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਗੁਰਦੁਆਰਾ ਡੇਹਰਾ ਸਾਹਿਬ ਬਟਾਲਾ ਤੋਂ ਹੁੰਦੀ ਹੈ ਅਤੇ ਨਗਰ ਕੀਰਤਨ ਵੀ ਕੱਢਿਆ ਜਾਂਦਾ ਹੈ। ਸਿੱਖ ਜਥੇਬੰਦੀਆਂ ਅਤੇ ਸੰਗਤਾਂ ਨੇ ਮੰਗ ਕੀਤੀ ਹੈ ਕਿ ਇਸ ਧਾਰਮਿਕ ਪ੍ਰੋਗਰਾਮ ਦੌਰਾਨ ਕਿਸੇ ਵੀ ਬਾਦਲ ਦਲ ਦੇ ਆਗੂ ਨੂੰ ਕਿਸੇ ਵੀ ਕਿਸਮ ਦੀ ਅਗਵਾਈ ਨਾ ਕਰਨ ਦਿੱਤੀ ਜਾਵੇ ਅਤੇ ਨਾਂ ਹੀ ਕਿਸੇ ਬਾਦਲ ਦਲ ਦੇ ਆਗੂ ਨੂੰ ਗੁਰੂ ਗ੍ਰੰਥ ਸਾਹਿਬ ਵਾਲੀ ਪਾਲਕੀ ਵਾਲੀ ਟਰਾਲੀ ਉਪਰ ਬੈਠਣ ਦਿੱਤਾ ਜਾਵੇਗਾ ਅਤੇ ਨਾ ਹੀ ਪ੍ਰੋਗਰਾਮ ਦੌਰਾਨ ਬਾਦਲ ਦਲ ਦੇ ਕਿਸੇ ਆਗੂ ਨੂੰ ਮਾਈਕ ਵਿੱਚ ਬੋਲਣ ਦਿੱਤਾ ਜਾਵੇਗਾ। ਜੇਕਰ ਪ੍ਰੋਗਰਾਮ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸਦੇ ਜਿੰਮੇਵਾਰ ਬਾਦਲਕੇ ਅਤੇ ਪ੍ਰਸ਼ਾਸਨ ਹੋਵੇਗਾ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ (ਅੰਤਰਿੰਗ ਕਮੇਟੀ ਮੈਂਬਰ) ਜਥੇਦਾਰ ਅਮਰੀਕ ਸਿੰਘ ਸ਼ਾਹਪੁਰ, ਜਥੇਦਾਰ ਸੁਰਜੀਤ ਸਿੰਘ ਤੁਗਲਵਾਲ ਮੈਂਬਰ ਐਸ.ਜੀ.ਪੀ.ਸੀ, ਗਿ: ਦਵਿੰਦਰ ਸਿੰਘ ਪ੍ਰਧਾਨ ਸਿੱਖ ਜਥੇਬੰਦੀਆਂ ਸਾਂਝਾ ਦਲ ਰਜਿ: ਬਟਾਲਾ, ਸੁਖਜਿੰਦਰ ਸਿੰਘ ਦਾਬਾਂਵਾਲਾ ਇਨਸਾਫ ਸੰਘਰਸ਼ ਮਿਸ਼ਨ, ਰੁਪਿੰਦਰ ਸਿੰਘ ਸ਼ਾਮਪੁਰਾ ਪ੍ਰਧਾਨ ਭਾਈ ਘਨੱਈਆ ਵੈਲਫੇਅਰ ਸੁਸਾਇਟੀ ਪੰਜਾਬ, ਗੁਰਮੀਤ ਸਿੰਘ ਬੰਟੀ, ਸੰਜੀਵ ਸ਼ਰਮਾ ਪ੍ਰਧਾਨ ਚੰਦਰ ਨਗਰ ਸੇਵਾ ਸੁਸਾਇਟੀ ਬਟਾਲਾ, ਸ.ਗੁਰਇਕਬਾਲ ਸਿੰਘ ਕਾਹਲੋਂ, ਸੁਖਵਿੰਦਰ ਸਿੰਘ ਧਰਮੀ ਫੌਜੀ ਪੰਚ ਪ੍ਰਧਾਨ ਵਰਕਿੰਗ ਕਮੇਟੀ ਮੈਂਬਰ ਪੰਜਾਬ, ਮਨਜੀਤ ਸਿੰਘ ਸਕੱਤਰ ਸ੍ਰੀ ਸਖੁਮਨੀ ਸਾਹਿਬ, ਉਂਕਾਰ ਸਿੰਘ ਸਕੱਤਰ ਮੀਰੀ ਪੀਰੀ ਸੇਵਾ ਸੁਸਾਇਟੀ, ਪ੍ਰਭਜੋਤ ਸਿੰਘ ਪ੍ਰਧਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਅਖਾੜਾ, ਰਣਧੀਰ ਸਿੰਘ , ਭੁਪਿੰਦਰ ਸਿੰਘ ,ਤਰਸੇਮ ਸਿੰਘ, ਗੁਰਦੇਵ ਸਿੰਘ, ਗੁਰਮੀਤ ਸਿੰਘ, ਪ੍ਰਸ਼ੋਤਮ ਸਿੰਘ, ਅਮਰੀਕ ਸਿੰਘ ਮਾਹਪੁਰ ਸ਼੍ਰੋਮਣੀ ਕਮੇਟੀ ਮੈਂਬਰ, ਬਾਬਾ ਲਖਵਿੰਦਰ ਸਿੰਘ ਸਰਫ ਕੋਟ, ਗੁਰਬਚਨ ਸਿੰਘ , ਰਣਜੀਤ ਸਿੰਘ, ਮਨਜਤੀ ਸਿੰਘ, ਇੰਦਰਜੀਤ ਸਿੰਘ, ਗੁਰਮੀਤ ਸਿੰਘ, ਗੁਰਦਿਆਲ ਸਿੰਘ ਦਾਬਾਵਾਲਾ, ਵੱਸਣ ਸਿੰਘ, ਫੌਜੀ ਅਮਰੀਕ ਸਿੰਘ , ਅੰਗ੍ਰੇਜ ਸਿੰਘ, ਰੂੜ ਸਿੰਘ , ਨਵਜੋਤ ਸਿੰਘ ਸਰਪੰਚ ਜੋੜਾ ਸਿੰਘ, ਸੁਲੱਖਣ ਸਿੰਘ ਸਰਪੰਚ ਸਾਬਕਾ, ਬੂਟਾ ਸਿੰਘ ਜੋੜਾ ਸਿੰਘ ਆਦਿ ਹਾਜਰ ਸਨ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp