Ad-Time-For-Vacation.png

ਝੂਠੇ ਪੁਲਿਸ ਮੁਕਾਬਲਿਆਂ ਦੀ ਸੀ.ਬੀ.ਆਈ. ਜਾਂਚ ਲਈ ਰਿੱਟ ਦਾਇਰ ਕਰਾਂਗਾ-ਪਿੰਕੀ ਕੈਟ

ਚੰਡੀਗੜ੍ਹ, (ਗੁਰਸੇਵਕ ਸਿੰਘ ਸੋਹਲ)-ਪੰਜਾਬ ਪੁਲਿਸ ਦੇ ਸਾਬਕਾ ਕੈਟ ਗੁਰਮੀਤ ਪਿੰਕੀ ਨੇ ਕਿਹਾ ਕਿ ਪੰਜਾਬ ‘ਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਸੀ.ਬੀ.ਆਈ. ਜਾਂਚ ਲਈ ਉਹ ਹਾਈਕੋਰਟ ‘ਚ ਰਿੱਟ ਦਾਇਰ ਕਰਨ ਜਾ ਰਿਹਾ ਹੈ। ਪਿੰਕੀ ਨੇ ਕਿਹਾ ਕਿ ਝੂਠੇ ਪੁਲਿਸ ਮੁਕਾਬਲਿਆਂ ਦਾ ਉਹ ਖ਼ੁਦ ਵੀ ਗਵਾਹ ਹੈ ਤੇ ਪੰਜਾਬ ਪੁਲਿਸ ਦੇ ਕੁੱਝ ਸਾਬਕਾ ਮੁਲਾਜ਼ਮ ਵੀ ਅਜਿਹੇ ਪੁਲਿਸ ਮੁਕਾਬਲਿਆਂ ਦੇ ਗਵਾਹਾਂ ਵਜੋਂ ਉਸ ਨਾਲ ਹਨ, ਜਿਨ੍ਹਾਂ ਨਾਲ ਉਹ 4 ਜੁਲਾਈ ਨੂੰ ਹਾਈਕੋਰਟ ‘ਚ ਰਿੱਟ ਦਾਇਰ ਕਰੇਗਾ। ਚੰਡੀਗੜ੍ਹ ਪ੍ਰੈੱਸ ਕਲੱਬ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਮੀਤ ਪਿੰਕੀ ਨੇ ਕਿਹਾ ਕਿ ਉਹ ਵਕਾਲਤਨਾਮਾ ਦੀ ਦੇਵੇਗਾ ਤੇ ਗਵਾਹੀ ਵੀ ਦੇਵੇਗਾ।ਪ੍ਰੰਤੂ ਜੇ ਸੀ.ਬੀ.ਆਈ. ਜਾਂਚ ਦੀ ਉਸਦੀ ਮੰਗ ਨਾ ਮੰਨੀ ਗਈ ਤਾਂ ਉਹ ਅਦਾਲਤ ਤੋਂ ਝੂਠੇ ਪੁਲਿਸ ਮੁਕਾਬਲਿਆਂ ਦੀ ਨਿਆਂਇਕ ਜਾਂਚ ਦੀ ਮੰਗ ਕਰੇਗਾ।ਪਿੰਕੀ ਨੇ ਇੱਕ ਦਰਜਨ ਦੇ ਕਰੀਬ ਬਰਖ਼ਾਸਤ ਪੁਲੀਸ ਮੁਲਾਜ਼ਮਾਂ ਸਮੇਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਅਰੋੜਾ ਦੇ ਦੌਰ ਦੌਰਾਨ ਜਲੰਧਰ ਵਿੱਚ ਬੱਬਰ ਅਮਰਜੀਤ ਸਿੰਘ ਜਲੰਧਰੀ ਦੇ ਹੋਏ ਮੁਕਾਬਲੇ ਬਾਰੇ ਉਸ (ਅਮਰਜੀਤ ਸਿੰਘ) ਨੂੰ ਗ੍ਰਿਫ਼ਤਾਰ ਕਰਨ ਅਤੇ ਮੁਕਾਬਲਾ ਹੋਣ ਦਾ ਕੋਈ ਰਿਕਾਰਡ ਨਹੀਂ ਹੈ। ਇਸੇ ਤਰ੍ਹਾਂ ਅਕਾਲੀ ਦਲ (ਅੰਮ੍ਰਿਤਸਰ) ਦੇ ਇੱਕ ਆਗੂ ਦੇ ਪੁੱਤਰ ਰਮਿੰਦਰ ਸਿੰਘ ਟੈਨੀ ਨੂੰ ਮਾਰਨ ਦਾ ਵੀ ਪੁਲੀਸ ਕੋਲ ਕੋਈ ਰਿਕਾਰਡ ਨਹੀਂ ਹੈ। ਉਨ੍ਹਾਂ ਪੁਲੀਸ ਵੱਲੋਂ ਇੱਕ ਸਿੱਖ ਧਰਮ ਸਿੰਘ ਨੂੰ ਮਾਰਨ ਦੇ ਇਵਜ਼ ਵਜੋਂ 20 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਮਾਰੇ ਗਏ ਸਿੱਖ ਕੋਲੋਂ ਬਰਾਮਦ ਕੀਤੀ ਕਰੋੜਾਂ ਦੀ ਰਾਸ਼ੀ ਬਾਰੇ ਵੀ ਪੁਲੀਸ ਅਧਿਕਾਰੀਆਂ ‘ਤੇ ਗੰਭੀਰ ਦੋਸ਼ ਲਾਏ। ਉਸਨੇ ਕਿਹਾ ਕਿ ਉਹ ਇੱਕ ਮਾਮਲੇ ਵਿੱਚ ਡੀਜੀਪੀ ਅਰੋੜਾ ਵਿਰੁੱਧ ਹਾਈਕੋਰਟ ਵੀ ਜਾ ਰਿਹਾ ਹੈ।

ਪਿੰਕੀ ਨੇ ਦੋਸ਼ ਲਾਇਆ ਕਿ ਪੰਜਾਬ ਪੁਲੀਸ ਦੇ ਸਿਖਰਲੇ ਅਧਿਕਾਰੀ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਕੇ ਖੁਦਕੁਸ਼ੀ ਕਰਨ ਦੇ ਰਾਹ ਪੈਣ ਲਈ ਮਜਬੂਰ ਕਰ ਰਹੇ ਹਨ। ਉਸਨੇ ਦੋਸ਼ ਲਾਇਆ ਕਿ ਪੰਜਾਬ ਦੇ ਖੁਫੀਆ ਵਿੰਗ ਦੇ ਇੱਕ ਅਧਿਕਾਰੀ ਨੇ ਅੱਜ ਫੋਨ ਕਰਕੇ ਧਮਕੀ ਦਿੱਤੀ ਹੈ ਕਿ ਉਹ ਪ੍ਰੈਸ ਕਾਨਫਰੰਸ ਦੌਰਾਨ ਪੁਲੀਸ ਵੱਲੋਂ ਬੰਦੇ ਮਾਰਨ ਦੇ ਭੇਤ ਖੋਲ੍ਹਣ ਦੀ ਗਲਤੀ ਨਾ ਕਰੇ। ਪਿੰਕੀ ਨੇ ਕਿਹਾ ਕਿ ਉਹ ਪੰਜਾਬ ਵਿੱਚ ਹੋਏ ਫਰਜ਼ੀ ਪੁਲੀਸ ਮੁਕਾਬਲਿਆਂ ਦੀ ਨਿਆਂਇਕ ਜਾਂ ਕੇਂਦਰੀ ਜਾਂਚ ਬਿਊਰੋ ਕੋਲੋਂ ਪੜਤਾਲ ਕਰਵਾਉਣ ਲਈ ਵੀ ਹਾਈ ਕੋਰਟ ਜਾ ਰਿਹਾ ਹੈ। ਇਸ ਮੌਕੇ ਪ੍ਰੈੱਸ ਕਲੱਬ ‘ਚ ਪਿੰਕੀ ਨਾਲ ਪੰਜਾਬ ਪੁਲਿਸ ਦੇ ਉਹ ਸਾਬਕਾ ਮੁਲਾਜ਼ਮ ਵੀ ਪੁੱਜੇ ਹੋਏ ਸਨ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਨਿੱਕੇ-ਵੱਡੇ ਦੋਸ਼ ਤਹਿਤ ਸਜ਼ਾ ਮਿਲਣ ਕਰਕੇ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਸੀ। ਇਨ੍ਹਾਂ ਸਾਬਕਾ ਪੁਲਿਸ ਮੁਲਾਜ਼ਮਾਂ ‘ਚ ਸਾਬਕਾ ਐਸ.ਐਚ.ਓ. ਗੁਰਚਰਨ ਸਿੰਘ ਮੋਗਾ (60-70 ਪੁਲਿਸ ਮੁਕਾਬਲਿਆਂ ਦਾ ਦਾਅਵਾ), ਸਾਬਕਾ ਹੌਲਦਾਰ ਬਲਵੀਰ ਰਾਮ ਮੁਕਤਸਰ ਅਤੇ ਸਾਬਕਾ ਐਸ.ਆਈ. ਕ੍ਰਿਸ਼ਨ ਲਾਲ, ਸਾਬਕਾ ਏ.ਐਸ.ਆਈ. ਜਸਵਿੰਦਰ ਸਿੰਘ ਮੁਹਾਲੀ, ਸਾਬਕਾ ਥਾਣੇਦਾਰ ਗੁਰਚਰਨ ਸਿੰਘ, ਸਾਬਕਾ ਕਾਂਸਟੇਬਲ ਹਰਜਿੰਦਰ ਸਿੰਘ ਕੁਰਾਲੀ, ਸਾਬਕਾ ਹੌਲਦਾਰ ਪ੍ਰਕਾਸ਼ ਸਿੰਘ ਫਰੀਦਕੋਟ, ਸਾਬਕਾ ਕਾਂਸਟੇਬਲ ਹਰਮੀਤ ਸਿੰਘ ਮੁਕਤਸਰ, ਸਾਬਕਾ ਹੌਲਦਾਰ ਭਾਗ ਸਿੰਘ ਫਤਹਿਗੜ੍ਹ ਸਾਹਿਬ ਤੇ ਅਮਰਜੀਤ ਸਿੰਘ ਆਦਿ ਮੌਜੂਦ ਸਨ । ਸਾਬਕਾ ਪੁਲਿਸ ਕੈਟ ਨੇ ਪੰਜਾਬ ਪੁਲਿਸ ਦੇ ਕਈ ਮੌਜੂਦਾ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਨਾਂਅ ਲੈਂਦਿਆਂ ਕਿਹਾ ਕਿ ਇਕ ਪਾਸੇ ਉਹ ਪੁਲਿਸ ਅਧਿਕਾਰੀ ਹਨ, ਜਿਨ੍ਹਾਂ ਨੂੰ ਸਜ਼ਾ ਹੋਣ ਦੇ ਬਾਵਜੂਦ ਬਾਅਦ ਵਿਚ ਹੈਰਾਨੀਜਨਕ ਢੰਗ ਨਾਲ ਤਰੱਕੀਆਂ ਦੇ ਕੇ ਉੱਚ ਅਹੁਦਿਆਂ ਤੱਕ ਪਹੁੰਚਾ ਦਿੱਤਾ ਗਿਆ, ਜਦਕਿ ਦੂਜੇ ਪਾਸੇ ਇਹ ਸਾਬਕਾ ਪੁਲਿਸ ਮੁਲਾਜ਼ਮ ਹਨ। ਜਿਨ੍ਹਾਂ ਨੇ ਕਈ ਮੁਕਾਬਲੇ ਕੀਤੇ ਅਤੇ ਹੋਰ ਪ੍ਰਾਪਤੀਆਂ ਕੀਤੀਆਂ, ਪ੍ਰੰਤੂ ਇਨ੍ਹਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.