Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਗਊ ਰੱਖਿਅਕ ਦਲ ਦੀ ਗੁੰਡਾਗਰਦੀ:ਕਥਿਤ ਬੀਫ ਸਮੱਗਲਰਾਂ ਨੂੰ ਗਾਂ ਦਾ ਗੋਬਰ ਖਾਣ ਲਈ ਕੀਤਾ ਮਜਬੂਰ

By uscreative Published 2 min read

ਅੰਬਾਲਾ:ਹਰਿਆਣਾ ‘ਚ ਗਊ ਰ੍ਨਖਿਆ ਦੇ ਨਾਂਅ ‘ਤੇ ਜਾਰੀ ਗੁੰਡਾਗਰਦੀ ਅਤੇ ਬੇਲਗਾਮ ਸਿਆਸਤ ਰੁਕਣ ਦਾ ਨਾਂਅ ਨਹੀਂ ਲੈ ਰਹੀ। ਕੁੰਡਲੀ ਮਾਨੇਸਰ ਪਲਵਨ ਹਾਈਵੇ ‘ਤੇ ਫੜੇ ਗਏ ਕਥਿਤ ਬੀਫ ਸਮੱਗਲਰਾਂ ਨਾਲ ਕੀਤਾ ਗਿਆ ਸਲੂਕ ਰੋਂਗਟੇ ਖੜੇ ਕਰਨ ਵਾਲਾ ਹੈ। ਦੋਹਾਂ ਕਥਿਤ ਸਮੱਗਲਰਾਂ ਨਾਲ ਕੀਤੀ ਗਈ ਬੇਰਹਿਮੀ ਦਾ ਵੀਡੀਉ ਸਾਹਮਣੇ ਆਇਆ ਹੈ, ਜਿਸ ‘ਚ ਦੋਹਾਂ ਨੂੰ ਗਾਂ ਦਾ ਗੋਹਾ ਖਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਘਟਨਾ 10 ਜੂਨ ਦੀ ਹੈ, ਪਰ ਵੀਡੀਉ ਸਾਹਮਣੇ ਆਉਣ ਮਗਰੋਂ ਭੜਥੂ ਜਿਹਾ ਪੈ ਗਿਆ ਹੈ। ਵੀਡੀਉ ‘ਚ ਦੋ ਵਿਅਕਤੀਆਂ ਨੂੰ ਜਬਰੀ ਗਾਂ ਦਾ ਗੋਹਾ, ਦਹੀ, ਘਿਉ ਖੁਆਇਆ ਅਤੇ ਗਊ ਮੂਤਰ ਤੇ ਦੁੱਧ ਪੀਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਦੋਸ਼ ਹੈ ਕਿ ਦੋਹਾਂ ਨਾਲ ਇਹ ਸਲੂਕ ਗਊ ਰੱਖਿਅਕ ਦਲ ਦੇ ਮੈਂਬਰਾਂ ਵੱਲੋਂ ਕੀਤਾ ਗਿਆ।ਗੁੜਗਾਉਂ ‘ਚ ਗਊ ਰੱਖਿਅਕ ਦਲ ਦੇ ਪ੍ਰਧਾਨ ਧਰਮੇਂਦਰ ਯਾਦਵ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹਨਾਂ ਨੇ 10 ਜੂਨ ਨੂੰ ਦੋ ਵਿਅਕਤੀਆਂ ਰਿਜਵਾਨ ਅਤੇ ਮੁਖਤਾਵਰ ਨੂੰ ਪੰਚਗਵਿਆ (ਗੋਹਾ, ਗਊ ਮੂਤਰ, ਦੁੱਧ, ਦਹੀਂ ਅਤੇ ਘਿਉ ਦਾ ਮਿਸ਼ਰਣ) ਖੁਆਇਆ।

ਯਾਦਵ ਨੇ ਕਿਹਾ ਕਿ ਉਹਨਾਂ ਨੂੰ ਖਬਰ ਮਿਲੀ ਸੀ ਕਿ ਦੋ ਵਿਅਕਤੀ ਬੀਫ ਲਿਜਾ ਰਹੇ ਹਨ, ਜਿਸ ਮਗਰੋਂ ਉਹਨਾਂ ਦੇ ਵਰਕਰਾਂ ਨੇ ਕੁੰਡਲੀ-ਮਾਨੇਸਰ ਪਲਵਨ ਐਕਸਪ੍ਰੈਸ ਵੇਅ ‘ਤੇ ਗੱਡੀ ਰੋਕੀ, ਇਸ ‘ਚ 700 ਕਿਲੋ ਬੀਫ ਮੇਵਾਤ ਤੋਂ ਦਿੱਲੀ ਲਿਜਾਇਆ ਜਾ ਰਿਹਾ ਸੀ। ਉਹਨਾਂ ਨੇ ਮੰਨਿਆ ਕਿ ਉਹਨਾਂ ਦੇ ਵਰਕਰਾਂ ਵੱਲੋਂ ਰਿਜਵਾਨ ਅਤੇ ਮੁਖਤਾਰ ਨੂੰ ਪੰਚਗਵਿਆ ਖਾਣ ਲਈ ਮਜਬੂਰ ਕੀਤਾ ਗਿਆ, ਪਰ ਉਹਨਾਂ ਨੂੰ ਇਹ ਗੱਲ ਦਾ ਪਤਾ ਨਹੀਂ ਕਿ ਸਾਰੀ ਘਟਨਾ ਦੀ ਵੀਡੀਓ ਕਿਸ ਨੇ ਬਣਾਈ। ਉਨ੍ਹਾ ਕਿਹਾ ਕਿ ਅਸੀਂ ਬੀਫ ਨਾਲ ਭਰੀ ਕਾਰ ਦਾ ਤਕਰੀਬਨ 7 ਕਿਲੋਮੀਟਰ ਤੱਕ ਪਿੱਛਾ ਕੀਤਾ ਅਤੇ ਬਦਰਪੁਰ ਬਾਰਡਰ ‘ਤੇ ਕਾਰ ਨੂੰ ਫੜ ਲਿਆ। ਗੱਡੀ ਦੀ ਤਲਾਸ਼ੀ ਲੈਣ ‘ਤੇ ਪਤਾ ਚੱਲਿਆ ਕਿ ਗੱਡੀ ‘ਚ 700 ਕਿੱਲੋ ਬੀਫ ਸੀ। ਇਸ ਮਗਰੋਂ ਦੋਸ਼ੀਆਂ ਨੂੰ ਸਬਕ ਸਿਖਾਉਣ ਲਈ ਉਹਨਾਂ ਨੂੰ ਪੰਚਗਵਿਆ ਖੁਆ ਕੇ ਉਹਨਾਂ ਦਾ ਸ਼ੁੱਧੀਕਰਨ ਕੀਤਾ ਗਿਆ।ਵੀਡੀਉ ‘ਚ ਦਿਸ ਰਿਹਾ ਹੈ ਕਿ ਦੋ ਵਿਅਕਤੀ ਸੜਕ ਕੰਢੇ ਗੋਹੇ ਦਾ ਮਿਸ਼ਰਣ ਰੱਖ ਕੇ ਬੈਠੇ ਹਨ ਅਤੇ ਪਾਣੀ ਨਾਲ ਉਸ ਨੂੰ ਅੰਦਰ ਲੰਘਾਉਣ ਦਾ ਯਤਨ ਕਰ ਰਹੇ ਹਨ।ਗਊ ਰੱਖਿਅਕ ਦਲ ਦੇ ਸਵੈਮ-ਸੇਵਕ ਉਹਨਾਂ ਨੂੰ ਛੇਤੀ-ਛੇਤੀ ਗੋਹਾ ਖਾਣ ਲਈ ਆਖ ਰਹੇ ਹਨ ਅਤੇ ਵਿੱਚ-ਵਿੱਚ ਉਹਨਾ ਨੂੰ ਗਊ ਮਾਤਾ ਦੀ ਜੈ ਅਤੇ ਜੈ ਸ੍ਰੀ ਰਾਮ ਦੇ ਨਾਅਰੇ ਲਾਉਣ ਲਈ ਕਿਹਾ ਜਾਂਦਾ ਹੈ।ਜੋ ਗੋਹਾ ਖਾਂਦਿਆਂ ਹੀ ਨਾਅਰੇ ਲਾਉਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੰਦੇ ਹਨ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp