ਜਹਾਜ਼ ‘ਚ ਜਾਂਦੇ ਸਨ ਜੇਬਾਂ ਕੱਟਣ!

ਨਵੀਂ ਦਿੱਲੀ :-ਜੇਬਾਂ ਕੱਟਣ ਵਾਲੇ ਇੱਕ ਗੈਂਗ ਦਾ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਗੈਂਗ ਦਾ ਸਰਗਨਾ ਆਪਣੇ ਸਾਥੀਆਂ ਸਮੇਤ ਫੜਿਆ ਗਿਆ ਹੈ, ਜਿਸ ਨੇ ਮਈ ‘ਚ ਈਸਟਰਨ ਪੇਰੀਫੇਰਲ ਐੱਕਸਪ੍ਰੈੱਸ ਦੇ ਉਦਘਾਟਨੀ ਪ੍ਰੋਗਰਾਮ ‘ਚ ਤਾਬੜਤੋੜ ਜੇਬਾਂ ਕੱਟ ਕੇ ਸਨਸਨੀ ਫੈਲਾ ਦਿੱਤੀ ਸੀ।ਗੈਂਗ ਦੇ ਸਰਗਨਾ ਨੇ ਪੁਲਸ ਪੁੱਛਗਿੱਛ ‘ਚ ਦੱਸਿਆ ਕਿ ਉਸ ਦਾ ਗੈਂਗ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ‘ਚ ਜ਼ਰੂਰ ਜਾਂਦਾ ਹੈ, ਕਿਉਂਕਿ ਉਥੇ ਭੀੜ ਜ਼ਿਆਦਾ ਹੁੰਦੀ ਸੀ। ਇਸ ਗੈਂਗ ਦੇ ਲੋਕ ਮੋਦੀ ਦੀ ਰੈਲੀ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ‘ਚ ਹੋਣ ਵਾਲੇ ਲਾਈਵ ਪ੍ਰੋਗਰਾਮ, ਧਾਰਮਕ ਪ੍ਰੋਗਰਾਮ, ਆਟੋ ਐਕਸਪੋ, ਐਫ-1 ਕਾਰ ਰੇਸ ਵਰਗੇ ਪ੍ਰੋਗਰਾਮਾਂ ‘ਚ ਸੂਟ-ਬੂਟ ਪਾ ਕੇ ਸ਼ਿਰਕਤ ਕਰਦੇ ਸਨ, ਕਿਉਂਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ‘ਚ ਮਸਤੀ ‘ਚ ਝੂਮਦੇ ਲੋਕਾਂ ਦੀਆਂ ਜੇਬਾਂ ਕੱਟਣਾ ਜ਼ਿਆਦਾ ਅਸਾਨ ਹੁੰਦਾ ਹੈ। ਉਥੇ ਮਹਿੰਗੇ ਸਮਾਰਟਫੋਨ ਅਤੇ ਮੋਟੀ ਨਗਦੀ ਹੱਥ ਲੱਗਦੀ ਸੀ। ਇਹ ਗੈਂਗ ਨਾਰਥ ਈਸਟਰਨ ਜ਼ਿਲ੍ਹਾ ਐਂਟੀ ਰਾਬਰੀ ਅਤੇ ਚੈਨ ਵੇਚਣ ਅਤੇ ਏ ਟੀ ਐੱਸ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਡੀ ਸੀ ਪੀ (ਨਾਰਥ ਈਸਟਰਨ) ਅਤੁਲ ਠਾਕੁਰ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ‘ਚ ਇੱਕ ਗੈਂਗ ਦਾ ਸਰਗਨਾ ਹੈ, ਜੋ ਨੰਦ ਨਗਰੀ ਦਾ ਅਬਸੇਂਟ ਬੀ ਸੀ ਹੈ। ਦੂਸਰਾ ਹਰਸ਼ ਬਿਹਾਰ ਦਾ ਮੁਕੇਸ਼ ਉਰਫ਼ ਗੋਲੂ ਹੈ।ਦੋਵਾਂ ਨੂੰ ਐੱਸ ਪੀ ਗਜੇਂਦਰ ਸਿੰਘ ਅਤੇ ਇੰਸਪੈਕਟਰ ਵਿਨੈ ਯਾਦਵ ਦੀ ਟੀਮ ਨੇ ਮੁਖਬਰਾਂ ਤੋਂ ਮਿਲੀ ਸੂਚਨਾ ‘ਤੇ ਗ੍ਰਿਫ਼ਤਾਰ ਕੀਤਾ। ਇਹ ਦੋਵੇਂ 18 ਤੋਂ ਘੱਟ ਉਮਰ ਦੇ ਲੜਕਿਆਂ ਤੋਂ ਜੇਬ ਕੱਟਣ ਦਾ ਕੰਮ ਕਰਾਉਂਦੇ ਸਨ। ਡੀ ਸੀ ਪੀ ਨੇ ਦੱਸਿਆ ਕਿ ਦੋਸ਼ੀਆਂ ਤੋਂ 46 ਸਮਾਰਟ ਫੋਨ ਬਰਾਮਦ ਹੋਏ ਹਨ, ਜਿਹੜੇ ਉਨ੍ਹਾਂ ਉੜੀਸਾ ਦੀ ਪੁਰੀ ਰੱਥ ਯਾਤਰਾ ਦੌਰਾਨ ਚੋਰੀ ਕੀਤੇ ਸਨ। ਇਸ ਤੋਂ ਇਲਾਵਾ ਚੋਰੀ ਦੇ ਮੋਟਰਸਾਈਕਲ, ਇੱਕ ਪਿਸਤੌਲ ਅਤੇ ਚਾਰ ਕਾਰਤੂਸ ਵੀ ਮਿਲੇ ਹਨ। ਅਸਲਮ ਖਿਲਾਫ਼ 19 ਕੇਸ ਪਹਿਲਾਂ ਹੀ ਦਰਜ ਹਨ। ਮੁਕੇਸ਼ ਖਿਲਾਫ਼ ਦੋ ਅਪਰਾਧਕ ਮਾਮਲੇ ਦਾ ਰਿਕਾਰਡ ਮਿਲਿਆ ਹੈ। ਅਸਲਮ ਨੇ ਪੁੱਛਗਿੱਛ ‘ਚ ਦੱਸਿਆ ਕਿ ਉਸ ਦਾ ਗੈਂਗ ਪਿਛਲੇ ਕੁਝ ਸਾਲਾਂ ‘ਚ 5,000 ਤੋਂ ਜ਼ਿਆਦਾ ਫੋਨ ਚੋਰੀ ਕਰ ਚੁੱਕਾ ਹੈ। ਪੁਲਸ ਅਨੁਸਾਰ ਇਹ ਗੈਂਗ ਅਖ਼ਬਾਰਾਂ ‘ਚ ਲਾਈਵ ਪ੍ਰੋਗਰਾਮਾਂ ਦੇ ਇਸ਼ਤਿਹਾਰਾਂ ‘ਤੇ ਨਜ਼ਰ ਰੱਖਦਾ ਸੀ। ਇਸ਼ਤਿਹਾਰ ਆਉਂਦੇ ਹੀ ਉਥੇ ਦਾ ਆਨ ਲਾਈਨ ਟਿਕਟ ਬੁੱਕ ਕਰਾਉਂਦਾ। ਉਸ ਤੋਂ ਬਾਅਦ ਜਹਾਜ਼ ਰਾਹੀਂ ਉਸ ਸ਼ਹਿਰ ਪਹੁੰਚ ਜਾਂਦੇ, ਜਿੱਥੇ ਪ੍ਰੋਗਰਾਮ ਹੋ ਰਿਹਾ ਹੁੰਦਾ। ਜੇਬ ਕੱਟਣ ਤੋਂ ਬਾਅਦ ਸਾਮਾਨ ਇਕੱਠਾ ਕਰਦੇ ਤੇ ਰੇਲ ਗੱਡੀ ਰਾਹੀਂ ਵਾਪਸ ਆ ਜਾਂਦੇ।

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.