ਪੱਤਰ ਪੇ੍ਰਰਕ, ਖੰਨਾ : ਥਾਣਾ ਸਿਟੀ 2 ਖੰਨਾ ਪੁਲਿਸ ਨੇ ਜਨਤਕ ਥਾਂ ‘ਤੇ ਨਸ਼ੇ ਦਾ ਸੇਵਨ ਕਰਦੇ ਤਿੰਨ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੁਦਾਗਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਅਮਲੋਹ ਚੌਕ ਵਿਖੇ ਮੌਜੂਦ ਸਨ। ਇਸ ਦੌਰਾਨ ਮੁਖਬਰ ਨੇ ਇਤਲਾਹ ਦਿੱਤੀ ਕਿ ਬੱਸ ਸਟੈਂਡ ਖੰਨਾ ਵਿਖੇ ਪਰਮਿੰਦਰ ਸਿੰਘ ਵਾਸੀ ਘੁੰਗਰਾਲੀ ਸਿੱਖਾਂ, ਹਰਮਨਦੀਪ ਸਿੰਘ ਵਾਸੀ ਅਲੌੜ ਤੇ ਜਸਵਿੰਦਰ ਸਿੰਘ ਵਾਸੀ ਮਾਨੂੰਪੁਰ ਤਿੰਨੋਂ ਜਣੇ ਸ਼ਰ੍ਹੇਆਮ ਸ਼ਰਾਬ ਪੀ ਰਹੇ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਮੁਲਜ਼ਮਾਂ ਨੂੰ ਸ਼ਰਾਬ ਦੀ ਬੋਤਲ ਸਮੇਤ ਕਾਬੂ ਕੀਤਾ। ਪੁਲਿਸ ਨੇ ਉਕਤ ਮੁਲਜ਼ਮਾਂ ਨੂੰ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਗਿ੍ਫਤਾਰ ਕੀਤਾ ਹੈ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


