ਇੰਦੌਰ : ਮੱਧ ਪ੍ਰਦੇਸ਼ ’ਚ ਇੰਦੌਰ ਸ਼ਹਿਰ ਦੇ ਇਕ ਨਿੱਜੀ ਸਕੂਲ ’ਚ ਚੌਥੀ ਕਲਾਸ ਦੇ ਤਿੰਨ ਵਿਦਿਆਰਥੀ ਖੇਡਦੇ ਸਮੇਂ ਮਾਮੂਲੀ ਵਿਵਾਦ ਹੋਣ ’ਤੇ ਆਪੇ ਤੋਂ ਬਾਹਰ ਹੋ ਗਏ। ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਸਾਥੀ ਵਿਦਿਆਰਥੀ ਦੇ ਸਰੀਰ ਨੂੰ ਕੰਪਾਸ ਨਾਲ ਗੋਦ ਦਿੱਤਾ। ਪੀੜਤ ਵਿਦਿਆਰਥੀ ਦੇ ਪੱਟ ’ਤੇ 108 ਜ਼ਖਮ ਕਰ ਦਿੱਤੇ। ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਪਿ੍ਰੰਸੀਪਲ ਨੂੰ ਸ਼ਿਕਾਇਤ ਕੀਤੀ। ਕਾਰਵਾਈ ਨਾ ਹੋਣ ’ਤੇ ਏਰੋਡ੍ਰਮ ਥਾਣੇ ’ਚ ਅਰਜ਼ੀ ਦਿੱਤੀ ਹੈ। ਇਹ ਵਾਰਦਾਤ ਸ਼ੁੱਕਰਵਾਰ ਨੂੰ ਸਕੂਲ ਕੰਪਲੈਕਸ ’ਚ ਹੋਈ। ਪੁਲਿਸ ਦੇ ਮੁਤਾਬਕ, ਸਕੂਲ ’ਚ ਲੰਚ ਦੌਰਾਨ ਚੌਥੀ ਕਲਾਸ ਦੇ ਚਾਰ ਵਿਦਿਆਰਥੀਆਂ ’ਚ ਖੇਡਦੇ ਸਮੇਂ ਕਿਸੇ ਗੱਲ ’ਤੇ ਵਿਵਾਦ ਹੋਇਆ ਸੀ। ਇਸਦੇ ਬਾਅਦ ਤਿੰਨ ਵਿਦਿਆਰਥੀ ਆਪਣੇ ਸਾਥੀ ਵਿਦਿਆਰਥੀ ’ਤੇ ਹਮਲਾਵਰ ਹੋ ਗਏ। ਥਾਣਾ ਇੰਚਾਰਜ ਅਜੇ ਸਾਹੂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ


