ਸਟਾਫ ਰਿਪੋਰਟਰ, ਅੰਮਿ੍ਤਸਰ : ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਵੱਡੇ ਪੱਧਰ ‘ਤੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਦੌਰਾਨ ਦੀਵਾਨ ਸਕੂਲਾਂ ਅਤੇ ਕਾਲਜਾਂ ਦੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ 57 ਅਧਿਆਪਕਾਂ, ਅੱਠ ਸੇਵਾ ਮੁਕਤ ਤੇ ਦੋ ਸੀਨੀਅਰ ਪਿੰ੍ਸੀਪਲਾਂ ਸਮੇਤ ਅਸਿਸਟੈਂਟ ਡਾਇਰੈਕਟਰਜ਼ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਮੁੱਖ ਮਹਿਮਾਨ ਦੇ ਤੌਰ ‘ਤੇ ਪੁੱਜੇ। ਪੋ੍ਗਰਾਮ ਦਾ ਆਰੰਭ ਸਕੂਲ ਸ਼ਬਦ ਨਾਲ ਕਰਨ ਉਪਰੰਤ ਅਧਿਆਪਕਾਂ ਵੱਲੋਂ ਅਧਿਆਤਮਕ ਤੇ ਸੂਫੀ ਪੋ੍ਗਰਾਮ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ। ਚੀਫ਼ ਖ਼ਾਲਸਾ ਦੀਵਾਨ ਦੇ ਸਰਪ੍ਰਸਤ ਤੇ ਸਕੂਲ ਮੈਂਬਰ ਇੰਚਾਰਜ ਰਾਜਮਹਿੰਦਰ ਸਿੰਘ ਮਜੀਠਾ, ਸਕੂਲ ਮੈਂਬਰ ਇੰਚਾਰਜ ਜਸਪਾਲ ਸਿੰਘ ਤੇ ਮਨਮੋਹਨ ਸਿੰਘ ਤੇ ਪਿੰ੍ਸੀਪਲ ਦਪਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਸਕੂਲਾਂ ਦੇ ਵਧੀਆਂ ਕਾਰਗੁਜ਼ਾਰੀ ਕਰਨ ਵਾਲੇ 57 ਅਧਿਆਪਕਾਂ, ਰਿਟਾਇਰਡ ਪਿੰ੍ਸੀਪਲਾਂ ਵਿਚ ਸ਼ਾਮਲ ਡਾ. ਧਰਮਵੀਰ ਸਿੰਘ, ਰਵਿੰਦਰਪਾਲ ਕੌਰ, ਸਤਿੰਦਰ ਕੌਰ ਮਰਵਾਹਾ ਸਮੇਤ 8 ਪਿੰ੍ਸੀਪਲ ਅਤੇ ਦੋ ਸੀਨੀਅਰ ਪਿੰ੍ਸੀਪਲ ਸੁਮਨਜੀਤ ਕੌਰ ਅਤੇ ਪਿੰ੍ਸੀਪਲ ਮਨੀਸ਼ਾ ਵਰਮਾ, ਅਸਿਸਟੈਂਟ ਡਾਇਰੈਕਟਰਜ਼ ਪਿੰ੍. ਨਿਰਮਲ ਕੌਰ, ਪਿੰ੍. ਦਪਿੰਦਰ ਕੌਰ, ਪਿੰ੍. ਰਿਪੂਦਮਨ ਕੌਰ, ਪਿੰ੍. ਕਿਰਨਪ੍ਰਰੀਤ ਕੌਰ ਧਾਮੀ, ਪਿੰ੍. ਗੁਰਪ੍ਰਰੀਤ ਰੋਹੇਵਾਲ, ਪਿੰ੍. ਮਨੀਸ਼ਾ ਵਰਮਾ ਨੂੰ ਸ਼ਾਲਾਂ ਤੇ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਅਧਿਆਪਕਾਂ ਵੱਲੋਂ ਵਿਸ਼ੇ ਦਾ ਡੂੰਘਾ ਅਤੇ ਸਹਿਜ ਗਿਆਨ ਦੇਣ ਲਈ ਵਿਦਿਆਰਥੀਆਂ ਨੂੰ ਲਾਇਬੇ੍ਰਰੀ ਵਿਚ ਜਾ ਕੇ ਵੱਧ ਤੋ ਵੱਧ ਕਿਤਾਬਾਂ ਪੜ੍ਹਨ ਲਈ ਪੇ੍ਰਿਤ ਕਰਨ ਦੀ ਲੋੜ੍ਹ ਤੇ ਜ਼ੋਰ ਦਿੱਤਾ। ਉਨਾਂ੍ਹ ਕਿਹਾ ਅਧਿਆਪਕਾਂ ਵੱਲੋਂ ਦਿੱਤੇ ਵੱਡਮੁੱਲੇ ਯੋਗਦਾਨ ਲਈ ਉਹਨਾਂ ਦਾ ਸਨਮਾਨ ਕਰਨ ਵਿਚ ਬਹੁਤ ਖੁਸ਼ੀ ਅਤੇ ਮਾਨ ਮਹਿਸੂਸ ਹੁੰਦਾ ਹੈ। ਇਸ ਮੌਕੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਕਿਹਾ ਕਿ ਕਿਸੇ ਵੀ ਸਮਾਜ ਤੇ ਦੇਸ਼ ਦਾ ਵਿਕਾਸ ਸਿੱਖਿਆ ਦੇ ਮਿਆਰ ਤੇ ਹੀ ਨਿਰਭਰ ਕਰਦਾ ਹੈ।