ਨਵੀਂ ਦਿੱਲੀ, ਪੀਟੀਆਈ: ਅੰਤਰ-ਸਰਕਾਰੀ ਢਾਂਚੇ ਤਹਿਤ ਭਾਰਤ ਮਾਰਚ ਤੱਕ ਅਮਰੀਕਾ ਤੋਂ 31 ਐੱਮਕਿਊ-9ਬੀ ਪ੍ਰੀਡੇਟਰ ਹਥਿਆਰਬੰਦ ਡ੍ਰੋਨ ਖਰੀਣ ਦੇ ਇਤਿਹਾਸਕ ਸੌਦੇ ਨੂੰ ਆਖਰੀ ਰੂਪ ਦੇ ਸਕਦਾ ਰਹੈ। ਉਮੀਦ ਹੈ ਕਿ ਅਮਰੀਕੀ ਕਾਂਗਰਸ ਤੋ. ਅਗਲੇ ਕੁਝ ਹਫ਼ਤਿਆਂ ਵਿੱਚ ਇਨ੍ਹਾਂ ਡ੍ਰੋਨਾਂ ਦੀ ਸਪਲਾਈ ਨੂੰ ਮਨਜ਼ੂਰੀ ਮਿਲ ਜਾਵੇਗੀ।

ਸੂਤਰਾਂ ਨੇ ਦੱਸਿਆ ਕਿ ਅਮਰੀਕਾ ਦੀ ਪ੍ਰਮੁੱਖ ਰੱਖਿਆ ਕੰਪਨੀ ਜਨਰਲ ਐਟੋਮਿਕਸ ਤੋਂ ਡ੍ਰੋਨ ਖਰੀਦ ਲਈ ਭਾਰਤ ਦੇ ਸਮਝੌਤਾ ਪੱਤਰ ‘ਤੇ ਵਾਸ਼ਿੰਗਟਨ ਤੋਂ ਜਵਾਬ ਮਿਲਣ ਤੋਂ ਬਾਅਦ ਅਮਰੀਕਾ ਅਤੇ ਭਾਰਤ ਦੇ ਅਧਿਕਾਰੀ ਖਰੀਦ ‘ਤੇ ਆਖਰੀ ਗੱਲਬਾਤ ਕਰਨਗੇ। ਹਥਿਆਰਬੰਦ ਬਲਾਂ ਦੇ ਨਿਗਰਾਨੀ ਤੰਤਰ ਨੂੰ ਮਜ਼ਬੂਤ ਕਰਨ ਲਈ (ਖਾਸ ਕਰ ਕੇ ਚੀਨ ਦੇ ਨਾਲ ਲੱਗਦੀ ਅਸਲ ਕੰਟਰੋਲ ਲਾਈਨ ‘ਤੇ) ਭਾਰਤ ਲੰਮੇ ਸਮੇਂ ਤੱਕ ਉਡਾਰਨ ਭਰਨ ਵਿੱਚ ਸਮਰੱਥ ਇਨ ‘ਹੰਟਰ-ਕਿਲਰ’ ਡ੍ਰੋਨ ਨੂੰ ਖਰੀਦ ਰਿਹਾ ਹੈ।

ਤਿੰਨ ਅਰਬ ਅਮਰੀਕੀ ਡਾਲਰ ਦਾ ਆਵੇਗਾ ਖਰਚ

ਸਮਝਿਆ ਜਾਂਦਾ ਹੈ ਕਿ ਭਾਰਤ ਵੱਲੋਂ ਡ੍ਰੋਨ ਦੀ ਪ੍ਰਸਤਾਵਿਤ ਖਰੀਦ ਦਾ ਮੁੱਦਾ ਇਸ ਮਹੀਨੇ ਦੇ ਸ਼ੁਰੂ ਵਿੱਚ ਦਿੱਲੀ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਅਮਰੀਕੀ ਰੱਖਿਆ ਮੰਤਰੀ ਲਾਇਡ ਜੇ ਆਸਟਿਨ ਵਿਚਾਰ ਗੱਲਬਾਤ ਦੌਰਾਨ ਉੱਠਿਆ ਸੀ।

ਵਰਣਨਯੋਗ ਹੈ ਕਿ ਸੰਨ 2023 ‘ਚ ਭਾਰਤੀ ਨੇਵੀ ਨੇ ਹਿੰਦ ਮਹਾਸਾਗਰ ਵਿੱਚ ਨਿਗਰਾਨੀ ਲਈ ਜਨਰਲ ਐਟੋਮਿਕਸ ਤੋਂ ਦੋ ਐਮਕਿਊ-9ਬੀ ਸਮੁੰਦਰੀ-ਗਾਰਜੀਅਨ ਡ੍ਰੋਨ ਇਕ ਸਾਲ ਲਈ ਪਟੇ ‘ਤੇ ਲਏ ਸਨ। ਬਾਅਦ ਵਿੱਚ ਲੀਜ ਦੀ ਮਿਆਦ ਵਧਾ ਦਿੱਤੀ ਗਈ ਸੀ। ਪਿਛਲ ਕੁਝ ਸਾਲਾਂ ਵਿੱਚ ਭਾਰਤ-ਅਮਰੀਕਾ ਰੱਖਿਆ ਸਹਿਯੋਗ ਵਿੱਚ ਵਾਧਾ ਹੋਇਆ ਹੈ।