-44ਵੇਂ ਕੈਂਪ ‘ਚ 60 ਮਰੀਜ਼ਾਂ ਦੀਆਂ ਅੱਖਾਂ ਦੇ ਆਪੇ੍ਸ਼ਨਾਂ ਲਈ ਚੋਣ
0—————-
ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਮਨੁੱਖਤਾ ਨੂੰ ਮੁਫਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ 44ਵਾਂ ਅੱਖਾਂ ਦਾ ਮੁਫਤ ਚੈੱਕਅਪ ਅਤੇ ਆਪੇ੍ਸ਼ਨ ਕੈਂਪ ਲਾਇਆ ਗਿਆ। ਸਵਰਗਵਾਸੀ ਮਲਕੀਤ ਸਿੰਘ ਮੱਲ੍ਹੀ ਦੀ ਤੀਸਰੀ ਬਰਸੀ ਨੂੰ ਸਮਰਪਿਤ ਮੱਲਹੀ ਪਰਿਵਾਰ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦਾ ਉਦਘਾਟਨ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਕੀਤਾ। ਸੁੁਸਾਇਟੀ ਦੇ ਚੇਅਰਮੈਨ ਗੁੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸਕੱਤਰ ਕੁੁਲਭੂਸ਼ਨ ਗੁੁਪਤਾ ਅਤੇ ਖਜਾਨਚੀ ਸੁੁਨੀਲ ਬਜਾਜ ਦੀ ਅਗਵਾਈ ਵਿੱਚ ਲਗਾਏ ਕੈਂਪ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮੱਲ੍ਹੀ ਪਰਿਵਾਰ ਵੱਲੋਂ ਆਪਣੇ ਬਜ਼ੁੁਰਗਾਂ ਦੀ ਯਾਦ ‘ਚ ਲੋੜਵੰਦਾਂ ਦੀ ਸੇਵਾ ਲਈ ਲਗਾਏ ਪ੍ਰਰਾਜੈਕਟ ਦੀ ਸ਼ਲਾਘਾ ਕੀਤੀ। ਉਨਾਂ੍ਹ ਮੱਲ੍ਹੀ ਪਰਿਵਾਰ ਦੇ ਨਵਜੋਤ ਸਿੰਘ ਮੱਲ੍ਹੀ ਅਤੇ ਉਨਾਂ੍ਹ ਦੇ ਪਰਿਵਾਰ ਦਾ ਸੁੁਸਾਇਟੀ ਦੇ ਸਹਿਯੋਗ ਨਾਲ ਕੈਂਪ ਲਗਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁੁਲਸ਼ਨ ਅਰੋੜਾ ਅਤੇ ਪ੍ਰਧਾਨ ਕੰਵਲ ਕੱਕੜ ਨੇ ਦੱਸਿਆ ਕਿ ਸੁੁਸਾਇਟੀ ਵੱਲੋਂ ਹਰੇਕ ਮਹੀਨੇ ਦੇ ਅਖੀਰਲੇ ਐਤਵਾਰ ਨੂੰ ਅੱਖਾਂ ਦਾ ਮੁੁਫ਼ਤ ਆਪੇ੍ਸ਼ਨ ਤੇ ਚੈੱਕਅਪ ਕੈਂਪ ਐੱਲਆਰਡੀਏਵੀ ਕਾਲਜ ਜਗਰਾਓਂ ਵਿਖੇ ਲਾਇਆ ਜਾਂਦਾ ਹੈ। ਅੱਜ ਦੇ ਇਸ ਕੈਂਪ ‘ਚ ਸ਼ੰਕਰਾ ਆਈ ਹਸਪਤਾਲ ਲੁੁਧਿਆਣਾ ਦੀ ਟੀਮ ਵੱਲੋਂ ਚਿੱਟੇ ਮੋਤੀਏ ਵਾਲੇ 124 ਮਰੀਜ਼ਾਂ ਦਾ ਚੈੱਕਅਪ ਕਰਨ ਤੋਂ ਬਾਅਦ 60 ਮਰੀਜ਼ਾਂ ਦੀ ਚੋਣ ਕੀਤੀ, ਜਿਨਾਂ੍ਹ ਦੇ ਆਪੇ੍ਸ਼ਨ ਹਸਪਤਾਲ ਵਿਖੇ ਕੀਤੇ ਜਾਣਗੇ। ਉਨਾਂ੍ਹ ਦੱਸਿਆ ਕਿ ਕੈਂਪ ਦੌਰਾਨ ਆਪੇ੍ਸ਼ਨ ਲਈ ਚੁੁਣੇ ਗਏ ਮਰੀਜ਼ਾਂ ਦਾ ਕੋਈ ਵੀ ਖ਼ਰਚ ਨਹੀਂ ਆਉਣ ਦਿੱਤਾ ਜਾਵੇਗਾ। ਸਾਰਾ ਖ਼ਰਚ ਸੁੁਸਾਇਟੀ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਸੁੁਸਾਇਟੀ ਦੇ ਪੋ੍ਜੈਕਟ ਚੇਅਰਮੈਨ ਪਿੰ੍ਸੀਪਲ ਚਰਨਜੀਤ ਸਿੰਘ ਭੰਡਾਰੀ, ਮੁੁਕੇਸ਼ ਗੁੁਪਤਾ, ਲਾਕੇਸ਼ ਟੰਡਨ, ਰਜਿੰਦਰ ਜੈਨ ਕਾਕਾ, ਸਰਪਰਸਤ ਰਜਿੰਦਰ ਜੈਨ, ਜਸਵੰਤ ਸਿੰਘ, ਅਨਿਲ ਮਲਹੋਤਰਾ, ਰਾਜੀਵ ਗੁੁਪਤਾ, ਮਨੋਹਰ ਸਿੰਘ ਟੱਕਰ, ਸੁੁਰਿੰਦਰ ਪਾਲ ਸ਼ਰਮਾ ਕਾਲਾ ਸ਼ਰਮਾ ਆਦਿ ਹਾਜ਼ਰ ਸਨ।


