Ad-Time-For-Vacation.png

ਘੱਟ ਗਿਣਤੀਆਂ ਇਨਸਾਫ਼ ਮੋਰਚੇ ‘ਚ ਕੁੱਦੀਆਂ, ਇਨਸਾਫ਼ ਮੋਰਚਾ ਧਰਮ ਪ੍ਰਚਾਰ ਲਹਿਰ ‘ਚ ਵੀ ਪਾ ਰਿਹਾ ਵੱਡਾ ਯੋਗਦਾਨ

80 ਪ੍ਰਾਣੀ ਚੜ੍ਹੇ ਗੁਰੂ ਕੇ ਜਹਾਜੇ

ਬਰਗਾੜੀ- ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਵਿੱਚ ਚੱਲ ਰਹੇ ਇਨਸਾਫ ਮੋਰਚੇ ਦੇ 66ਵੇਂ ਦਿਨ ਐਤਵਾਰ ਦੇ ਇਕੱਠ ਨੇ ਫਿਰ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ।ਮੋਰਚੇ ਵਿੱਚ ਕੋਟਕਪੂਰਾ ਅਤੇ ਫਰੀਦਕੋਟ ਦੇ ਮੁਸਲਮਾਨ ਭਾਈਚਾਰੇ ਦੇ ਇੱਕ ਬਹੁਤ ਵੱਡੇ ਜਥੇ ਨੇ ਵੀ ਸਮੂਲੀਅਤ ਕੀਤੀ। ਜਿਕਰਯੋਗ ਹੈ ਕਿ ਮੁਸਲਮਾਨ ਭਾਈਚਾਰੇ ਦੇ ਕਾਫਲੇ ਪਹਿਲਾਂ ਵੀ ਬਰਨਾਲਾ, ਮਹਿਲ ਕਲਾਂ ਅਤੇ ਮਲੇਰਕੋਟਲੇ ਤੋਂ ਗੁਲਾਮ ਹੈਦਰ ਕਾਦਰੀ ਦੀ ਅਗਵਾਈ ਵਿੱਚ ਵੀ ਹਾਜਰੀ ਲਗਵਾ ਕੇ ਗਏ ਹਨ।ਦੂਰ ਦੂਰਾਡੇ ਤੋਂ ਆਏ ਕਾਫਲਿਆਂ ਦੇ ਵਹੀਕਲ ਖੜੇ ਕਰਨ ਲਈ ਦਾਣਾ ਮੰਡੀ ਬਰਗਾੜੀ ਦੀ ਪਾਰਕਿੰਗ ਛੋਟੀ ਪੈ ਗਈ। ਦਾਣਾ ਮੰਡੀ ਤੋਂ ਬਾਹਰ ਜਿੱਥੇ ਵੀ ਕਿਤੇ ਸੜਕ ਤੇ ਜਗਾਹ ਮਿਲੀ ਸੰਗਤ ਨੂੰ ਪੰਡਾਲ ਤੋਂ ਕਾਫੀ ਦੂਰ ਦੂਰ ਬਸਾਂ ਖੜੀਆਂ ਕਰਨੀਆਂ ਪਈਆਂ।ਮੋਰਚੇ ਵੱਲੋਂ ਸ਼ੁਰੂ ਕੀਤੀ ਧਰਮ ਪ੍ਰਚਾਰ ਲਹਿਰ ਵੀ ਦਿਨੋਂ ਦਿਨ ਜੋਰ ਫੜਦੀ ਜਾ ਰਹੀ ਹੈ।ਹਰ ਆਏ ਐਤਵਾਰ ਅਮ੍ਰਿਤ ਅਭਿਲਾਖੀਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ।ਬੀਤੇ ਕੱਲ ਵੀ ਤਖਤ ਸ੍ਰ ਕੇਸ਼ਗੜ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਹੇਠ ਦਮਦਮੀ ਟਕਸਾਲ ਜਥਾ ਅਜਨਾਲਾ ਦੇ ਪੰਜ ਪਿਆਰੇ ਸਿੰਘਾਂ ਵੱਲੋਂ ਅਮ੍ਰਿਤ ਸੰਚਾਰ ਕਰਵਾਇਆ ਗਿਆ। ਕੱਲ੍ਹ ਦੇ ਅਮ੍ਰਿਤ ਸੰਚਾਰ ਵਿੱਚ 80 ਦੇ ਕਰੀਬ ਪਰਾਣੀਆਂ ਨੇ ਅਮ੍ਰਿਤ ਦੀ ਦਾਤ ਪਰਾਪਤ ਕੀਤੀ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.