ਨਵਾਂ ਸ਼ਹਿਰ (ਚੇਤ ਰਾਮ): ਨਵਾਂ ਸ਼ਹਿਰ ਵਿਖੇ ਗੜਸ਼ੰਕਰ ਰੋਡ ਤੇ ਸਥਿਤ ਅਸਥਾਨ ਗੁਰਦੁਆਰਾ ਟਹਾਲੀ ਸਾਹਿਬ ਵਿਖੇ ਸਿੱਖੀ ਸਿਧਾਂਤਾ, ਪ੍ਰੰਪਰਾਵਾਂ ਤੇ ਮਰਿਆਦਾ ਦੀ ਸ਼ਰੇਆਮ ਧੱਜੀਆਂ ਉਡੀਆ ਜਾਂਦੀਆਂ ਹਨ ਪ੍ਰੰਤੂ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਇਲਾਕੇ ‘ਚ ਰਹਿੰਦੇ ਤਿੰਨ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਧਿਆਨ ਵਿਚ ਹੋਣ ਦੇ ਬਾਵਜੂਦ ਸਿੱਖ ਸਿਧਾਂਤਾ ਦੀ ਰਾਖੀ ਲਈ ਕੋਈ ਵੀ ਅੱਗੇ ਆਉਣ ਲਈ ਤਿਆਰ ਨਹੀਂ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਅਸਥਾਨ ਤੇ ਸ੍ਰੀ ਗੁਰੂ ਗ੍ਰੰੰਥ ਸਾਹਿਬ ਜੀ ਦੇ ਬਰਾਬਰ ਬਾਬਾ ਸ੍ਰੀ ਚੰਦ ਜੀ ਦੀ ਮੂਰਤੀ ਰੱਖੀ ਗਈ ਹੈ। ਗੁਰੂ ਘਰ ‘ਚ ਨਿਸ਼ਾਨ ਸਾਹਿਬ ਨਹੀਂ ਹੈ। ਬਾਬਾ ਸ੍ਰੀ ਚੰਦ ਦੇ ਜਨਮਦਿਨ ਵਾਲੇ ਦਿਨ 31 ਅਖੰਡ ਪਾਠ ਸਾਹਿਬ ਦੇ ਵਿਚਕਾਰ ਧੂਣੇ ਉੱਪਰ ਹਵਨ ਕੀਤਾ ਜਾਂਦਾ ਹੈ। ਹਰ ਰੋਜ਼ ਸ਼ਾਮ ਨੂੰ ਬਾਬਾ ਸ੍ਰੀ ਚੰਦ ਜੀ ਦੀ ਆਰਤੀ ਪੜੀ ਜਾਂਦੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਰਾਬਰੀ ਵਿਸ਼ਨੂੰ ਨਾਲ ਕੀਤੀ ਜਾਂਦੀ ਹੈ। ਗੁਰਦੁਆਰਾ ਸਾਹਿਬ ‘ਚ ਜਿਹੜੇ ਸਮਾਗਮ ਕੀਤੇ ਜਾਂਦੇ ਹਨ ਉਨਾਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਗਾਉਣ ਵਜਾਉਣ ਵਾਲੇ ਲਾਏ ਜਾਂਦੇ ਹਨ। ਪੰਥ ਪ੍ਰਵਾਨਿਤ ਅਰਦਾਸ ਨਹੀਂ ਹਰ ਰੋਜ਼ ਬਦਲ ਕੇ ਕੀਤਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਮੂਤਰੀ ਪੂਜਾ ਤੋਂ ਇਲਾਵਾ ਦਰੱਖਤਾਂ ਨੂੰ ਮੱਥਾ ਟਿਕਵਾਇਆ ਜਾਂਦਾ ਹੈ। ਖੂਹ ਨੂੰ ਮੱਥੇ ਟੱਕੇ ਜਾਂਦੇ ਤੇ ਉਸਨੂੰ ਦੀਵੇ ਜਗਾਏ ਜਾਂਦੇ ਹਨ। ਇਲਾਕੇ ਦੀਆਂ ਸਿੱਖ ਸੰਗਤਾਂ ਵਲੋਂ ਇਸ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜਾਣਕਾਰੀ ਦਿੱਤੀ ਹੈ, ਸ਼੍ਰੋਮਣੀ ਕਮੇਟੀ ਦੇ ਸਥਾਨਕ ਮੈਂਬਰਾਂ ਨੂੰ ਵੀ ਕਈ ਵਾਰ ਇਸ ਮਨਮੱਤ ਨੂੰ ਰੋਕਣ ਲਈ ਆਖਿਆ ਗਿਆ ਹੈ ਪ੍ਰੰਤੂ ਵੋਟ ਰਾਜਨੀਤੀ ਦੇ ਚੱਲਦਿਆਂ ਕਿਸੇ ਨੇ ਵੀ ਸਿੱਖ ਸਿਧਾਂਤਾ ਦੀ ਰਾਖੀ ਲਈ ਅੱਗੇ ਆਉਣ ਦੀ ਜ਼ਰੂਰਤ ਨਹੀਂ ਕੀਤੀ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


