Skip to content
Wednesday, October 28, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਇਨਸਾਨੀਅਤ ਸਿੱਖਣੀ ਤਾਂ ਕਸ਼ਮੀਰੀਆਂ ਤੋਂ ਸਿੱਖੋ

By Admin Published 2 min read

ਸ਼੍ਰੀਨਗਰ: “ਜੇਕਰ ਕਿਸੇ ਨੇ ਇਨਸਾਨੀਅਤ ਸਿੱਖਣੀ ਹੈ ਤਾਂ ਕਸ਼ਮੀਰੀਆਂ ਤੋਂ ਸਿੱਖਣੀ ਚਾਹੀਦੀ ਹੈ। ਕਸ਼ਮੀਰ ਦੇ ਲੋਕ ਸੱਚੇ ਅਰਥਾਂ ਵਿੱਚ ਇਨਸਾਨੀਅਤ ਸਮਝਦੇ ਹਨ।” ਇਹ ਕਹਿਣਾ ਹੈ ਮੇਰਠ ਦੇ ਅਮਰਨਾਥ ਯਾਤਰੀ ਏ.ਕੇ. ਅਰੋੜਾ ਦਾ। ਅਰੋੜਾ ਉਨ੍ਹਾਂ ਯਾਤਰੀਆਂ ਵਿੱਚ ਸ਼ਾਮਲ ਸੀ ਜਿਨ੍ਹਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ।

ਦਰਅਸਲ ਅਨੰਤਨਾਗ ਜ਼ਿਲ੍ਹੇ ਦੇ ਬਿਜਬਹੇੜਾ ਵਿੱਚ ਅਮਰਨਾਥ ਯਾਤਰੀਆਂ ਨਾਲ ਭਰੀ ਬੱਸ ਦਾ ਐਕਸੀਡੈਂਟ ਹੋ ਗਿਆ। ਇਸ ਦੌਰਾਨ 2 ਲੋਕਾਂ ਦੀ ਮੌਤ ਹੋ ਗਈ। 28 ਲੋਕ ਜ਼ਖ਼ਮੀ ਹੋ ਗਏ। ਇਲਾਕੇ ਵਿੱਚ ਕਰਫਿਊ ਲੱਗਾ ਹੋਇਆ ਸੀ। ਇਸ ਦੇ ਬਾਵਜੂਦ ਸਥਾਨਕ ਲੋਕ ਕਰਫਿਊ ਤੋੜ ਕੇ ਘਰਾਂ ਤੋਂ ਬਾਹਰ ਆਏ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਘਾਟੀ ਵਿੱਚ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਹੋ ਰਹੇ ਪ੍ਰਦਰਸ਼ਨਾਂ ਕਰਕੇ ਅਨੰਤਨਾਗ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ।

ਅਮਰਨਾਥ ਯਾਤਰੀਆਂ ਨੂੰ ਲੈ ਕੇ ਬੱਸ ਬਾਲਟਾਲ ਤੋਂ ਜੰਮੂ ਜਾ ਰਹੀ ਸੀ। ਬਿਜਬਹੇੜਾ ਦੇ ਸੰਗਮ ਇਲਾਕੇ ਕੋਲ ਬੱਸ ਤੇ ਟਰੱਕ ਦੀ ਟੱਕਰ ਹੋ ਗਈ। ਹਾਦਸੇ ਵਿੱਚ ਮੇਰਠ ਦਾ ਪ੍ਰਮੋਦ ਕੁਮਾਰ ਤੇ ਸਥਾਨਕ ਡਰਾਈਵਰ ਬਿਲਾਲ ਅਹਿਮਦ ਮੀਰ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 23 ਲੋਕ ਜ਼ਖ਼ਮੀ ਹੋ ਗਏ। ਜਿਵੇਂ ਹੀ ਲੋਕਾਂ ਨੂੰ ਹਾਦਸੇ ਦਾ ਪਤਾ ਲੱਗਾ ਉਹ ਉਹ ਘਰਾਂ ਤੋਂ ਬਾਹਰ ਆ ਗਏ। ਅਰੋੜਾ ਮੁਤਾਬਕ ਕੋਈ 50 ਲੋਕ ਮਦਦ ਲਈ ਆ ਗਏ। ਉਨ੍ਹਾਂ ਨੇ ਤੁਰੰਤ ਜ਼ਖ਼ਮੀਆਂ ਨੂੰ ਕੱਢਿਆ ਤੇ ਹਸਪਤਾਲ ਪਹੁੰਚਾਇਆ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp