ਨਵੀਂ ਦਿੱਲੀ : ਭਾਰਤ ਸਰਕਾਰ ਨੇ ਮੰਗਲਵਾਰ ਹੁਕਮ ਜਾਰੀ ਕਰਨ ਦੇ ਨਾਲ ਹੀ ਦਹਿਸ਼ਤਗਰਦ ਐਲਾਨੇ ਜਾ ਚੁੱਕੇ ਗੁਰਪਤਵੰਤ ਸਿੰਘ ਪਨੂੰ ਤੇ ਹਸਿੰਘ ਰਦੀਪ ਸਿੰਘ ਨਿੱਝਰ ਦੀ ਅੰਮ੍ਰਿਤਸਰ ਤੇ ਜਲੰਧਰ ਵਿਚ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ। ਜਾਂਚ ਕਰਨ ਵਾਲੀ ਏਜੰਸੀ ਐੱਨ ਆਈ ਏ ਦੇ ਇਕ ਸੀਨੀਅਰ ਅਫਸਰ ਮੁਤਾਬਕ ਪਨੂੰ ਦੀ ਅੰਮ੍ਰਿਤਸਰ ਜ਼ਿਲ੍ਹੇ ਦੇ ਖਾਨਕੋਟ ਪਿੰਡ ਵਿਚ 46 ਕਨਾਲ ਅਤੇ ਸੁਲਤਾਨਵਿੰਡ ਸਬਰਬਨ ਭੈਣੀਵਾਲ ਵਿਚ 11 ਕਨਾਲ ਤੇ ਸਾਢੇ 13 ਮਰਲੇ ਜ਼ਮੀਨ ਅਟੈਚ ਕਰ ਲਈ ਗਈ ਹੈ। ਇਸੇ ਤਰ੍ਹਾਂ ਨਿੱਝਰ ਦੀ ਜਲੰਧਰ ਜ਼ਿਲ੍ਹੇ ਦੇ ਪਿੰਡ ਭਾਰ ਸਿੰਘਪੁਰਾ (ਫਿਲੌਰ) ਵਿਚਲੀ 11 ਕਨਾਲ 13 ਮਰਲੇ ਜ਼ਮੀਨ ਅਟੈਚ ਕਰ ਲਈ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਸਿੱਖਸ ਫਾਰ ਜਸਟਿਸ ਨਾਂਅ ਦੀ ਜਥੇਬੰਦੀ ਦੇ ਝੰਡੇ ਹੇਠ ਖਾਲਿਸਤਾਨ ਕਾਇਮ ਕਰਨ ਲਈ ‘ਸਿਖ ਰੈਫਰੈਂਡਮ 2020’ ਤਹਿਤ ਚਲਾਈ ਜਾ ਰਹੀ ਮੁਹਿੰਮ ਦੀ ਜਾਂਚ ਦੇ ਹਿੱਸੇ ਵਜੋਂ ਇਹ ਕਾਰਵਾਈ ਕੀਤੀ ਗਈ ਹੈ। ਦੋਨੋਂ ਵਿਦੇਸ਼ ਵਿਚ ਰਹਿੰਦੇ ਹਨ।
ਸਰੀ ਦੀ ਪ੍ਰਸਿੱਧ $20 ਨੂੰ ਬੂਟਿਆਂ ਸੇਲ ਇਨ੍ਹਾਂ ਗਰਮੀਆਂ ਵਿੱਚ ਮੁੜ ਆ ਰਹੀ ਹੈ
ਸਰੀ, ਬੀ.ਸੀ. – ਸਰੀ ਸਿਟੀ ਦੀ ਬਹੁਤ ਹੀ ਲੋਕਪ੍ਰਿਯ 20 ਡਾਲਰ ਨੂੰ ਪੌਦਿਆਂ ਦੀ ਸੇਲ ਇਨ੍ਹਾਂ ਗਰਮੀਆਂ ਵਿੱਚ ਵਾਪਸ ਆ ਰਹੀ ਹੈ। ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੀਆਂ ਜਾਇਦਾਦਾਂ ਵਿੱਚ


