Ad-Time-For-Vacation.png

ਗੁਰਦਵਾਰਾ ਸਿੰਘ ਸਭਾ ਰੈਂਟਨ ਸਿਆਟਲ ਵਿਖੇ ਭਾਈ ਬਲਬੀਰ ਸਿੰਘ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ

ਗੁਰਦਵਾਰਾ ਸਿੰਘ ਸਭਾ ਰੈਂਟਨ ਸਿਆਟਲ ਵਿਖੇ ਭਾਈ ਬਲਬੀਰ ਸਿੰਘ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ

ਸਿਆਟਲ:-ਸਿਆਟਲ ਇਲਾਕੇ ਦੇ ਵੱਡੇ ਗੁਰਦਵਾਰੇ ਸ੍ਰੀ ਗੁਰੁ ਸਿੰਘ ਸਭਾ ਵਿਖੇ ਪੰਜਾਬ ਗਾਰਡੀਅਨ ਦੀ ਟੀਮ ਦੇ ਅਹਿਮ ਮੈਂਬਰ ਭਾਈ ਬਲਬੀਰ ਸਿੰਘ ਦੀ ਯਾਦ ਵਿੱਚ ਸਰਧਾਂਜਲੀ ਸਮਾਗਮ ਕੀਤਾ ਗਿਆ।ਵੱਖ ਬੁਲਾਰਿਆਂ ਨੇ ਭਾਈ ਬਲਬੀਰ ਸਿੰਘ ਦੇ ਪ੍ਰੀਵਾਰ ਦੇ ਪੰਥਕ ਪਿਛੋਕੜ ਤੇ ਚਾਨਣਾ ਪਾਇਆ। ਭਾਈ ਬਲਬੀਰ ਸਿੰਘ ਦੇ ਵੱਡੇ ਭਰਾ ਭਾਈ ਸ਼ੇਰ ਸਿੰਘ ਸ਼ੇਰ ਵੀ ਚੱਲ ਰਹੇ ਸ਼ੰਘਰਸ਼ ਵਿੱਚ ਸ਼ਹੀਦ ਹੋ ਗਏ ਸਨ।ਭਾਈ ਬਲਬੀਰ ਸਿੰਘ ਜਿਥੇ ਆਪ ਬਹੁਤ ਨਰਮ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ ਉਥੇ ਸਦਾ ਹੀ ਪੰਥ ਦੀ ਚੜ੍ਹਦੀ ਕਲਾ ਲਈ ਤਤਪਰ ਰਹਿੰਦੇ ਸਨ।ਉਨਾ ਦੇ ਪੰਥ ਪਿਆਰ ਕਾਰਣ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਦੂਰ ਦੂਰ ਬੈਠੇ ਉਨਾ ਦੇ ਮਿਤਰ ਦੋਸਤ ਅਤੇ ਪੰਥਕ ਆਗੂ ਅਤੇ ਉਨਾ ਦੇ ਪ੍ਰੀਵਾਰ ਨਾਲ ਦੁਖ ਸਾਂਝਾ ਕਰ ਰਹੇ ਹਨ ਅਤੇ ਭਾਈ ਬਲਬੀਰ ਸਿੰਘ ਦੇ ਵਿਛੋੜੇ ਦਾ ਦੁੱਖ ਮਹਿਸੂਸ ਕਰ ਰਹੇ ਹਨ।ਚੇਤੇ ਰਹੇ ਪਿਛਲੇ ਮਹੀੇਂਨੇੇ 25 ਮਈ ਨੂੰ ਭਾਈ ਬਲਬੀਰ ਸਿੰਘ ਜੀ ਅਚਾਨਕ 51 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਸਨ।ਗੁਰਦਵਾਰਾ ਸਿੰਘ ਸਭਾ ਰੈਂਟਨ ਦੀ ਸੰਗਤ ਅਤੇ ਗੁਰਦਵਾਰਾ ਕਮੇਟੀ ਨੇ ਉਨਾ ਪ੍ਰੀਵਾਰ ਨੂੰ ਸਿਰੋਪਾ ਭੇਂਟ ਕੀਤਾ।ਇਸੇ ਤਰਾਂ ਗੁਰਦਵਾਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੈਂਟ ਵਿਖੇ ਵੀ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਰੱਖੇ ਗਏ ਸਨ ਉਥੇ ਵੀ ਕਮੇਟੀ ਅਤੇ ਸੰਗਤਾਂ ਨੇ ਪ੍ਰੀਵਾਰ ਨੂੰ ਸਿਰੋਪਾ ਭੇਂਟ ਕੀਤਾ ਅਤੇ ਬਲਬੀਰ ਸਿੰਘ ਦੀ ਸੇਵਾ ਨੂੰ ਯਾਦ ਕੀਤਾ।ਇਸ ਸਮੇਂ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਵਾਲਿਆ ਦੇ ਭਰਾਤਾ ਅਮ੍ਰਿੰਤਪਾਲ ਸਿੰਘ ਅਤੇ ਭਾਈ ਗੁਰਦੀਪ ਸਿੰਘ (ਦੌਲਤਪੁਰ) ਦੇ ਭਰਾ ਸ.ਕਮਲਜੀਤ ਸਿੰਘ ਨੂੰ ਵੀ ਸਿਰੋਪਾ ਦਿੱਤਾ ਗਿਆ।

ਭਾਈ ਬਲਬੀਰ ਸਿੰਘ ਦਾ ਪ੍ਰੀਵਾਰ ਸਿਰੋਪਾ ਹਾਸਲ ਕਰਦਾ ਹੋਇਆ ਗੁਰਦਵਾਰਾ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੈਂਟ ਵਿਖੇ ਭਾਈ ਕੁਲਬੀਰ ਸਿੰਘ ਦਮਦਮੀ ਟਕਸਾਲ ਵਾਲੇ ਕੀਰਤਨ ਕਰਦੇ ਹੋਏ

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.