ਸਰੀ:-ਗੁਰਦਵਾਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਬੀ.ਸੀ ਦੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ 4,50,000 (ਸਾਢੇ ਚਾਰ ਲੱਖ) ਸੰਗਤਾਂ, ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਦਾ ਧੰਨਵਾਦ ਕੀਤਾ ਜਾਂਦਾ ਹੈ।ਮੁੱਖ ਸੇਵਾਦਾਰ ਭਾਈ ਦੇਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ‘ਖਾਲਸਾ ਡੇ ਪ੍ਰੇਡ’ ਦੀ ਕਾਮਯਾਬੀ ਦੇ ਸ਼ੁਕਰਾਨੇ ਵਜੋਂ 28 ਅਪ੍ਰੈਲ ਨੂੰ ਸ੍ਰੀ ਅਖੰਡਪਾਠ ਸਾਹਿਬ ਅਰੰਭ ਹੋਣਗੇ ਜਿਨਾ ਦੇ ਭੋਗ 30 ਅਪ੍ਰੈਲ ਨੂੰ ਪੈਣਗੇ।ਸਮੂਹ ਸੰਗਤਾਂ ਨੂੰ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ।ਉਨਾ ਕਿਹਾ ਕਿ ਜਿਨਾ ਵੀ ਪ੍ਰੀਵਾਰਾਂ ਜਾਂ ਸੰਸਥਾਵਾ ਨੇ ਨਗਰ ਕੀਰਤਨ ਦੌਰਾਨ ਲੰਗਰਾਂ,ਚਾਹ ਪਕੌੜੇ ਸਾਫ ਸਫਾਈ ਅਤੇ ਹੋਰ ਸੇਵਾਵਾ ਨਿਭਾਈ ਉਨਾ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ।ਸਮੂੰਹ ਸੰਗਤ 30 ਅਪ੍ਰੈਲ ਨੂੰ ਗੁਰੂ ਘਰ ਪਹੁੰਚਣ ਦੀ ਅਪੀਲ ਕੀਤੀ।
ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ
ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ


