ਗਾਂਧੀਨਗਰ (ਏਜੰਸੀਆਂ) ਹੁਣ ਭਾਰਤ ਦੁਨੀਆ ਦਾ ਅਜਿਹਾ ਦੇਸ਼ ਹੋਵੇਗਾ ਜਿੱਥੇ ਗਾਂ ਨੂੰ ਮਾਰਨ ਵਾਲੇ ਨੂੰ ਸਭ ਤੋਂ ਸਖਤ ਸਜ਼ਾ ਮਿਲੇਗੀ। ਗੁਜਰਾਤ ਅਸੈਂਬਲੀ ਸੈਸ਼ਨ ਦੇ ਆਖਰੀ ਦਿਨ ‘ਗਊ ਪ੍ਰਟੈਕਸ਼ਨ ਲਾਅ ਵਿੱਚ ਸੋਧ ਬਿੱਲ’ ਪਾਸ ਕੀਤਾ ਗਿਆ। ਇਸ ਤੋਂ ਬਾਅਦ ਗੁਜਰਾਤ ਵਿੱਚ ਹੁਣ ਗਊ ਹੱਤਿਆ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ। ‘ਗੁਜਰਾਤ ਐਨੀਮਲ ਪ੍ਰੀਜ਼ਰਵੇਸ਼ਨ ਐਕਟ 1954’ ਵਿੱਚ ਗੁਣ ਗਊਆਂ ਦੇ ਟਰਾਂਸਪੋਰਟੇਸ਼ਨ ‘ਤੇ 10 ਸਾਲ ਦੀ ਕੈਦ ਹੋਵੇਗੀ। ਇਸ ਕਾਨੂੰਨ ਵਿੱਚ 2011 ਤੋਂ ਬਾਅਦ ਹੁਣ ਸੋਧ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅਜਿਹਾ ਕਰਨ ਵਾਲੇ ਨੂੰ 7 ਸਾਲ ਦੀ ਸਜ਼ਾ ਹੁੰਦੀ ਸੀ।ਸੋਧ ਕਰਨ ਤੋਂ ਬਾਅਦ ਹੁਣ ਪੈਨਲਟੀ ਨੂੰ ਵੀ ਪਹਿਲਾਂ ਤੋਂ ਦੁਗਣਾ ਯਾਨੀ 1 ਲੱਖ ਕਰ ਦਿੱਤਾ ਗਿਆ ਹੈ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਣੀ ਨੇ ਬਿਆਨ ਦਿੱਤਾ ਸੀ ਕਿ ਬੀਜੇਪੀ ਗਾਂ, ਗੰਗਾ ਤੇ ਗੀਤਾ ਦੀ ਰੱਖਿਆ ਲਈ ਵਚਨਬੱਧ ਹੈ। ਇਹ ਕਾਨੂੰਨ ਪਾਸ ਹੋਣਾ ਬੀਜੇਪੀ ਪਾਰਟੀ ਦੇ ਏਜੰਡੇ ਦੇ ਸਾਕਾਰ ਹੋਣ ਦਾ ਇੱਕ ਰੂਪ ਮੰਨਿਆ ਜਾ ਸਕਦਾ ਹੈ, ਕਿਉਂਕਿ ਉੱਤਰ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਵੀ ਗਊ ਰੱਖਿਆ ਦੇ ਵੱਡੇ ਸਮਰਥਕ ਹਨ।
ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼
ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

