ਖੱਟਾ ਸਿੰਘ ਵੱਲੋਂ ਰਾਮ ਰਹੀਮ ਬਾਰੇ ਵੱਡਾ ਖੁਲਾਸਾ

ਚੰਡੀਗੜ੍ਹ: ਡੇਰੇ ਦੀਆਂ ਸਾਧਵੀਆਂ ਦੇ ਭਰਾ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਅੱਜ ਖੱਟਾ ਸਿੰਘ ਨੇ ਬਲਾਤਕਾਰੀ ਬਾਬੇ ਗੁਰਮੀਤ ਰਾਮ ਰਹੀਮ ਵਿਰੁੱਧ ਵੱਡਾ ਖੁਲਾਸਾ ਕੀਤਾ ਹੈ। ਖੱਟਾ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਰਾਮ ਰਹੀਮ ਨੇ ਆਪਣੇ ਚੇਲਿਆਂ ਨੂੰ ਰਣਜੀਤ ਸਿੰਘ ਦਾ ਕਤਲ ਕਰਨ ਦੇ ਹੁਕਮ ਉਸ ਦੇ ਸਾਹਮਣੇ ਹੀ ਦਿੱਤੇ ਸਨ। ਅੱਜ ਗਵਾਹਾਂ ਦੇ ਬਿਆਨ ਕਲਮਬੱਧ ਹੋਏ ਹਨ ਤੇ 15 ਤਾਰੀਖ਼ ਨੂੰ ਅਗਲੀ ਸੁਣਵਾਈ ਹੋਵੇਗੀ।

ਖੱਟਾ ਸਿੰਘ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਜਦ ਸਾਧਵੀਆਂ ਨਾਲ ਬਲਾਤਕਾਰ ਬਾਰੇ ਖੁਲਾਸਾ ਹੋਇਆ ਤਾਂ ਉਨ੍ਹਾਂ ਦਾ ਭਰਾ ਰਣਜੀਤ ਸਿੰਘ ਡੇਰਾ ਛੱਡ ਕੇ ਚਲਾ ਗਿਆ ਸੀ। ਖੱਟਾ ਸਿੰਘ ਮੁਤਾਬਕ ਡੇਰਾ ਛੱਡਣ ਤੋਂ ਬਾਅਦ ਰਾਮ ਰਹੀਮ ਨੇ ਰਣਜੀਤ ਸਿੰਘ ਨੂੰ ਫ਼ੋਨ ਕਰਕੇ ਇਹ ਕਿਹਾ ਸੀ ਕਿ ਡੇਰੇ ਵਿੱਚ ਜੋ ਕੁਝ ਵੀ ਹੋਇਆ ਉਸ ਤੋਂ ਬਾਅਦ ਵੀ ਉਹ ਵਾਪਸ ਆ ਕੇ ਡੇਰੇ ਦੀ ਸੇਵਾ ਕਰ ਸਕਦਾ ਹੈ, ਪਰ ਸ਼ਾਇਦ ਰਣਜੀਤ ਸਿੰਘ ਨੂੰ ਰਾਮ ਰਹੀਮ ਦੇ ਇਸ ਬਿਆਨ ਤੇ ਕੋਈ ਭਰੋਸਾ ਨਾ ਹੋਇਆ ਤੇ ਉਸ ਨੇ ਡੇਰੇ ਵਿੱਚ ਆਉਣ ਤੋਂ ਵਾਪਸ ਇਨਕਾਰ ਕਰ ਦਿੱਤਾ।

ਖੱਟਾ ਸਿੰਘ ਦੇ ਬਿਆਨਾਂ ਮੁਤਾਬਕ ਰਣਜੀਤ ਸਿੰਘ ਦੇ ਇਨਕਾਰ ਕਰਨ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੇ ਤੁਰੰਤ ਬੰਦ ਦਰਵਾਜ਼ਾ ਮੀਟਿੰਗ ਸੱਦੀ ਤੇ ਜਿੱਥੇ ਖੱਟਾ ਸਿੰਘ ਵੀ ਮੌਜੂਦ ਸੀ। ਖੱਟਾ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਮੀਟਿੰਗ ਦੌਰਾਨ ਰਾਮ ਰਹੀਮ ਇਹ ਤੈਅ ਕੀਤਾ ਕਿ ਰਣਜੀਤ ਸਿੰਘ ਨੂੰ ਡੇਰੇ ਪਹੁੰਚਣ ਤੋਂ ਪਹਿਲਾਂ ਹੀ ਮਰਵਾ ਦਿੱਤਾ ਜਾਵੇ।

ਰਣਜੀਤ ਸਿੰਘ ਕਤਲ ਮਾਮਲੇ ਦਾ ਇੱਕ ਚਸ਼ਮਦੀਦ ਗਵਾਹ ਬਣ ਚੁੱਕਿਆ ਹੈ ਜੋ ਗੁਰਮੀਤ ਰਾਮ ਰਹੀਮ ਦੇ ਖਿਲਾਫ ਖੜ੍ਹਾ ਹੋਇਆ। ਹਾਲਾਂਕਿ, ਰਣਜੀਤ ਕਤਲ ਮਾਮਲੇ ਦਾ ਇਹ ਆਖ਼ਰੀ ਗਵਾਹ ਸੀ ਪਰ ਇਸ ਤੋਂ ਬਾਅਦ ਬਚਾਅ 15 ਤਾਰੀਖ਼ ਨੂੰ ਪੱਖ ਸਾਰੇ ਗਵਾਹਾਂ ਦੀ ਕ੍ਰਾਸ ਐਗਜ਼ਾਮੀਨੇਸ਼ਨ ਕਰੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.