Skip to content
Thursday, October 29, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਪੰਜਾਬ-ਹਿਮਾਚਲ ‘ਚ ਅਗਲੇ ਤਿੰਨ ਦਿਨ ਤੂਫਾਨ ਦਾ ਖਤਰਾ

By Admin Published 1 min read

ਨਵੀਂ ਦਿੱਲੀ: ਮੌਸਮ ਵਿਭਾਗ ਨੇ ਪੰਜਾਬ ਤੇ ਹਿਮਾਚਲ ਨੂੰ ਅਗਲੇ ਤਿੰਨ ਦਿਨ ਲਈ ਚੌਕਸ ਕੀਤਾ ਹੈ। ਅਗਲੇ ਤਿੰਨ ਦਿਨ ਭਾਰੀ ਮੀਂਹ ਤੇ ਤੂਫਾਨ ਦਾ ਖਦਸ਼ਾ ਹੈ। ਮੌਸਮ ਵਿਭਾਗ ਨੇ ਐਤਵਾਰ ਨੂੰ ਹਿਮਾਚਲ ਦੇ ਸ਼ਿਮਲਾ ਸਣੇ 6 ਜ਼ਿਲ੍ਹਿਆਂ ਵਿੱਚ ਤੇਜ਼ ਹਵਾ ਚੱਲਣ ਦੀ ਉਮੀਦ ਲਾਈ ਹੈ। ਪੰਜਾਬ ਵਿੱਚ ਵੀ ਅਗਲੇ 48-72 ਘੰਟਿਆਂ ਵਿੱਚ ਹਲਕੀ ਬਾਰਸ਼ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਅਗਲੇ 48-72 ਘੰਟਿਆਂ ਵਿੱਚ ਕੜਕੜਾਉਂਦੀ ਬਿਜਲੀ ਤੇ ਹਲਕੀ ਬਾਰਸ਼ ਰਹਿਣ ਦੀ ਉਮੀਦ ਹੈ। ਸੱਤ ਤੇ ਅੱਠ ਮਈ ਨੂੰ ਇੱਥੇ ਮੀਂਹ ਵਧ ਸਕਦਾ ਹੈ। ਇਸ ਦੇ ਨਾਲ ਹੀ ਇੱਥੇ ਤੂਫਾਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ।

ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਸੋਲਨ, ਹਮੀਰਪੁਰ, ਮੰਡੀ, ਕਾਂਗੜਾ ਤੇ ਊਨਾ ਵਿੱਚ 7-8 ਮਈ ਨੂੰ ਤੇਜ਼ ਹਵਾਵਾਂ ਤੇ ਤੂਫਾਨ ਆਉਣ ਦੀ ਉਮੀਦ ਜਤਾਈ ਹੈ।

ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ 2 ਮਈ ਨੂੰ ਆਏ ਤੂਫਾਨ ਨੇ ਵੱਡੀ ਤਬਾਹੀ ਕੀਤੀ ਸੀ। ਚਾਰ ਸੂਬਿਆਂ ਵਿੱਚ ਤੂਫਾਨ ਤੇ ਮੀਂਹ ਨਾਲ ਹੁਣ ਤੱਕ 104 ਲੋਕਾਂ ਦੀ ਮੌਤ ਹੋ ਚੁੱਕੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp