ਖੂੰਖਾਰ ਅਵਾਰਾ ਕੁੱਤਿਆਂ ਦੀ ਗਿਣਤੀ ‘ਚ ਤੇਜ਼ੀ ਨਾਲ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ

ਜਰਗ ਜੌੜੇਪੁਲ/ਪਾਇਲ, (ਜੋਗਿੰਦਰ ਸਿੰਘ ਆਜ਼ਾਦ,ਰੇਖਾ ਰਾਣੀ ਆਜ਼ਾਦ)-ਹਰ ਤੀਜੇ ਦਿਨ ਅਖ਼ਬਾਰ ਦੇ ਪੰਨਿਆਂ ‘ਤੇ ਫ਼ਲਾਣੀ ਜਗਾ ਅਵਾਰਾ ਕੁੱਤੇ ਨੇ ਬੱਚੇ ਨੂੰ ਜਾਂ ਵੱਡੇ ਨੂੰ ਕੱਟ ਲਿਆ ਜਾਂ ਬੋਟੀ ਬੋਟੀ ਕਰਕੇ ਖਾ ਗਏ ਆਦਿ ਦਿਲ ਨੂੰ ਹਲੂਣਾ ਦੇਣ ਵਾਲੀਆਂ ਘਟਨਾ ਵਾਪਰਨ ਦੀਆਂ ਖਬਰਾਂ ਪੜਨ ਸੁਣਨ ਨੂੰ ਮਿਲਦੀਆਂ ਹਨ, ਪਰ ਇਹਨਾਂ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਸਰਕਾਰ ਨੇ ਅਜੇ ਤੱਕ ਕੋਈ ਵੀ ਦਾ ਕੋਈ ਢੁਕਵਾਂ ਹੱਲ ਨਹੀਂ ਕੱਢਿਆ ਜਾ ਰਿਹਾ , ਜਿਸ ਕਾਰਨ ਦਿਨੋਂ ਦਿਨ ਇਨਾਂ ਅਵਾਰਾ ਖੂੰਖਾਰ ਕੁੱਤਿਆਂ ਦੀ ਗਿਣਤੀ ‘ਚ ਬੇਅੱਥਾਹ ਵਾਧਾ ਹੋ ਰਿਹਾ ਜੋ ਸਾਡੇ ਲਈ ਬੇਹੱਦ ਚਿੰਤਾ ਦਾ ਵਿਸ਼ਾ ਹੈ। ਅੱਜ ਹਰ ਪਿੰਡ ‘ਚ, ਹਰ ਕਸਬੇ ‘ਚ , ਹਰ ਗਲੀ ਤੇ ਹਰ ਮਹੱਲੇ ਦੇ ਮੋੜ ਤੇ ਇਨਾਂ ਅਵਾਰਾ ਖੂੰਖਾਰ ਕੁੱਤਿਆਂ ਦੀ ਭਰਮਾਰ ਦੇਖ਼ਣ ਨੂੰ ਮਿਲਦੀ ਹੈ ਤੇ ਇਹ ਦਰਜ਼ਨਾਂ ਦੀ ਤਾਦਾਦ ਵਿੱਚ ਘੁੰਮਦੇ ਆਮ ਦੇਖੇ ਜਾ ਸਕਦੇ ਹਨ ਅਤੇ ਇਨਾਂ ਅਵਾਰਾ ਕੁੱਤਿਆਂ ਦੀ ਦਹਿਸ਼ਤ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ, ਰਾਤ ਨੂੰ ਤਾਂ ਕੀ?

ਕਿਸਾਨ ਅਤੇ ਮਜ਼ਦੂਰ ਦਿਨ ਨੂੰ ਵੀ ਆਪਣੇ ਖ਼ੇਤ ਜਾਣ ਤੋਂ ਡਰਦਾ ਹੈ ਅਤੇ ਹਰ ਇੱਕ ਪਿੰਡ ਵਿੱਚ ਇਹਨਾਂ ਦੀ ਗਿਣਤੀ ਸੈਂਕੜਿਆਂ ਨੂੰ ਪਾਰ ਕਰ ਚੁੱਕੀ ਹੈ। ਹਰ ਸਾਲ ਜਿਥੇ ਇਨਾਂ ਅਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋ ਰਿਹਾ, ਉਥੇ ਹੀ ਇਨਾਂ ਦੁਆਰਾ ਕੱਟਣ-ਵੱਢਣ ਦੀਆਂ ਘਟਨਾਵਾਂ ਵੀ ਲਗਾਤਾਰ ਵੱਧ ਰਹੀਆਂ ਹਨ, ਪਰ ਪ੍ਰਸ਼ਾਸਨ ਜਾਂ ਸਰਕਾਰ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਜਿਸ ਕਰਕੇ ਇਨਾਂ ਅਵਾਰਾ ਕੁੱਤਿਆਂ ਦੀ ਗਿਣਤੀ ਤੇਜੀ ਨਾਲ ਵੱਧਦੀ ਜਾ ਰਹੀ ਹੈ ਅਤੇ ਅਵਾਰਾ ਕੁੱਤੇ ਵੀ ਇੱਕ ਨਾਮੁਰਾਦ ਬਿਮਾਰੀ ਵਾਂਗ ਅਨੇਕਾਂ ਕੀਮਤੀ ਜਾਨਾਂ ਖ਼ਤਮ ਰਹੇ ਹੈ। ਇਲਾਕੇ ਦੇ ਵਿੱਚ ਹੀ ਹੁਣ ਤੱਕ ਅਨੇਕਾਂ ਜਾਨਵਰਾਂ ਤੇ ਪਸੂਆਂ ਤੋਂ ਇਲਾਵਾ ਬੱਚਿਆਂ ਅਤੇ ਵੱਡਿਆਂ ਨੂੰ ਕੁੱਤਿਆਂ ਵੱਲੋਂ ਨੋਚ ਨੋਚਕੇ ਮਾਰਨ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.