ਖਾੜਕੂਆਂ ਨਾਲ ਸਬੰਧ ਦੱਸ ਕੇ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਮਾਂ ਨੇ ਚੁੱਕੇ ਪੁਲਿਸ ਕਾਰਵਾਈ ‘ਤੇ ਸਵਾਲ

ਮੋਗਾ:-ਮੁਹਾਲੀ ਪੁਲਿਸ ਵੱਲੋਂ ਬੀਤੇ ਦਿਨ ਮੋਗਾ ਦੇ ਪਿੰਡ ਰਾਓ ਕੇ ਕਲਾਂ ਦੇ ਰਹਿਣ ਵਾਲੇ ਕਰਮਜੀਤ ਸਿੰਘ ਸਮੇਤ 5 ਨੌਜਵਾਨਾਂ ਨੂੰ ਬੱਬਰ ਖ਼ਾਲਸਾ ਨਾਲ ਸਬੰਧਤ ਦੱਸ ਕੇ ਗ੍ਰਿਫ਼ਤਾਰ ਕੀਤਾ ਸੀ। ਹੁਣ ਕਰਮਜੀਤ ਦੇ ਪਰਿਵਾਰ ਨੇ ਪੁਲਿਸ ਕਾਰਵਾਈ ਉਤੇ ਸਵਾਲ ਚੁੱਕੇ ਹਨ। ਪੂਰੇ ਪਰਿਵਾਰ ਸਮੇਤ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਇਸ ਨੌਜਵਾਨ ਦੇ ਕਿਸੇ ਨਾਲ ਕੋਈ ਸਬੰਧ ਨਹੀਂ ਹਨ। ਬਰਗਾੜੀ ਮੋਰਚੇ ਵੇਲੇ ਇਸ ਨੇ ਅੰਮ੍ਰਿਤ ਛਕਿਆ ਸੀ ਤੇ ਇਹ ਪਲੰਬਰ ਦਾ ਕੰਮ ਕਰਦਾ ਹੈ।
ਨੌਜਵਾਨ ਦੇ ਮਾਪਿਆਂ ਨੇ ਕਿਹਾ ਕਿ ਉਹ ਬਹੁਤ ਗਰੀਬ ਹਨ। ਕਰਮਜੀਤ 8 ਜਮਾਤਾਂ ਪੜ੍ਹਿਆ ਹੈ। ਉਹ ਇਸ ਵੇਲੇ ਪਲੰਬਰ ਦਾ ਕੰਮ ਕਰ ਰਿਹਾ ਹੈ। ਪਰਿਵਾਰ ਨੇ ਕਿਹਾ ਕਿ ਉਹ ਸਵੇਰੇ ਉਠ ਕੇ ਪਾਠ ਕਰਦਾ ਹੈ ਤੇ ਕਿਸੇ ਨਾਲ ਉਸ ਦਾ ਲੈਣਾ ਦੇਣਾ ਨਹੀਂ ਹੈ। ਉਸ ਨੇ ਪਰਸੋਂ ਆਪਣੀ ਮਾਂ ਤੋਂ 200 ਮੰਗੇ ਸਨ ਤੇ ਇਹ ਕਹਿ ਕੇ ਗਿਆ ਸੀ ਕਿ ਆਪਣੇ ਦੋਸਤਾਂ ਕੋਲ ਚੰਡੀਗੜ੍ਹ ਗਿਆ ਹੈ। ਪਰ ਮੁਹਾਲੀ ਪੁਲਿਸ ਦਾ ਫੋਨ ਆਇਆ ਕਿ ਤੁਹਾਡੇ ਬੇਟੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਨੌਜਵਾਨ ਦੀ ਮਾਂ ਨੇ ਕਿਹਾ ਕਿ ਉਹ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ ਤੇ ਉਸ ਦੇ ਪਿਤਾ ਵੀ ਮਿਹਨਤ ਮਜ਼ਦੂਰੀ ਕਰਦੇ ਹਨ। ਉਸ ਦੀਆਂ ਤਿੰਨ ਭੈਣਾਂ ਹਨ, ਜੋ ਵਿਆਹੀਆਂ ਹਨ। ਪਰਿਵਾਰ ਗ੍ਰਿਫਤਾਰੀ ਦੀ ਖਬਰ ਸੁਣ ਕੇ ਸਦਮੇ ਵਿਚ ਹੈ।ਦੱਸ ਦਈਏ ਕਿ ਮੁਹਾਲੀ ਪੁਲਿਸ ਨੇ ਬੀਤੇ ਦਿਨ 5 ਨੌਜਵਾਨਾਂ ਨੂੰ ਅਸਲ੍ਹਾ ਅਤੇ ਬੱਬਰ ਖ਼ਾਲਸਾ ਦੇ ਲੈਟਰ ਪੈਡ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ। ਉਕਤ ਨੌਜਵਾਨਾਂ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਸੈਕਟਰ 12 (ਪੰਚਕੂਲਾ), ਸੁਲਤਾਨ ਸਿੰਘ ਵਾਸੀ ਸੈਦਪੁਰਾ ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ), ਕਰਮਜੀਤ ਸਿੰਘ ਵਾਸੀ ਰਾਓਕੇ ਕਲਾਂ ਜ਼ਿਲ੍ਹਾ ਮੋਗਾ, ਲਵਪ੍ਰੀਤ ਸਿੰਘ ਵਾਸੀ ਬਲੀਆਂ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਅਤੇ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਵਾਸੀ ਸੈਕਟਰ-20-ਸੀ ਚੰਡੀਗੜ੍ਹ ਵਜੋਂ ਹੋਈ ਹੈ। ਪੁਲਿਸ ਦਾ ਦਾਅਵਾ ਹੈ ਕਿ ਉਕਤ ਨੌਜਵਾਨ ਕੁਝ ਖ਼ਾਸ ਹਿੰਦੂ ਆਗੂਆਂ ਅਤੇ ਉਨ੍ਹਾਂ ਡੇਰਾ ਪ੍ਰੇਮੀਆਂ ਦੇ ਕਤਲ ਦੀ ਯੋਜਨਾ ਬਣਾ ਰਹੇ ਸਨ, ਜਿਹੜੇ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਸਨ। ਉਹ ਜੰਮੂ-ਕਸ਼ਮੀਰ ‘ਚ ਹਥਿਆਰਾਂ ਦੀ ਸਿਖਲਾਈ ਦੀ ਯੋਜਨਾ ਬਣਾ ਰਹੇ ਸਨ ਅਤੇ ਜੇਲ੍ਹ ‘ਚ ਬੰਦ ਬੱਬਰ ਖ਼ਾਲਸਾ ਦੇ ਖਾੜਕੂ ਜਗਤਾਰ ਸਿੰਘ ਹਵਾਰਾ ਅਤੇ ਜਰਮਨੀ ‘ਚ ਖ਼ਾਲਿਸਤਾਨ ਟਾਈਗਰ ਫੋਰਸ ਦੇ ਸਰਗਰਮ ਆਗੂ ਰਣਜੀਤ ਸਿੰਘ ਪੱਖੋਕੇ ਦੇ ਵੀ ਸੰਪਰਕ ‘ਚ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਦੀ ਪ੍ਰਸਿੱਧ $20 ਨੂੰ ਬੂਟਿਆਂ ਸੇਲ ਇਨ੍ਹਾਂ ਗਰਮੀਆਂ ਵਿੱਚ ਮੁੜ ਆ ਰਹੀ ਹੈ

ਸਰੀ, ਬੀ.ਸੀ. – ਸਰੀ ਸਿਟੀ ਦੀ ਬਹੁਤ ਹੀ ਲੋਕਪ੍ਰਿਯ 20 ਡਾਲਰ ਨੂੰ ਪੌਦਿਆਂ ਦੀ ਸੇਲ ਇਨ੍ਹਾਂ ਗਰਮੀਆਂ ਵਿੱਚ ਵਾਪਸ ਆ ਰਹੀ ਹੈ। ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੀਆਂ ਜਾਇਦਾਦਾਂ ਵਿੱਚ

ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ ਨੇ ਕੈਂਬਲ ਹਾਈਟਸ ਦੇ ਵੱਡੇ ਵਿਕਾਸ ਲਈ ਪ੍ਰਸਤਾਵਿਤ ਲੀਜ਼ ਨੂੰ ਅੱਗੇ ਵਧਾਇਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ (Prologis), ਜੋ ਲੋਜਿਸਟਿਕਸ ਰੀਅਲ ਐਸਟੇਟ ਖੇਤਰ ਵਿੱਚ ਇੱਕ ਗਲੋਬਲ ਲੀਡਰ ਕੰਪਨੀ ਹੈ, ਦਰਮਿਆਨ ਇੱਕ ਪ੍ਰਸਤਾਵਿਤ ਲੰਬੇ ਸਮੇਂ ਦੀ ਲੀਜ਼ ਸਬੰਧੀ ਉੱਚ ਪੱਧਰੀ

ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ

ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.