ਕੰਸਰਵੇਟਿਵ ਐਮ ਪੀ ਅਤੇ ਲੀਡਰਸ਼ਿਪ ਦੇ ਦਾਹਵੇਦਾਰ ਦੀਪਕ ਉਬਰਾਇ ਖਿਲਾਫ ਪਾਰਟੀ ਆਗੂ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ

ਟਰਾਂਟੋ:- ਕੰਸਰਵੇਟਿਵ ਪਾਰਟੀ ਦੀ ਅੰਤਿਰਿਮ ਲੀਡਰ ਸਤਿਕਾਰਯੋਗ ਰੌਨਾ ਐੰਬਰੋਜ਼ ਨੂੰ ਇਕ ਪੱਤਰ ਲਿਖ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਐਮ ਪੀ ਦੀਪਕ ਓਬਰਾਇ ਵਲੋਂ ਸਿੱਖ ਜੈਨੋਸਾਈਡ ਦੇ ਮੋਸ਼ਨ ਦੀ ਕੀਤੀ ਅਲੋਚਨਾ ਤੇ ਕਾਰਵਾਈ ਦੀ ਮੰਗ ਕੀਤੀ ਹੈ। ਹੰਸਰਾ ਨੇ ਬੀਬੀ ਐਂਬਰੋਜ਼ ਕੋਲ ਟਰਾਂਟੋ ਨਗਰ ਕੀਰਤਨ ਦੌਰਾਨ ਇਹ ਮੁੱਦਾ ਉਠਾਇਆ ਸੀ, ਜਿਸ ਤੇ ਆਗੂ ਬੀਬੀ ਨੇ ਇਸ ਬਾਰੇ ਚਿੱਠੀ ਰਾਹੀਂ ਜਾਣਕਾਰੀ ਦੀ ਮੰਗ ਕੀਤੀ ਸੀ। ਬੀਬੀ ਆਗੂ ਨੇ ਇਹ ਵੀ ਕਿਹਾ ਸੀ ਉਸ ਕੋਲ ਪਹਿਲਾਂ ਵੀ ਇਸ ਬਾਰੇ ਇਤਰਾਜ਼ ਆ ਚੱੁਕੇ ਹਨ।

ਇੱਕ ਮਈ ਨੂੰ ਲਿਖੀ ਚਿੱਠੀ ਵਿੱਚ ਹੰਸਰਾ ਨੇ ਦੱਸਿਆ ਕਿ ਸੂਬੇ ਦੀ ਅਸੰਬਲੀ ਵਿੱਚ ਫਰੀ ਵੋਟ ਰਾਹੀਂ ਪਾਸ ਹੋਇਆ ਮਤਾ ਇੱਕ ਕਨੇਡੀਅਨ ਐਮ ਪੀ ਮਸਲਾ ਕਿਉਂ ਬਣ ਗਿਆ ਹੈ। ਐਮ ਪੀ ਦੀਪਕ ਉਬਰਾਇ ਨੇ ਉਨਟਾਰੀਓ ਅਸੰਬਲੀ ਵਿੱਚ ਪਾਸ ਹੋਏ ਮੋਸ਼ਨ (ਐਮ 46) ਖਿਲਾਫ ਪ੍ਰੈਸ ਰੀਲੀਜ਼ ਜਾਰੀ ਕਰਕੇ ਇਸਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਨਾਲ ਖਾਲਿਸਤਾਨੀ ਤੱਤਾਂ ਨੂੰ ਬੜਾਵਾ ਮਿਲੇਗਾ। ਹੰਸਰਾ ਨੇ ਕਿਹਾ ਕਿ ਇੱਕ ਕਨੇਡੀਅਨ ਐਮ ਪੀ ਨੇ ਕੈਨੇਡਾ ਦੀ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਦਿਆਂ ਭਾਰਤ ਸਰਕਾਰ ਨਾਲ ਆਪਣੇ ਮੋਹ ਦਾ ਪ੍ਰਗਟਾਵਾ ਕੀਤਾ ਹੈ। ਕਿਸੇ ਵੀ ਕਨੇਡੀਅਨ ਐਮ ਪੀ ਨੂੰ ਕਿਸੇ ਬਾਹਰਲੇ ਦੇਸ਼ ਦਾ ਪਿਆਰ ਆਪਣੇ ਤੱਕ ਸੀਮਤ ਰੱਖਣਾ ਚਾਹੀਦਾ ਹੈ। ਇਹ ਕੈਨੇਡਾ ਹੈ ਇਥੇ ਐਮ ਪੀ ਜਾਂ ਆਮ ਆਦਮੀ ਦੇ ਅਧਿਕਾਰ ਬਰਾਬਰ ਹਨ। ਜਦਕਿ ਇੱਕ ਕਨੇਡੀਅਨ ਐਮ ਪੀ ਵਾਸਤੇ ਕਦਰਾਂ ਕੀਮਤਾਂ ਦੇ ਪਹਿਰਾਂ ਦੇਣਾ ਉਸਦਾ ਮੁੱਢਲਾ ਕਰਮ ਖੇਤਰ ਹੈ। ਹੰਸਰਾ ਨੇ ਕੰਸਰਵੇਟਿਵ ਆਗੂ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਸਲੇ ਨੂੰ ਕਾਕਸ ਮੀਟਿੰਗ ਵਿੱਚ ਵਿਚਾਰੇ ਅਤੇ ਮੈਂਬਰ ਖਿਲਾਫ ਢੱੁਕਵੀਂ ਕਾਰਵਾਈ ਕਰੇ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.