Skip to content
Sunday, November 1, 2026 5°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਬੀ.ਸੀ. ਚੋਣਾਂ : ਦੋ ਚੋਣ ਖੇਤਰਾਂ ‘ਚ ਮੁੜ ਹੋਵੇਗੀ ਵੋਟਾਂ ਦੀ ਗਿਣਤੀ

By Admin Published 1 min read

ਵੋਟਾਂ ਦੀ ਮੁੜ ਗਿਣਤੀ ਲਈ ਆਈਆਂ ਛੇ ਉਮੀਦਵਾਰਾਂ ਦੀਆਂ ਅਰਜ਼ੀਆਂ ‘ਚੋਂ ਚਾਰ ਰੱਦ

ਵੈਨਕੂਵਰ ,: ਹਾਲੀਆ ਬ੍ਰਿਟਿਸ਼ ਕੋਲੰਬੀਆ ਦੀਆਂ ਆਮ ਚੋਣਾਂ ਦੇ ਪਹਿਲੇ ਪੜਾਅ ਦੇ ਨਤੀਜੇ ਆਏ ਹਨ ਤੇ ਅਜਿਹੇ ‘ਚ ਦੋ ਚੋਣ ਖੇਤਰ ਅਜਿਹੇ ਹਨ ਜਿਥੇ ਉਮੀਦਵਾਰਾਂ ਦੀ ਮੰਗ ‘ਤੇ ਵੋਟਾਂ ਦੀ ਮੁੜ ਗਿਣਤੀ ਹੋਵੇਗੀ ਤੇ ਇਨਾਂ ਦੋਵਾਂ ਚੋਣ ਖੇਤਰਾਂ ਦੇ ਵੀ ਨਤੀਜੇ 22 ਤੇ 24 ਮਈ ਨੂੰ ਚੋਣ ਨਤੀਜਿਆਂ ਦੀ ਆਖ਼ਰੀ ਗਿਣਤੀ ਦੇ ਨਾਲ ਹੀ ਆਉਣਗੇ। ਬ੍ਰਿਟਿਸ਼ ਕੋਲੰਬੀਆ ਚੋਣ ਕਮਿਸ਼ਨ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਕਿ ਕੋਰਟਨੇਅ ਕੋਮੋਕਸ ਅਤੇ ਵੈਨਕੂਵਰ ਫਾਲਸ ਕਰੀਕ ‘ਚ ਜ਼ਿਲ•ਾ ਚੋਣ ਅਫ਼ਸਰ ਵੱਲੋਂ ਮੁੜ ਗਿਣਤੀ ਕਰਵਾਈ ਜਾਵੇਗੀ। ਦੱਸ ਦੇਈਏ ਕਿ ਵੈਨਕੂਵਰ ਫਾਲਸ ਕਰੀਕ ਸੀਟ ‘ਚ ਲਿਬਰਟ ਪਾਰਟੀ ਦਾ ਉਮੀਦਵਾਰ 560 ਵੋਟਾਂ ਦੀ ਲੀਡ ‘ਤੇ ਹੈ ਜਦੋਂਕਿ ਕੋਰਟਨੇਅ ਕੋਮੋਕਸ ਤੋਂ ਐਨ.ਡੀ.ਪੀ. ਦੇ ਉਮੀਦਵਾਰ ਨੇ 9 ਵੋਟਾਂ ਨਾਲ ਬੜਤ ਬਣਾਈ ਹੈ। ਜੇ ਇਨ•ਾਂ ਚੋਣ ਖੇਤਰਾਂ ‘ਚ ਵੋਟਾਂ ਦੀ ਗਿਣਤੀ ਨਾਲ ਬਦਲਾਅ ਹੁੰਦਾ ਹੈ ਤਾਂ ਉਹ ਆਉਣ ਵਾਲੀ ਸਰਕਾਰ ਲਈ ਮਹੱਤਵਪੂਰਨ ਸਾਬਤ ਹੋ ਸਕਦਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp