ਕ੍ਰਿਸਟੀ ਕਲਾਰਕ ਪ੍ਰਾਈਵੇਟ ਹੈਲਥ ਕੇਅਰ ਲਿਆਉਣ ਦੀ ਤਿਆਰੀ ਵਿਚ- ਜੌਹਨ ਹੌਰਗਨ

ਵੈਨਕੂਵਰ:-ਕ੍ਰਿਸਟੀ ਕਲਾਰਕ ਬੀ ਸੀ ਵਿੱਚ ਪ੍ਰਾਈਵੇਟ ਹੈਲਥ ਕੇਅਰ ਲਿਆਉਣ ਦੀਆਂ ਤਿਆਰੀਆਂ ਕਰ ਰਹੀ ਹੈ। ਇਹ ਪ੍ਰਗਟਾਵਾ ਬੀ ਸੀ ਐਨ ਡੀ ਪੀ ਦੇ ਆਗੂ ਜੌਹਨ ਹੌਰਗਨ ਨੇ ਵੈਨਕੂਵਰ ਦੇ ਕਾਮੋਡੋਰ ਬਾਲਰੂਮ ਵਿੱਚ ਐਤਵਾਰ ਨੂੰ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।

ਉਨਾਂ ਕਿਹਾ ਕਿ ਅਸੀਂ ਕ੍ਰਿਸਟੀ ਕਲਾਰਕ ਦੇ ਹੋਰ ਚਾਰ ਸਾਲ ਕਿਸੇ ਕੀਮਤ ਤੇ ਬ੍ਰਦਾਸ਼ਤ ਨਹੀਂ ਕਰ ਸਕਦੇ ਕਿਉਕਿ ਉਹ ਵੱਡੇ ਅਮੀਰਾਂ ਦੀ ਪ੍ਰਤੀਨਿੱਧਤਾ ਕਰਦੀ ਹੈ, ਜਦੋਂ ਕਿ ਬੀ ਸੀ ਵਾਸੀਆਂ ਨੂੰ ਅਜਿਹੇ ਪ੍ਰੀਮੀਅਰ ਦੀ ਜਰੂਰਤ ਹੈ, ਜੋ ਉਨਾਂ ਲਈ ਕੰਮ ਕਰੇ।

ਹੌਰਗਨ ਨੇ ਖਚਾ ਖਚ ਭਰੇ ਬਾਲਰੂਮ ਵਿੱਚ ਹਜਾਰਾਂ ਐਨ ਡੀ ਪੀ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਖਬਰਦਾਰ ਕੀਤਾ ਕਿ ਕ੍ਰਿਸਟੀ ਕਲਾਰਕ ਪਬਲਿਕ ਹੈਲਥ ਕੇਅਰ ਨੂੰ ਅਣਗੌਲਿਆਂ ਕਰਕੇ ਖੁਦ ਅਤੇ ਆਪਣੇ ਅਮੀਰ ਮਿੱਤਰਾਂ ਲਈ ਪ੍ਰਾਈਵੇਟ ਕੇਅਰ ਦਾ ਪਸਾਰਾ ਕਰਨ ਦੀ ਯੋਜਨਾ ਬਣਾ ਰਹੀ ਹੈ।

ਇਸੇ ਹਫਤੇ ਦੇ ਸ਼ੁਰੂ ਵਿਚ ਕ੍ਰਿਸਟੀ ਕਲਾਰਕ ਨੇ ਪਤਰਕਾਰਾਂ ਦੇ ਉਸ ਸਵਾਲ ਦਾ ਜੁਆਬ ਦੇਣ ਤੋਂ ਮਨਾ ਕੀਤਾ ਸੀ, ਜਿਸ ਵਿਚ ਉਸਤੋਂ ਦੁਬਾਰਾ ਚੁਣੇ ਜਾਣ ਤੇ ਪ੍ਰਾਈਵੇਟ ਹੈਲਥ ਕੇਅਰ ਲਿਆਉਣ ਵਾਰੇ ਪੁੱਛਿਆ ਗਿਆ ਸੀ। ਸਰਕਾਰ ਬੀ ਸੀ ਵਿਚ ਮੁਨਾਫੇ ਵਾਲੇ ਪ੍ਰਾਈਵੇਟ ਹਸਪਤਾਲ ਖੋਹਲਣ ਦੇ ਪ੍ਰਸਤਾਵ ਉਪਰ ਤੇਜੀ ਨਾਲ ਅਮਲ ਕਰ ਰਹੀ ਹੈ।

ਹੌਰਗਨ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਬੀ ਸੀ ਦੇ ਲੋਕ ਆਪਣਾ ਇਲਾਜ ਕਰਵਾਉਣ ਲਈ ਮਹੀਨਿਆਂ ਅਤੇ ਸਾਲਾਂ ਲੰਮੀ ਉਡੀਕ ਦੀਆਂ ਲਾਈਨਾਂ ਵਿੱਚ ਹਨ, ਦੂਜੇ ਪਾਸੇ ਕ੍ਰਿਸਟੀ ਕਲਾਰਕ ਅਤੇ ਉਸਦੇ ਅਮੀਰ ਮਿੱਤਰ ਪੈਸੇ ਦੇ ਜੋਰ ਤੇ ਇਹ ਲਾਈਨਾਂ ਤੋੜਕੇ ਆਪਣਾ ਇਲਾਜ ਕਰਵਾ ਸਕਦੇ ਹਨ।

ਐਨ ਡੀ ਪੀ ਆਗੂ ਨੇ ਅੱਗੇ ਕਿਹਾ ਕਿ ਕ੍ਰਿਸਟੀ ਕਲਾਰਕ ਪ੍ਰਾਈਵੇਟ ਹਸਪਤਾਲ ਸਥਾਪਤ ਕਰਨ ਲਈ ਉਤਾਵਲੀ ਹੈ ਤਾਂ ਕਿ ਉਸਦੇ ਅਮੀਰ ਮਿੱਤਰ ਅਤੇ ਡੋਨਰ ਪੈਸਾ ਦੇਕੇ ਆਪਣਾ ਇਲਾਜ ਕਰਵਾ ਸਕਣ। ਇਸ ਨਾਲ ਸਾਡੇ ਪਬਲਿਕ ਹੈਲਥ ਕੇਅਰ ਵਿਚੋਂ ਪੈਸਾ ਕੱਢਕੇ ਪ੍ਰਾਈਵੇਟ ਹਸਪਤਾਲਾਂ ਲਈ ਜਾਰੀ ਕੀਤਾ ਜਾਵੇਗਾ, ਜਿਸ ਨਾਲ ਆਮ ਲੋਕਾਂ ਨੁੰ ਇਲਾਜ ਕਰਵਾਉਣ ਲਈ ਉਡੀਕਾਂ ਹੋਰ ਲੰਮੀਆਂ ਹੋ ਜਾਣਗੀਆਂ।

ਲੋਕਾਂ ਨੂੰ ਅਜਿਹੇ ਪ੍ਰੀਮੀਅਰ ਦੀ ਲੋੜ ਹੈ, ਜੋ ਨਿੱਤ ਦਿਨ ਤੁਹਾਡੇ ਲਈ ਕੰਮ ਕਰੇ ਅਤੇ ਤੁਹਾਡੇ ਜੀਵਨ ਨੂੰ ਹੋਰ ਸੁਖਾਲਾ ਬਣਾਏ। ਬੀ ਸੀ ਦੇ ਕੋਨੇ ਕੋਨੇ ਵਿਚ ਟਿਕਾਉ ਅਤੇ ਵਧੀਆ ਨੌਕਰੀਆਂ ਪੈਦਾ ਕਰੇ ਅਤੇ ਤੁਹਾਨੂੰ ਉਹ ਸਹੂਲਤਾਂ ਮੁਹੱਈਆ ਕਰਵਾਏ, ਜਿਸਦੇ ਤੁਸੀਂ ਹੱਕਦਾਰ ਹੋ। ਕ੍ਰਿਸਟੀ ਕਲਾਰਕ ਲੋਕਾਂ ਨੂੰ ਇਹ ਸਭ ਕੁਝ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ।

ਹੌਰਗਨ ਨੇ ਕਿਹਾ ਕਿ ਉਹ ਬੀ ਸੀ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਚੋਣ ਮੈਦਾਨ ਵਿਚ ਉਤਰਿਆ ਹੈ। ਚੋਣ ਮੁਹਿੰਮ ਦੌਰਾਨ ਅਤੇ ਪ੍ਰੀਮੀਅਰ ਬਣਨ ਤੇ ਉਹ ਹਰ ਰੋਜ ਬੀ ਸੀ ਦੇ ਲੋਕਾਂ ਲਈ ਜੱਦੋਜਹਿਦ ਕਰਨ ਦਾ ਵਾਅਦਾ ਕਰਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.