ਸਰਵਣ ਸਿੰਘ ਭੰਗਲਾਂ, ਸਮਰਾਲਾ : ਕੌਮਾਂਤਰੀ ਪੱਧਰ ਤਕ ਦੇ ਕਬੱਡੀ ਕੱਪਾਂ ‘ਚ ਆਪਣੀ ਪ੍ਰਭਾਵਸ਼ਾਲੀ ਕੁਮੈਂਟਰੀ ਸਦਕਾ ਪ੍ਰਮੁੱਖ ਤੌਰ ‘ਤੇ ਸ਼ਮੂਲੀਅਤ ਕਰਨ ਵਾਲੇ ਇਲਾਕੇ ਦੇ ਪ੍ਰਸਿੱਧ ਕੁਮੈਂਟੇਟਰ ਹਰਜੀਤ ਸਿੰਘ ਲੱਲਕਲਾਂ ਦਾ ਪ੍ਰਸਿੱਧ ਖੇਡ ਪ੍ਰਮੋਟਰ ਰਣਜੀਤ ਸਿੰਘ ਜੋਤੀ, ਹਰਜਿੰਦਰ ਸਿੰਘ ਗੁਰੂ, ਮਲਕੀਤ ਸਿੰਘ ਜੋੜਾਂ, ਗੁਰਜੰਟ ਸਿੰਘ ਜੰਟਾ ਤੇ ਮਨਦੀਪ ਸਿੰਘ ਭੋਲਾ ਵੱਲੋਂ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ।

ਖੇਡ ਪ੍ਰਮੋਟਰ ਕੁਲਦੀਪ ਸਿੰਘ ਉਟਾਲ ਨੇ ਦੱਸਿਆ ਹਰਜੀਤ ਲੱਲਕਲਾਂ ਆਪਣੀ ਵਿਲੱਖਣ ਤੇ ਪ੍ਰਭਾਵਸ਼ਾਲੀ ਕੁਮੈਂਟਰੀ ਨਾਲ ਇਲਾਕੇ ਦੇ ਤਕਰੀਬਨ ਹਰੇਕ ਖੇਡ ਮੇਲਿਆਂ ਦਾ ਸ਼ਿੰਗਾਰ ਬਣਦਾ ਆ ਰਿਹਾ ਹੈ ਤੇ ਉਸ ਦੀ ਕੁਮੈਂਟਰੀ ਤੋਂ ਪ੍ਰਭਾਵਿਤ ਹੋਕੇ ਅੱਜ ਇਹ ਵੱਡਾ ਸਨਮਾਨ ਖੇਡ ਪ੍ਰਮੋਟਰਾਂ ਵੱਲੋਂ ਕੀਤਾ ਗਿਆ। ਇਸ ਮੌਕੇ ਲੱਲਕਲਾਂ ਨਾਲ ਡੀਐੱਸਪੀ ਜਸਪਿੰਦਰ ਸਿੰਘ ਗਿੱਲ, ਡੀਐੱਸਪੀ ਹਰਦੀਪ ਸਿੰਘ ਚੀਮਾ, ਐੱਸਐੱਚਓ ਨਛੱਤਰ ਸਿੰਘ ਤੇ ਏਐੱਸਆਈ ਗੁਰਦੀਪ ਸਿੰਘ ਅੜੈਚਾਂ ਆਦਿ ਹਾਜ਼ਰ ਸਨ।