ਕੋਰੋਨਾ : ਅਮਰੀਕਾ ‘ਚ ਕਈ ਦਿਨ ਪਹਿਲਾਂ ਹੋਈ ਸੀ ਪਹਿਲੀ ਮੌਤ, ਬੱਚ ਸਕਦੀਆਂ ਸਨ ਕਈ ਜਾਨਾਂ

ਕੈਲੀਫੋਰਨੀਆ (ਏਜੰਸੀ)- ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ 29 ਫਰਵਰੀ ਤੋਂ ਕਈ ਦਿਨ ਪਹਿਲਾਂ ਹੀ ਹੋ ਗਈ ਸੀ। ਇਸ ਦੀ ਵਜ੍ਹਾ ਫਰਵਰੀ ਦੀ ਸ਼ੁਰੂਆਤ ਵਿਚ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਕਰਵਾਏ ਗਏ ਟੈਸਟ ਵਿਚ ਉਸ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਵਿਚ ਕੋਰੋਨਾ ਨਾਲ ਪਹਿਲੀ ਮੌਤ 29 ਫਰਵਰੀ ਨੂੰ ਹੋਈ ਸੀ। ਮੈਡੀਕਲ ਅਧਿਕਾਰੀਆਂ ਨੇ ਅਜਿਹਾ ਦਾਅਵਾ ਕੀਤਾ ਕਿ ਦੇਸ਼ ਵਿਚ ਕੋਰੋਨਾ ਨਾਲ ਪਹਿਲੀ ਮੌਤ 6 ਫਰਵਰੀ ਨੂੰ ਹੋਈ ਸੀ। ਹਾਲਾਂਕਿ ਉਦੋਂ ਇਹ ਨਹੀਂ ਸੋਚਿਆ ਗਿਆ ਸੀ ਕਿ ਇਹ ਕੋਵਿਡ-19 ਨਾਲ ਹੋਈ ਮੌਤ ਹੈ। ਜੇਕਰ ਇਹ ਗੱਲ ਪਹਿਲਾਂ ਪਤਾ ਲੱਗਦੀ ਤਾਂ ਸ਼ਾਇਦ ਅਮਰੀਕਾ ਕੋਰੋਨਾ ਨਾਲ ਲੜਣ ਲਈ ਹੋਰ ਬਿਹਤਰ ਤਿਆਰੀ ਕਰਦੀ ਜਿੱਥੇ ਹੁਣ ਤੱਕ 44 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।ਨਿਊਜ਼ ਰਿਪੋਰਟ ਮੁਤਾਬਕ ਕੈਲੀਫੋਰਨੀਆ ਦੇ ਸਾਂਟਾ ਕਲਾਰਾ ਕਾਉਂਟੀ ਦੇ ਮੈਡੀਕਲ ਅਧਿਕਾਰੀਆਂ ਨੇ ਮੰਗਲਵਾਰ ਨੂੰ ਅਜਿਹੇ ਸੰਕੇਤ ਦਿੱਤੇ ਹਨ ਕਿ ਕੋਰੋਨਾ ਨਾਲ ਪਹਿਲੀ ਮੌਤ ਅਧਿਕਾਰਤ ਐਲਾਨ ਤੋਂ ਕੁਝ ਹਫਤੇ ਪਹਿਲਾਂ ਹੀ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਨਾਲ ਪਹਿਲੀ ਮੌਤ 6 ਅਤੇ ਦੂਜੀ 17 ਫਰਵਰੀ ਨੂੰ ਹੋਈ ਹੈ। ਮੈਡੀਕਲ ਐਗਜ਼ਾਮੀਨਰ ਕੋਰੋਨਰ ਨੇ ਬਿਆਨ ਵਿਚ ਕਿਹਾ ਕਿ ਸਾਨੂੰ ਸੀ.ਡੀ.ਸੀ. ਤੋਂ ਸੂਚਨਾ ਮਿਲੀ ਹੈ ਕਿ ਦੋਹਾਂ ਕੇਸਾਂ ਵਿਚ ਟਿਸ਼ੂ ਸੈਂਪਲ ਸਾਰਸ ਕੋਵ-2 ਪਾਜ਼ੇਟਿਵ ਮਿਲੇ ਹਨ।

ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 44 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ 8 ਲੱਖ ਤੋਂ ਜ਼ਿਆਦਾ ਇਨਫੈਕਟਿਡ ਹਨ। ਇਕੱਲੇ ਕੈਲੀਫੋਰਨੀਆ ਵਿਚ 35 ਹਜ਼ਾਰ ਤੋਂ ਜ਼ਿਆਦਾ ਲੋਕਾਂ ਵਿਚ ਇਨਫੈਕਸ਼ਨ ਪਾਇਆ ਗਿਆ ਅਤੇ 1288 ਦੀ ਮੌਤ ਹੋਈ ਹੈ। ਓਧਰ ਅਧਿਕਾਰੀਆਂ ਨੇ ਕਿਹਾ ਕਿ ਦੋ ਮੌਤਾਂ ਫਰਵਰੀ ਅਤੇ ਇਕ 9 ਮਾਰ ਨੂੰ ਹੋਈ ਸੀ ਜਿਸ ਨੂੰ ਪਹਿਲਾਂ ਕੋਰੋਨਾ ਨਾਲ ਮਰਿਆ ਹੋਇਆ ਨਹੀਂ ਮੰਨਿਆ ਜਾ ਰਿਹਾ ਸੀ ਕਿਉਂਕਿ ਘਰ ‘ਚ ਮੌਤ ਹੋਈ ਸੀ ਅਤੇ ਟੈਸਟਿੰਗ ਦੀ ਸਹੂਲਤ ਵੀ ਘੱਟ ਸੀ। ਉਨ੍ਹਾਂ ਨੇ ਕਿਹਾ ਕਿ ਉਸ ਵੇਲੇ ਸੀ.ਡੀ.ਸੀ. ਸਿਰਫ ਉਨ੍ਹਾਂ ਨੂੰ ਟੈਸਟਿੰਗ ਕਰ ਰਿਹਾ ਸੀ ਜਿਨ੍ਹਾਂ ਦੀ ਟ੍ਰੈਵਲ ਹਿਸਟਰੀ ਸੀ ਅਤੇ ਜਿਨ੍ਹਾਂ ਨੂੰ ਖਾਸ ਲੱਛਣ ਨੂੰ ਲੈ ਕੇ ਮੈਡੀਕਲ ਕੇਅਰ ਦੀ ਮੰਗ ਕੀਤੀ ਹੋਵੇ। ਅਮਰੀਕਾ ਵਿਚ ਹੁਣ ਟੈਸਟਿੰਗ ਵਿਚ ਤੇਜ਼ੀ ਆਈ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.