ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਪੀ.ਐਮ. ਇਮਰਾਨ ਖਾਨ ਦੇ ਕੋਰੋਨਾ ਵਾਇਰਸ ਟੈਸਟ ਦਾ ਨਤੀਜਾ ਆ ਗਿਆ ਹੈ। ਇਮਰਾਨ ਨੇ 15 ਅਪ੍ਰੈਲ ਨੂੰ ਏਧੀ ਫਾਉਂਡੇਸ਼ਨ ਦੇ ਚੀਫ ਅਬਦੁੱਲ ਸੱਤਾਰ ਏਧੀ ਦੇ ਪੁੱਤਰ ਫੈਜ਼ਲ ਨਾਲ ਮੁਲਾਕਾਤ ਕੀਤੀ ਸੀ। ਫੈਜ਼ਲ ਦੀ ਰਿਪੋਰਟ ਬਾਅਦ ਵਿਚ ਕੋਰੋਨਾ ਪਾਜ਼ੇਟਿਵ ਆਈ ਸੀ। ਜਿਸ ਤੋਂ ਬਾਅਦ ਇਮਰਾਨ ਖਾਨ ਦਾ ਟੈਸਟ ਕੀਤਾ ਗਿਆ ਅਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਸਿਹਤ ਮੰਤਰੀ ਜ਼ਫਰ ਮਿਰਜ਼ਾ ਨੇ ਬੁੱਧਵਾਰ ਰਾਤ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਅੱਜ ਸਾਰਸ ਕੋਵ-2 ਦਾ ਟੈਸਟ ਕੀਤਾ ਗਿਆ (ਵਾਇਰਸ ਜਿਸ ਦੇ ਸਟ੍ਰੇਨ ਨਾਲ ਕੋਵਿਡ19 ਬੀਮਾਰੀ ਹੁੰਦੀ ਹੈ) ਮੈਨੂੰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਦਾ ਟੈਸਟ ਨੈਗੇਟਿਵ ਰਿਹਾ।