ਕੈਨੇਡਾ ਨੂੰ ਪਿੱਛੇ ਛੱਡ ਇਹ ਦੇਸ਼ ਬਣਿਆ ‘ਨੰਬਰ 1’

ਓਟਾਵਾ: ਆਰਥਿਕ ਪ੍ਰਭਾਵ, ਸ਼ਕਤੀ, ਨਾਗਰਿਕਤਾ ਅਤੇ ਜ਼ਿੰਦਗੀ ਦੇ ਮਿਆਰ ਆਦਿ ਵਰਗੇ ਪਹਿਲੂਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਕੀਤੀ ਗਈ ਨਵੀਂ ਦਰਜੇਬੰਦੀ ‘ਚ ਸਾਲ 2018 ‘ਚ ਸਵਿਟਜ਼ਰਲੈਂਡ ਨੂੰ ਦੁਨੀਆ ਦਾ ਨੰਬਰ 1 ਦੇਸ਼ ਐਲਾਨਿਆ ਗਿਆ ਹੈ ਜਦਕਿ ਕੈਨੇਡਾ ਇਸ ਲਿਸਟ ‘ਚ ਦੂਜੇ ਸਥਾਨ ‘ਤੇ ਰਿਹਾ।ਯੂ. ਐੱਸ. ਨਿਊਜ਼ ਐਂਡ ਵਰਲਡ ਰਿਪੋਰਟਸ ਬੈਸਟ ਕੰਟਰੀਜ਼ ਰਿਪੋਰਟ ਦੀ ਲਿਸਟ ‘ਚ ਸਵਿਟਜ਼ਰਲੈਂਡ ਦੂਜੀ ਵਾਰੀ ਸਿਖਰ ‘ਤੇ ਰਿਹਾ। ਇਸ ਦੌਰਾਨ 80 ਦੇਸ਼ਾਂ ਦੇ ਹਾਲਾਤ ਦਾ ਮੁਲਾਂਕਣ ਕੀਤਾ ਗਿਆ। ਵਿਸ਼ਲੇਸ਼ਕਾਂ ਮੁਤਾਬਕ ਸਵਿਟਜ਼ਰਲੈਂਡ ਤੋਂ ਬਾਅਦ ਪਹਿਲੀਆਂ ਪੰਜ ਥਾਂਵਾਂ ਹਾਸਲ ਕਰਨ ਵਾਲੇ ਦੇਸ਼ਾਂ ‘ਚ ਕੈਨੇਡਾ, ਜਰਮਨੀ, ਯੂ. ਕੇ. ਅਤੇ ਜਾਪਾਨ ਸ਼ਾਮਲ ਹਨ। ਇਨ੍ਹਾਂ ਸਾਰੇ ਦੇਸ਼ਾਂ ‘ਚ ਪ੍ਰੋਗਰੈਸਿਵ ਸੋਸ਼ਲ ਅਤੇ ਐਨਵਾਇਰਮੈਂਟਲ ਨੀਤੀਆਂ ਦਾ ਜ਼ੋਰ ਹੈ।ਸਵੀਡਨ, ਫਿਨਲੈਂਡ, ਡੈਨਮਾਰਕ ਅਤੇ ਨਾਰਵੇ ਵਰਗੇ ਦੇਸ਼ਾਂ ਨੂੰ ਵੀ ਇਸ ਲਿਸਟ ‘ਚ ਅਹਿਮ ਸਥਾਨ ਹਾਸਲ ਹੋਇਆ। ਅਜਿਹਾ ਇਨ੍ਹਾਂ ਦੇਸ਼ਾਂ ਦੀਆਂ ਪ੍ਰੋਗਰੈਸਿਵ ਸਮਾਜਕ ਨੀਤੀਆਂ ਕਾਰਨ ਹੋਇਆ। ਮਿਸਾਲ ਵਜੋਂ ਡੈਨਮਾਰਕ ਨੂੰ ਔਰਤਾਂ ਦੇ ਲਿਹਾਜ ਨਾਲ ਅਤੇ ਬੱਚਿਆਂ ਦੀ ਪਰਵਰਿਸ਼ ਦੇ ਲਿਹਾਜ ਨਾਲ ਬਿਹਤਰ ਦੇਸ਼ ਐਲਾਨਿਆ ਗਿਆ ਜਦਕਿ ਨਾਰਵੇ ਨੂੰ ਸਿਟੀਜ਼ਨਸ਼ਿਪ ਲਈ ਉੱਚ ਦਰਜਾ ਦਿੱਤਾ ਗਿਆ।ਇਸ ਦਰਜੇਬੰਦੀ ਲਈ ਮਾਡਲ ਤਿਆਰ ਕਰਨ ਲਈ ਵਾਈ. ਐਂਡ. ਆਰ. ਦੇ ਬੀ. ਏ. ਵੀ. ਗਰੁੱਪ ਨੇ ਮਦਦ ਕੀਤੀ। ਵਾਈ. ਐਂਡ. ਆਰ. ਗਲੋਬਲ ਦੇ ਸੀ. ਈ. ਓ. ਡੇਵਿਡ ਸੇਬਲ ਨੇ ਇਕ ਬਿਆਨ ਜਾਰੀ ਕਰ ਕਿਹਾ ਕਿ ਇਸ ਸਾਲ ਦਰਜੇਬੰਦੀ ‘ਚ ਉੱਚ ਸਥਾਨ ਹਾਸਲ ਕਰਨ ਵਾਲੇ ਦੇਸ਼ਾਂ ਨੇ ਇਕ ਵਾਰੀ ਫਿਰ ਸਿੱਧ ਕਰ ਦਿੱਤਾ ਹੈ ਕਿ ਫੌਜ ਜਾਂ ਆਰਥਿਕ ਤਾਕਤ ਹੁਣ ਕਿਸੇ ਦੇਸ਼ ਦੀ ਤਰੱਕੀ ਦੇ ਮੁੱਖ ਨੁਕਤੇ ਨਹੀਂ ਰਹਿ ਗਏ ਹਨ। ਇਸ ਲਿਸਟ ‘ਚ ਥਾਂ ਬਣਾਉਣ ਵਾਲੇ ਦਸ ਦੇਸ਼ ਹੇਠ ਲਿਖੇ ਮੁਤਾਬਕ ਹਨ।
1.ਸਵਿਟਜ਼ਰਲੈਂਡ, 2. ਕੈਨੇਡਾ,3. ਜਰਮਨੀ,4. ਯੂਨਾਈਟਿਡ ਕਿੰਗਡਮ,5. ਝਾਪਾਨ,6. ਸਵੀਡਨ,7. ਆਸਟਰੇਲੀਆ, 8. ਅਮਰੀਕਾ, 9. ਫਰਾਂਸ, 10. ਨੀਦਰਲੈਂਡ
ਨਵਾਂ ਕਾਰੋਬਾਰ ਸ਼ੁਰੂ ਕਰਨ ਲਈ: ਥਾਈਲੈਂਡ, ਕਿਸੇ ਕਾਰਪੋਰੇਸ਼ਨ ਦੇ ਹੈੱਡਕੁਆਰਟਰ ਲਈ: ਸਵਿਟਜ਼ਰਲੈਂਡ, ਸਭ ਤੋਂ ਸ਼ਕਤੀਸ਼ਾਲੀ:ਅਮਰੀਕਾ, ਔਰਤਾਂ ਲਈ: ਡੈਨਮਾਰਕ, ਸਿੱਖਿਆ ਲਈ: ਯੂ. ਕੇ., ਰਿਟਾਇਰਮੈਂਟ ਤੋਂ ਬਾਅਦ ਦੀ ਸੁਖਾਲੀ ਜ਼ਿੰਦਗੀ ਲਈ: ਨਿਊਜ਼ੀਲੈਂਡ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.